ਜ਼ੀਰਕਪੁਰ: ਢਕੋਲੀ ਏਰੀਆ ਵਿੱਚ ਖੜ੍ਹੀਆਂ ਸਕੂਲ ਬੱਸਾਂ ਤੇ ਗੱਡੀਆਂ ਵਿੱਚੋਂ ਬੈਟਰੀਆਂ ਦੇ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਮਹੀਨੇ ਢਕੋਲੀ ਖੇਤਰ ਦੀਆਂ 15 ਸਕੂਲ ਬੱਸਾਂ ਤੇ ਟੈਂਪੂ ਟਰੈਵਲ ਦੀਆਂ ਬੈਟਰੀਆਂ ਚੋਰੀ ਹੋਈਆਂ ਸਨ।
ਬੱਸ ਚਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੱਸ ਦਿਕਸ਼ਿਤ ਇੰਟਰਨੈਸ਼ਨਲ ਸਕੂਲ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਲਾਗ ਕਰਕੇ ਸਕੂਲ ਬੰਦ ਪਏ ਹਨ ਜਿਸ ਕਾਰਨ ਉਨ੍ਹਾਂ ਦੀਆਂ ਬੱਸਾਂ ਢਕੋਲੀ ਦੇ ਪੈਟਰੋਲ ਪੰਪ ਉੱਤੇ ਖੜੀਆਂ ਰਹਿੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ 24 ਜੁਲਾਈ ਨੂੰ ਢਕੋਲੀ ਦੇ ਪੈਟਰੋਲ ਪੰਪ ਉੱਤੇ ਖੜੀਆਂ ਬੱਸਾਂ ਵਿੱਚੋਂ ਬੈਟਰੀਆਂ ਚੋਰੀ ਹੋ ਗਈਆਂ। ਇਹ ਬੈਟਰੀ ਚੋਰੀ ਹੋਣ ਦਾ ਸਿਲਸਿਲਾ ਸਕੂਲ ਬੱਸਾਂ ਤੱਕ ਸੀਮਿਤ ਨਹੀਂ ਸੀ ਚੋਰਾਂ ਨੇ ਟੈਪੂ ਟਰੈਵਲਰ ਗੱਡੀਆਂ ਦੀਆਂ ਵੀ ਬੈਟਰੀਆਂ ਚੋਰੀ ਕੀਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਪੁਲਿਸ ਨੂੰ ਸੁਚਿਤ ਕਰ ਦਿੱਤਾ ਸੀ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਕੋਰੋਨਾ ਲਾਗ ਦਾ ਸਾਹਮਣਾ ਕਰ ਰਹੇ ਹਨ ਉਤੋਂ ਦੀ ਬੱਸਾਂ ਦੀ ਬੈਟਰੀਆਂ ਚੋਰੀ ਹੋ ਗਈਆਂ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਬੈਟਰੀ ਚੋਰੀ ਕਰਨ ਵਾਲੇ ਚੋਰਾਂ ਦੀ ਨਕੇਲ ਕੱਸੀ ਜਾਵੇ ਤਾਂ ਜੋ ਉਹ ਦੁਬਾਰਾ ਤੋਂ ਇੰਝ ਨਾ ਕਰ ਸਕੇ।
ਇਹ ਵੀ ਪੜ੍ਹੋ;ਰਾਮ ਮੰਦਰ ਦੇ ਭੂਮੀ ਪੂਜਨ ਅੰਮ੍ਰਿਤਸਰ ਦੇ ਦੁਰਗਿਆਨਾ ਮੰਦਰ ਵਿੱਚ ਧੂਮਧਾਮ ਨਾਲ ਮਨਾਉਣ ਦੀਆਂ ਤਿਆਰੀਆਂ