ETV Bharat / city

'ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾ ਕੇ ਬਾਦਲਾਂ ਨੇ ਇੱਕ ਵਾਰ ਫ਼ਿਰ ਐਸਜੀਪੀਸੀ ਨੂੰ ਢਾਹ ਲਾਈ'

ਆਮ ਆਦਮੀ ਪਾਰਟੀ ਨੇ ਐਸਜੀਪੀਸੀ ਦੀ ਨਵੀਂ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਬਾਦਲਾਂ ਦੀ ਜੇਬ 'ਚੋਂ ਨਿਕਲਿਆ ਦੱਸਦੇ ਹੋਏ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਆਗੂਆਂ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾ ਕੇ ਬਾਦਲਾਂ ਨੇ ਇੱਕ ਵਾਰ ਫਿਰ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਢਾਹ ਲਾਈ ਹੈ।

'ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾ ਕੇ ਬਾਦਲਾਂ ਨੇ ਇੱਕ ਵਾਰ ਫਿਰ ਐਸਜੀਪੀਸੀ ਢਾਹ ਲਾਈ'

author img

By

Published : Nov 29, 2020, 9:12 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ‘ਲਿਫਾਫਾ ਕਲਚਰ’ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਬਾਰੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਬਾਦਲਾਂ ਨੇ ਇੱਕ ਦਾਗ਼ੀ ਕਿਰਦਾਰ ਵਾਲੀ ਸਿਆਸਤਦਾਨ ਨੂੰ ਪ੍ਰਧਾਨ ਬਣਾ ਕੇ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਨੂੰ ਇੱਕ ਵਾਰ ਫਿਰ ਵੱਡੀ ਢਾਹ ਲਗਾਈ ਹੈ ਅਤੇ ਜ਼ਮਹੂਰੀਅਤ ਵਿਵਸਥਾ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ।

ਐਤਵਾਰ ਨੂੰ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਾਵਾਂ, ਜੈ ਕਿਸ਼ਨ ਸਿੰਘ ਰੌੜੀ, ਕੁਲਵੰਤ ਸਿੰਘ ਪੰਡੌਰੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਐਸਜੀਪੀਸੀ ਉੱਤੇ ਪੰਥ ਅਤੇ ਪੰਜਾਬੀਆਂ ਦੀਆਂ ਬੇਮਿਸਾਲ ਕੁਰਬਾਨੀਆਂ ਨਾਲ ਉਸ ਸਮੇਂ ਹੋਂਦ ਵਿਚ ਆਈ ਸੀ ਜਦੋਂ ਗੁਰੂਧਾਮਾਂ ਉੱਪਰ ਕਾਬਜ਼ ਪੰਥ ਦੇ ਮਸੰਦ ਅਤੇ ਅੰਗਰੇਜ਼ੀ ਰਾਜ ਦੇ ਹੱਥ-ਠੋਕੇ ਸਿੱਖ ਪੰਥ ਦੇ ਸਿਧਾਤਾਂ ਅਤੇ ਗੁਰਦੁਆਰਿਆਂ ਦੀ ਰਹਿਤ ਮਰਿਆਦਾ ਨੂੰ ਤਾਰ-ਤਾਰ ਕਰ ਰਹੇ ਸਨ, ਪਰੰਤੂ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਬਾਦਲ ਪਰਿਵਾਰ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਮਸੰਦਾਂ ਵਾਲੀ ਭੂਮਿਕਾ ਨਿਭਾਅ ਰਿਹਾ ਹੈ। ਇਸ ਸਿਰਮੌਰ ਸੰਸਥਾ ਉੱਤੇ ਬੀਬੀ ਜਗੀਰ ਕੌਰ ਵਰਗੀ ਵਿਵਾਦਗ੍ਰਸਤ ਸਿਆਸਤਦਾਨ ਨੂੰ ਇੱਕ ਵਾਰ ਫਿਰ ਪ੍ਰਧਾਨ ਬਣਾ ਕੇ ਬਾਦਲਾਂ ਨੇ ਆਪਣੇ ਮਸੰਦਪੁਣੇ ਨੂੰ ਸਾਬਤ ਕਰ ਦਿੱਤਾ ਹੈ।

