ETV Bharat / city

ਬੈਂਕਾਂ ਦਾ ਕੰਮ ਅੱਜ ਹੀ ਕਰ ਲਓ, 3 ਦਿਨ ਬੰਦ ਰਹਿਣਗੇ ਬੈਂਕ - ਆਈਬੀਏ

ਦੇਸ਼ ਭਰ ਦੇ ਬੈਂਕ 31 ਜਨਵਰੀ ਅਤੇ 1 ਫਰਵਰੀ ਨੂੰ ਹੜਤਾਲ 'ਤੇ ਜਾ ਰਹੇ ਹਨ। ਇਸ ਦੇ ਨਾਲ ਹੀ 2 ਫਰਵਰੀ ਨੂੰ ਐਤਵਾਰ ਹੋਣ ਕਰਕੇ ਵੀ ਬੈਂਕ ਬੰਦ ਰਹਿਣਗੇ।

ਦੇਸ਼ਭਰ ਦੇ ਬੈਂਕ ਹੜਤਾਲ
ਫ਼ੋਟੋ
author img

By

Published : Jan 29, 2020, 9:52 PM IST

ਚੰਡੀਗੜ੍ਹ: ਜੇਕਰ ਤੁਹਾਡੇ ਬੈਂਕ ਦਾ ਕੋਈ ਕੰਮ ਅਧੂਰਾ ਰਹਿੰਦਾ ਹੈ ਤਾਂ ਉਸ ਨੂੰ ਜਲਦੀ ਪੂਰਾ ਕਰ ਲਓ ਕਿਉਂਕਿ ਬੈਂਕ ਤਿੰਨ ਦਿਨ ਬੰਦ ਰਹਿਣਗੇ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਬੈਂਕਾਂ ਦੀ ਹੜਤਾਲ ਹੈ ਅਤੇ ਬੈਂਕਾਂ ਦਾ ਕੰਮਕਾਜ ਠੱਪ ਰਹੇਗਾ, ਨਾਲ ਹੀ 2 ਫਰਵਰੀ ਨੂੰ ਐਤਵਾਰ ਪੈਣ ਕਰਕੇ ਵੀ ਬੈਂਕ ਬੰਦ ਰਹਿਣਗੇ।

ਵੀਡੀਓ

ਇਸ ਹੜਤਾਲ ਦੀਆਂ ਤਰੀਕਾਂ ਬਹੁਤ ਮਹੱਤਵਪੂਰਨ ਹਨ ਕਿਉਂਕਿ ਆਰਥਿਕ ਸਰਵੇਖਣ 31 ਜਨਵਰੀ ਅਤੇ ਦੇਸ਼ ਦਾ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਣਾ ਹੈ। 1 ਫਰਵਰੀ ਨੂੰ ਪਹਿਲਾ ਸ਼ਨੀਵਾਰ ਹੈ, ਪਰ ਜੇ ਉਸ ਦਿਨ ਬੈਂਕਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ, ਤਾਂ ਫਰਵਰੀ ਵਿੱਚ ਬੈਂਕਾਂ ਦੇ ਕਾਰਜਕਾਰੀ ਦਿਨ ਘੱਟ ਜਾਣਗੇ।

ਹੜਤਾਲ ਕਿਉਂ ?

ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਭਾਰਤੀ ਬੈਂਕ ਯੁਨਿਅਨ ਦੇ ਨਾਲ ਤਨਖ਼ਾਹ ਸੋਧ ਉੱਤੇ ਗੱਲਬਾਤ ਕਰ ਰਹੀ ਸੀ ਜੋ ਕਿ ਫੇਲ ਹੋ ਗਈ। ਹੁਣ ਆਪਣੀ ਮੰਗਾਂ ਮਨਵਾਉਣ ਸਬੰਧੀ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਹੜਤਾਲ 31 ਜਨਵਰੀ ਅਤੇ 1 ਫਰਵਰੀ ਨੂੰ ਹੋਵੇਗੀ।

ਇਸ ਬਾਰੇ ਗੱਲ ਕਰਦਿਆਂ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਕਨਵੀਨਰ ਸੰਜੈ ਕੁਮਾਰ ਨੇ ਦੱਸਿਆ ਕਿ ਆਈਬੀਏ ਦੇ ਨਾਲ ਬੈਂਕ ਕਰਮਚਾਰੀਆਂ ਦੀ ਮੰਗਾਂ ਸਬੰਧੀ ਪਿਛਲੇ ਕਾਫੀ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ ਪਰ ਅਜੇ ਤੱਕ ਉਸ ਦਾ ਕੋਈ ਵੀ ਨਤੀਜਾ ਨਹੀਂ ਨਿਕਲ ਰਿਹਾ। ਇਸ ਕਰਕੇ 8 ਜਨਵਰੀ ਤੋਂ ਆਪਣੀ ਮੰਗਾਂ ਮਨਵਾਉਣ ਸਬੰਧੀ ਬੈਂਕ ਵਰਕਰਾਂ ਵੱਲੋਂ ਰੋਸ ਮੁਜ਼ਾਹਰੇ ਵੀ ਕੀਤੇ ਜਾ ਰਹੇ ਹਨ।

