ETV Bharat / city

ਬਲਬੀਰ ਸਿੱਧੂ ਨੇ ਗੁਣਵੱਤਾ ਜਾਂਚ ਕਰਨ ਵਾਲੇ 3 ਹੋਰ ਫੂਡ ਸੇਫਟੀ ਵਾਹਨਾਂ ਨੂੰ ਦਿੱਤੀ ਹਰੀ ਝੰਡੀ - Food safety inspection vehicles

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਅਤਿ ਆਧੁਨਿਕ ਉਪਕਰਣਾਂ ਨਾਲ ਲੈਸ 3 ਹੋਰ ਖੁਰਾਕ ਸੁਰੱਖਿਆ ਵਾਹਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਹੈ। ਜਿਨ੍ਹਾਂ ਵਿੱਚ ਮੌਕੇ ‘ਤੇ ਹੀ ਭੋਜਨ ਦੇ 50 ਤੋਂ ਵੱਧ ਗੁਣਵੱਤਾ ਮਾਪਦੰਡਾਂ ਦੀ ਜਾਂਚ ਕਰਨ ਦੀ ਸਮਰੱਥਾ ਹੈ।

Balbir Sidhu gives green signal to 3 more quality Food safety inspection vehicles
ਬਲਬੀਰ ਸਿੱਧੂ ਨੇ ਗੁਣਵੱਤਾ ਜਾਂਚ ਕਰਨ ਵਾਲੇ 3 ਹੋਰ ਫੂਡ ਸੇਫਟੀ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
author img

By

Published : Nov 10, 2020, 10:28 PM IST

ਚੰਡੀਗੜ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਅਤਿ ਆਧੁਨਿਕ ਉਪਕਰਣਾਂ ਨਾਲ ਲੈਸ 3 ਹੋਰ ਖੁਰਾਕ ਸੁਰੱਖਿਆ ਵਾਹਨਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਹੈ। ਜਿਨ੍ਹਾਂ ਵਿੱਚ ਮੌਕੇ ‘ਤੇ ਹੀ ਭੋਜਨ ਦੇ 50 ਤੋਂ ਵੱਧ ਗੁਣਵੱਤਾ ਮਾਪਦੰਡਾਂ ਦੀ ਜਾਂਚ ਕਰਨ ਦੀ ਸਮਰੱਥਾ ਹੈ।

  • Health Minister Mr. Balbir Singh Sidhu flagged off 3 more Food safety vehicles equipped with sophisticated equipment which has capability to test more than 50 quality parameters of Food samples on spot. https://t.co/c4jCRNgKGA

    — Government of Punjab (@PunjabGovtIndia) November 10, 2020 " class="align-text-top noRightClick twitterSection" data=" ">

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਇਸ ਤਰਾਂ ਦੀਆਂ 2 ਹੋਰ ਖੁਰਾਕ ਸੁਰੱਖਿਆ ਵਾਹਨ ਵਿਚਾਰ ਅਧੀਨ ਹਨ ਜੋ ਜਲਦ ਹੀ ਪੰਜਾਬ ਸੂਬੇ ਵਿੱਚ ਚਲਾ ਦਿੱਤੇ ਜਾਣਗੇ। ਪੰਜਾਬ ਵਿੱੱਚ ਖੁਰਾਕ ਵਸਤਾਂ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਕੁੱਲ 07 ਵਾਹਨ ਚਲਾਏ ਜਾਣਗੇ। ਇਹ ਪਹਿਲਕਦਮੀ ਵੱਡੇ ਪੱਧਰ ‘ਤੇ ਮਿਲਾਵਟਖੋਰੀ ਘਟਾਉਣ ਲਈ ਕਾਰਗਰ ਸਿੱਧ ਹੋਵੇਗੀ ਅਤੇ ਇਸ ਤਰਾਂ ਪੰਜਾਬ ਦੇ ਲੋਕ ਸੁਰੱਖਿਅਤ ਅਤੇ ਮਿਆਰੀ ਭੋਜਨ ਪ੍ਰਾਪਤ ਕਰ ਸਕਣਗੇ।

ਫੂਡ ਐਂਡ ਡਰੱਗ ਐਡਮਨਿਸਟ੍ਰੇਸਨ ਨੇ ਖਰੜ ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ ਅਤਿ ਆਧੁਨਿਕ ਸਹੂਲਤ ਵਾਲੀ ਨਵੀਂ ਖੁਰਾਕ ਅਤੇ ਡਰੱਗ ਟੈਸਟਿੰਗ ਲੈਬਾਰਟਰੀ ਸਥਾਪਿਤ ਕੀਤੀ ਹੈ ਜਿਸ ਵਿੱਚ ਸਾਲਾਨਾ 15000 ਖੁਰਾਕ ਨਮੂਨਿਆਂ ਦੀ ਜਾਂਚ ਦੀ ਸਮਰੱਥਾ ਹੈ। ਸਾਲ 2019 ਵਿੱਚ ਫੂਡ ਟੈਸਟਿੰਗ ਲੈਬ ਨੇ ਲਗਭਗ 8700 ਨਮੂਨੇ ਲਏ ਜਿਨਾਂ ਵਿੱਚੋਂ 1795 ਨਮੂਨੇ ਘਟੀਆ ਦਰਜੇ ਦੇ ਪਾਏ ਗਏ।