ਵਿਧਾਇਕ ਸੰਧਵਾਂ ਨੇ ਕਿਹਾ ਕਿ ਪੰਥ ਅਤੇ ਪੰਜਾਬ ਵਿੱਚ ਆਪਣੀ ਹੈਸੀਅਤ ਗੁਆ ਚੁੱਕੇ ਬਾਦਲ ਪਰਿਵਾਰ ਨੇ ਆਪਣੀਆਂ ਗਲਤੀਆਂ ਸੁਧਾਰਨ ਦਾ ਮੌਕਾ ਸਦਾ ਲਈ ਗੁਆ ਦਿੱਤਾ। ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਉਣ ਨਾਲ ਸਾਫ ਹੋ ਗਿਆ ਹੈ ਕਿ ਅਕਾਲੀ ਦਲ ਬਾਦਲ ਦਾ ਸਿਆਸੀ ਅਤੇ ਧਾਰਮਿਕ ਤੌਰ 'ਤੇ ਦੀਵਾਲਾ ਨਿਕਲ ਗਿਆ। ਸਪੱਸ਼ਟ ਹੈ ਕਿ ਅਕਾਲੀ ਦਲ ਬਾਦਲ ਕੋਲ ਹੁਣ ਅਜਿਹਾ ਕੋਈ ਆਗੂ ਨਹੀਂ ਬਚਿਆ, ਜਿਸ ਨੂੰ ਪੰਥ ਅਤੇ ਪੰਜਾਬ ਸਰਬ ਪ੍ਰਵਾਣਿਤ ਕਰਦਾ ਹੋਵੇ, ਜਿਸ ਕਰਕੇ ਬਾਦਲਾਂ ਨੂੰ ਇੱਕ ਦਾਗ਼ੀ ਕਿਰਦਾਰ ਦੇ ਵਿਵਾਦਗ੍ਰਸਤ ਵਿਅਕਤੀ ਨੂੰ ਪ੍ਰਧਾਨ ਲਗਾਉਣਾ ਪਿਆ ਹੈ।

'ਕਿਸਾਨ ਅੰਦੋਲਨ ਦੌਰਾਨ ਇਜਲਾਸ ਰੱਖੇ ਜਾਣ ਦੀ ਤਰੀਕ ’ਤੇ ਉਠਾਏ ਸਵਾਲ'

‘ਆਪ’ ਆਗੂਆਂ ਨੇ ਕਿਸਾਨ ਅੰਦੋਲਨ ਦੌਰਾਨ ਐਸਜੀਪੀਸੀ ਦੇ ਇਜਲਾਸ ਰੱਖਣ ਦੀ ਤਾਰੀਕ ਉੱਤੇ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਇਹ ਕਿਸਾਨ ਅੰਦੋਲਨ ਤੋਂ ਧਿਆਨ ਭੜਕਾਉਣ ਦੀ ਕੋਸ਼ਿਸ਼ ਨਹੀਂ ਹੈ?, ਕੀ ਇਹ ਇਜਲਾਸ ਹਫਤਾ-ਖੰਡ ਅੱਗੇ-ਪਿੱਛੇ ਨਹੀਂ ਸੀ ਹੋ ਸਕਦਾ? ਜਦਕਿ ਕਿਸਾਨਾਂ ਨੇ 26 ਅਤੇ 27 ਨਵੰਬਰ ਨੂੰ ਦਿੱਲੀ ਚੱਲੋ ਦਾ ਸੱਦਾ ਬਹੁਤ ਪਹਿਲਾਂ ਦੇ ਦਿੱਤਾ ਸੀ। ਆਪ ਵਿਧਾਇਕਾਂ ਨੇ ਕਿਹਾ ਕਿ ਜੇਕਰ ਐਸਜੀਪੀਸੀ ਦੀਆਂ ਆਮ ਚੋਣਾਂ ਸਾਲਾਂ ਦੀ ਸਾਲ ਨਿਲੰਬਿਤ ਹੋ ਸਕਦੀਆਂ ਹਨ ਤਾਂ ਇਸ ਜਨਰਲ ਇਜਲਾਸ ਨੂੰ 27 ਤਾਰੀਕ ਤੋਂ ਅੱਗੇ ਪਿੱਛੇ ਰੱਖਿਆ ਜਾ ਸਕਦਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.