ਪਰ, ਉਸ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ ਜਿਸ ਕਰਕੇ 31 ਜਨਵਰੀ ਅਤੇ 1 ਫ਼ਰਵਰੀ ਨੂੰ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਹੜਤਾਲ ਦੇ ਸਮੇਂ ਵਰਕਰਾਂ ਦੀ ਤਨਖ਼ਾਹ ਵੀ ਕੱਟੀ ਜਾਂਦੀ ਹੈ। ਉਨ੍ਹਾਂ ਨੂੰ ਇਸ ਹੜਤਾਲ ਦਾ ਦੁੱਖ ਵੀ ਹੈ ਪਰ ਉਨ੍ਹਾਂ ਕੋਲ ਹੋਰ ਕੋਈ ਰਸਤਾ ਨਹੀਂ ਹੈ, ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਦਾ ਇਸ ਕਰਕੇ ਇਹ ਹੜਤਾਲ ਕਰਨੀ ਜ਼ਰੂਰੀ ਹੈ।

ਇਸ ਤੋਂ ਬਾਅਦ ਲਗਾਤਾਰ 3 ਦਿਨ ਅਗਲੇ ਮਹੀਨੇ ਵੀ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਮਾਰਚ ਵਿੱਚ ਹੋਲੀ ਦਾ ਤਿਉਹਾਰ ਆਉਣ ਕਰਕੇ ਅਤੇ ਹੋਰ ਛੁੱਟੀਆਂ ਨੂੰ ਮਿਲਾ ਕੇ ਬੈਂਕ 8 ਦਿਨ ਤੱਕ ਬੰਦ ਰਹਿਣ ਦੀ ਉਮੀਦ ਹੈ। ਜੇ ਫਿਰ ਵੀ ਆਈਬੀਏ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦਾ ਤਾਂ 1 ਅਪ੍ਰੈਲ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ।

ਦੱਸ ਦਈਏ ਕਿ ਜਨਵਰੀ 2020 ਵਿੱਚ ਬੈਂਕਾਂ ਦੀ ਇਹ ਦੂਜੀ ਹੜਤਾਲ ਹੈ। ਇਸ ਤੋਂ ਪਹਿਲਾਂ 8 ਜਨਵਰੀ ਨੂੰ 6 ਬੈਂਕ ਕਰਮਚਾਰੀ ਯੂਨੀਅਨਾਂ ਨੇ ਵੀ ਭਾਰਤ ਬੰਦ ਵਿੱਚ ਸ਼ਮੂਲੀਅਤ ਕੀਤੀ ਸੀ। ਉਸ ਦਿਨ ਜ਼ਿਆਦਾਤਰ ਬੈਂਕ ਬੰਦ ਸਨ, ਅਤੇ ਜਿਹੜੇ ਖੁੱਲੇ ਸਨ ਉਨ੍ਹਾਂ ਦੇ ਕੰਮਕਾਜ ਤੇ ਵੱਡਾ ਪ੍ਰਭਾਵ ਪਿਆ।

Intro:ਜੇਕਰ ਤੁਹਾਡੇ ਬੈਂਕ ਦਾ ਕੋਈ ਕੰਮ ਅਧੂਰਾ ਰਹਿੰਦਾ ਹੈ ਤਾਂ ਉਸ ਨੂੰ ਅੱਜ ਹੀ ਪੂਰਾ ਕਰ ਲਓ ਕਿਉਂਕਿ ਬੈਂਕ ਤਿੰਨ ਦਿਨ ਬੰਦ ਰਹਿਣਗੇ ਕਿਉਂਕਿ ਯੂਨਾਈਟਿਡ ਫਾਰਮ ਆਫ਼ ਬੈਂਕ ਯੂਨੀਅਨ ਭਾਰਤੀ ਬੈਂਕ ਸੰਘ ਦੇ ਨਾਲ ਤਨਖਾਹ ਸੋਧ ਦੇ ਉੱਤੇ ਗੱਲਬਾਤ ਕਰ ਰਹੀ ਸੀ ਜੋ ਕਿ ਫੇਲ ਹੋ ਗਈ ਹੈ ਅਤੇ ਹੁਣ ਆਪਣੀ ਮੰਗਾਂ ਮਨਵਾਉਣ ਸਬੰਧੀ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਇਕੱਤੀ ਜਨਵਰੀ ਅਤੇ ਇਕ ਫਰਵਰੀ ਨੂੰ ਇਸ ਕਰਕੇ ਬੈਂਕ ਬੰਦ ਰਹਿਣਗੇ ਇਸ ਦੇ ਨਾਲ ਹੀ ਦੋ ਫਰਵਰੀ ਨੂੰ ਐਤਵਾਰ ਪੈਣ ਕਰਕੇ ਵੀ ਬੈਂਕ ਬੰਦ ਰਹਿਣਗੇ