ਤਿਉਹਾਰਾਂ ਦੇ ਮੌਸਮ ਵਿੱਚ ਐਫਡੀਏ ਵਿਭਾਗ ਵੱਲੋਂ ਅਪਣਾਈ ਗੁਣਵੱਤਾ ਪਹੁੰਚ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਐਫਡੀਏ ਨੇ ਹਾਲ ਹੀ ਵਿੱਚ ਪੰਜਾਬ ਰਾਜ ਵਿੱਚ ਖੋਏ ਦੀ ਗੁਣਵੱਤਾ ਨੂੰ ਪਰਖਣ ਲਈ ਇੱਕ ਸਰਵੇਖਣ ਕੀਤਾ ਜਿਸ ਦੀ ਵਰਤੋਂ ਮਿਠਾਈ ਤਿਆਰ ਕਰਨ ਲਈ ਕੀਤੀ ਜਾ ਰਹੀ ਸੀ। ਉਨਾਂ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਟੈਸਟਿੰਗ ਅਤੇ ਵਿਸਲੇਸ਼ਣ ਲਈ 66 ਨਮੂਨੇ ਲਏ ਗਏ ਸਨ, ਜਿਨਾਂ ਵਿਚੋਂ 08 ਨਮੂਨੇ ਘਟੀਆ ਦਰਜੇ ਦੇ ਪਾਏ ਗਏ।

ਐਫ.ਡੀ.ਏ. ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਮੰਤਰੀ ਨੇ ਕਿਹਾ ਕਿ ਫੂਡ ਐਂਡ ਡਰੱਗ ਐਡਮਨਿਸਟ੍ਰੇਸਨ ਦੀ ਇੱਕ ਹੋਰ ਵੱਡੀ ਉਪਲਬਧੀ ਇਹ ਹੈ ਕਿ ਪਿਛਲੇ ਮਹੀਨੇ ਹੀ ਫੂਡ ਲੈਬ ਨੂੰ ਐਨ.ਏ.ਬੀ.ਐਲ. ਪ੍ਰਵਾਨਗੀ ਦਿੱਤੀ ਗਈ ਹੈ। ਹੁਣ ਫੂਡ ਐਂਡ ਡਰੱਗ ਐਡਮਿਨਿਸਟ੍ਰੇਸਨ ਲੈਬ, ਪੰਜਾਬ ਦੇਸ ਦੀਆਂ ਉਨਾਂ ਕੁਝ ਲੈਬਾਂ ਵਿਚੋਂ ਇਕ ਹੈ ਜਿਨਾਂ ਨੂੰ ਐਨ.ਏ.ਬੀ.ਐਲ. ਮਾਨਤਾ ਪ੍ਰਾਪਤ ਹੈ।

ਮੰਤਰੀ ਸਿੱਧੂ ਨੇ ਦੱਸਿਆ ਕਿ ਫੂਡ ਐਂਡ ਡਰੱਗ ਐਡਮਨਿਸਟ੍ਰੇਸਨ ਵੱਲੋਂ ਪਹਿਲਾਂ ਹੀ ਦੁੱਧ, ਪਾਣੀ ਅਤੇ ਮਸਾਲਿਆਂ ਦੇ ਨਮੂਨਿਆਂ ਦੇ ਟੈਸਟ ਲਈ ਹਰੇਕ ਜ਼ਿਲੇ ਵਿੱਚ 2 ਮੋਬਾਈਲ ਫੂਡ ਟੈਸਟਿੰਗ ਵੈਨਾਂ ਲਗਾਈਆਂ ਗਈਆਂ ਹਨ। ਪਿਛਲੇ ਦੋ ਮਹੀਨਿਆਂ ਵਿਚ 02 ਵੈਨਾਂ ਦੁਆਰਾ 795 ਵਲੰਟੀਅਰ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨਾਂ ਵਿਚੋਂ 73 ਨਮੂਨੇ ਘਟੀਆ ਦਰਜੇ ਦੇ ਪਾਏ ਗਏ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ਼ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਗਈ।

ETV Bharat Logo

Copyright © 2025 Ushodaya Enterprises Pvt. Ltd., All Rights Reserved.