ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਆਪਣੀ ਸਲਾਹਕਾਰਾਂ ਦੀ ਫ਼ੌਜ ਵਿੱਚ ਵਾਧਾ ਕੀਤਾ ਅਤੇ ਕੁਝ ਵਿਧਾਇਕਾਂ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਹੈ। ਇਸ ਸਬੰਧੀ ਫ਼ਾਇਲ ਗਵਰਨਰ ਆਫ਼ਿਸ ਤੋਂ ਵਾਪਿਸ ਆ ਚੁੱਕੀ ਹੈ ਅਤੇ ਇਹ ਸਵਾਲ ਸਰਕਾਰ ਤੋਂ ਪੁੱਛੇ ਗਏ ਹਨ ਕਿ ਮੁੱਖ ਮੰਤਰੀ ਨੂੰ ਇਹ ਸਲਾਹਾਕਾਰ ਕਿਉਂ ਦਿੱਤੇ ਜਾ ਰਹੇ ਹਨ ?, ਅਤੇ ਕੀ ਕੰਮ ਹੋਵੇਗਾ ਇੰਨ੍ਹਾਂ ਸਲਾਹਕਾਰਾਂ ਦਾ?, ਇੰਨ੍ਹਾਂ ਸਵਾਲਾਂ ਦੇ ਜਵਾਬ ਲਿਖਤੀ ਰੂਪ 'ਚ ਮੰਗੇ ਗਏ ਹਨ।
ਇਸ ਮਾਮਲੇ ਬਾਰੇ ਗੱਲ ਕਰਦੇ ਹੋਏ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਗਵਰਨਰ ਵੱਲੋਂ ਭੇਜੀਆਂ ਗਈਆਂ ਸਾਰੀਆਂ ਫਾਈਲਾਂ ਅਤੇ ਰੈਜ਼ੋਲਿਊਸ਼ਨ ਪਾਸ ਨਹੀਂ ਹੁੰਦੇ, ਉਨ੍ਹਾਂ ਕਈ ਵਾਰ ਕੁਝ ਨਾ ਕੁਝ ਕਮੀਆਂ ਰਹਿ ਜਾਂਦੀਆਂ ਨੇ ਜਿਸ ਨੂੰ ਦੂਰ ਕਰਨ ਦੇ ਲਈ ਉਹ ਵਾਪਸ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਦੇ ਸਲਾਹਕਾਰਾਂ ਦੀ ਫ਼ਾਇਲਾਂ ਵੀ ਇੱਕ ਵਾਰ ਵਾਪਸ ਆਈ ਹੈ ਪਰ ਜਲਦ ਹੀ ਉਸ ਨੂੰ ਸਹੀ ਕਰ ਕੇ ਪਾਸ ਕਰਵਾ ਲਿਆ ਜਾਵੇਗਾ।
ਸਿੱਧੂ ਨੇ ਕਿਹਾ ਕਿ ਜਿਨ੍ਹਾਂ ਨੂੰ ਵੀ ਚੇਅਰਮੈਨੀ ਅਤੇ ਹੋਰ ਅਹੁਦੇ ਦਿੱਤੇ ਗਏ ਹਨ ਉਹ ਕਿਸੇ ਕਰੀਬੀ ਹੋਣ ਦੇ ਨਾਤੇ ਨਹੀਂ ਬਲਕਿ ਉਨ੍ਹਾਂ ਦੇ ਕੰਮ ਦੀ ਰਿਪੋਰਟ ਨੂੰ ਵੇਖ ਕੇ ਲਏ ਗਏ ਹਨ।