Body:ਇਸ ਬਾਰੇ ਗੱਲ ਕਰਦਿਆਂ ਯੂਨਾਈਟਿਡ ਫਾਰਮ ਆਫ਼ ਬੈਂਕ ਯੂਨੀਅਨ ਦੇ ਕਨਵੀਨਰ ਸੰਜੈ ਕੁਮਾਰ ਨੇ ਦੱਸਿਆ ਕਿ ਆਈਬੀਏ ਦੇ ਨਾਲ ਬੈਂਕ ਕਰਮਚਾਰੀਆਂ ਦੀ ਮੰਗਾਂ ਸਬੰਧੀ ਪਿਛਲੇ ਕਾਫੀ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ ਪਰ ਅਜੇ ਤੱਕ ਉਸ ਦਾ ਕੋਈ ਵੀ ਨਤੀਜਾ ਨਹੀਂ ਨਿਕਲ ਰਿਹਾ ਜਿਸ ਕਰਕੇ ਅੱਠ ਜਨਵਰੀ ਤੋਂ ਆਪਣੀ ਮੰਗਾਂ ਮਨਵਾਉਣ ਸਬੰਧੀ ਬੈਂਕ ਵਰਕਰਾਂ ਦੇ ਵੱਲੋਂ ਰੋਸ ਮੁਜ਼ਾਹਰੇ ਵੀ ਕੀਤੇ ਜਾ ਰਹੇ ਨੇ ਪਰ ਉਸ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ ਜਿਸ ਕਰਕੇ ਇਕੱਤੀ ਜਨਵਰੀ ਅਤੇ ਇਕ ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਹੜਤਾਲ ਦੇ ਸਮੇਂ ਵਰਕਰਾਂ ਦੀ ਤਨਖ਼ਾਹ ਵੀ ਕੱਟੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਇਸ ਹੜਤਾਲ ਦਾ ਦੁੱਖ ਵੀ ਹੈ ਪਰ ਉਨ੍ਹਾਂ ਕੋਲ ਹੋਰ ਕੋਈ ਰਸਤਾ ਨਹੀਂ ਹੈ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਦਾ ਇਸ ਕਰਕੇ ਇਹ ਹੜਤਾਲ ਕਰਨੀ ਜ਼ਰੂਰੀ ਹੈ

Conclusion:ਦੱਸਣਯੋਗ ਹੈ ਕਿ ਬੈਂਕ ਯੂਨੀਅਨ ਨੇ ਤਨਖਾਹ ਸਮਝੌਤੇ ਦੇ ਅਸਫਲ ਹੋਣ ਦੇ ਕਾਰਨ ਹੜਤਾਲ ਦਾ ਐਲਾਨ ਕਰ ਦਿੱਤਾ ਅਤੇ ਇਸ ਤੋਂ ਬਾਅਦ ਲਗਾਤਾਰ ਤਿੰਨ ਦਿਨ ਅਗਲੇ ਮਹੀਨੇ ਵੀ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਮਾਰਚ ਵਿੱਚ ਹੋਲੀ ਦਾ ਤਿਉਹਾਰ ਆਉਣ ਕਰਕੇ ਅਤੇ ਹੋਰ ਛੁੱਟੀਆਂ ਨੂੰ ਮਿਲਾ ਕੇ ਬੈਂਕ ਅੱਠ ਦਿਨ ਤੱਕ ਬੰਦ ਰਹਿਣ ਦੀ ਉਮੀਦ ਹੈ ਅਗਰ ਫਿਰ ਵੀ ਆਈਬੀਏ ੳੁਨ੍ਹਾਂ ਦੀਆਂ ਮੰਗਾਂ ਨਹੀਂ ਮੰਨਦਾ ਤਾਂ ਇੱਕ ਅਪ੍ਰੈਲ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ

ਬਾਈਟ -ਸੰਜੈ ਕੁਮਾਰ, ਕਨਵੀਨਰ, ਯੂਨਾਈਟਿਡ ਫਾਰਮ ਆਫ਼ ਬੈਂਕ ਯੂਨੀਅਨ
ETV Bharat Logo

Copyright © 2025 Ushodaya Enterprises Pvt. Ltd., All Rights Reserved.