ਚੰਡੀਗੜ੍ਹ: ਸੁਖਬੀਰ ਸਿੰਘ ਬਾਦਲ ਵੱਲੋਂ ਬਿਆਸ ਦਰਿਆ ਵਿੱਚ ਹੁੰਦੀ ਮਾਈਨਿੰਗ ਉਪਰ ਮਾਰੀ ਗਈ ਰੇਡ ਤੋਂ ਬਾਅਦ ਸਿਆਸਤ ਤੇਜ਼ ਹੋ ਚੁੱਕੀ ਹੈ। ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾਂ ਇਹ ਚੱਲ ਰਹੀਆਂ ਹਨ ਕਿ 10 ਸਾਲ ਰਾਜ ਕਰਨ ਵਾਲੀ ਅਕਾਲੀ ਦਲ ਗੱਠਜੋੜ ਭਾਜਪਾ ਦੀ ਸਰਕਾਰ ਦੇ ਸਮੇਂ ਵਿਚ ਆਖ਼ਿਰ ਸੁਖਬੀਰ ਸਿੰਘ ਬਾਦਲ ਨੇ ਮਾਈਨਿੰਗ ਮਾਫੀਆ ਦੇ ਉੱਪਰ ਕੰਟਰੋਲ ਕਿਉਂ ਨਹੀਂ ਕੀਤਾ ਉਸ ਸਮੇਂ ਰੇਟ ਕਿਉਂ ਨਹੀਂ ਕੀਤੀ, ਪਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਮੁੜ ਉਨ੍ਹਾਂ ਨੂੰ ਸੱਤਾ ਵਿੱਚ ਲਿਆਉਣਗੇ ਅਤੇ ਸੇਵਾ ਕਰਨ ਦਾ ਮੌਕਾ ਦੇਣਗੇ।
ਇਹ ਵੀ ਪੜੋ: ਸੁਖਬੀਰ ਸਿੰਘ ਬਾਦਲ ’ਤੇ FIR ਦਰਜ
‘ਸੁਖਬੀਰ ਬਾਦਲ ਨੂੰ ਪਿਆ ਭੁਲੇਖਾ’
ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਭੁਲੇਖੇ ਨਾਲ ਮਾਈਨਿੰਗ ਸਾਈਟ ਤੇ ਆਪਣੀ ਦਿਹਾੜੀ ਬਣਾਉਣ ਪਹੁੰਚ ਗਏ ਸਨ। ਸੁਖਬੀਰ ਸਿੰਘ ਬਾਦਲ ਬਾਰੇ ਸਾਰਿਆਂ ਨੂੰ ਪਤਾ ਹੈ ਤੇ ਉਹ ਖਾਧੀ ਪੀਤੀ ਦੇ ਵਿੱਚ ਰੇਡ ਮਾਰਨ ਪਹੁੰਚ ਗਏ ਜਦ ਕਿ 10 ਸਾਲ ਉਹ ਆਪਣੀ ਅਕਾਲੀ ਦਲ ਦੀ ਸਰਕਾਰ ਵਿੱਚ ਖੁਦ ਰੇਤਾ ਵੇਚਦੇ ਰਹੇ ਹਨ, ਪਰ ਜਦੋਂ ਸਾਈਟ ’ਤੇ ਜਾ ਕੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਇਹ ਮਾਈਨਿੰਗ ਸਾਈਟ ਅਲਾਟ ਕੀਤੀ ਗਈ ਹੈ ਤਾਂ ਸੁਖਬੀਰ ਸਿੰਘ ਬਾਦਲ ਨੂੰ ਕੋਈ ਜਵਾਬ ਨਹੀਂ ਸੁੱਝਿਆ।
‘ਸੁਖਬੀਰ ਦਾ ਸਿਆਸੀ ਸਟੰਟ’
ਉੱਥੇ ਹੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਦੀ ਮਾਈਨਿੰਗ ਸਾਈਟ ਉੱਤੇ ਕੀਤੀ ਗਈ ਰੇਡ ਨੂੰ ਮਹਿਜ਼ ਇੱਕ ਸਿਆਸੀ ਸਟੰਟ ਦੱਸਿਆ, ਹਾਲਾਂਕਿ ਕਾਂਗਰਸ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਸਾਈਟ ਉੱਪਰ ਸੁਖਬੀਰ ਨੇ ਰੇਡ ਕੀਤੀ ਉਹ ਅਲਾਟ ਕੀਤੀ ਗਈ ਹੈ।
‘ਸੁਖਬੀਰ ਬਾਦਲ ਸਭ ਜਾਣਦੇ ਹਨ’
ਉੱਥੇ ਹੀ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਨੇ ਸੁਖਬੀਰ ਸਿੰਘ ਬਾਦਲ ’ਤੇ ਵੱਡਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਪਤਾ ਹੈ ਕਿ ਕਿੱਥੇ ਮਾਈਨਿੰਗ ਹੁੰਦੀ ਹੈ ਇਸੇ ਕਾਰਨ ਉਹ ਸਾਈਟ ’ਤੇ ਰੇਡ ਮਾਰਨ ਪਹੁੰਚ ਗਏ ਸਨ।
ਇਹ ਵੀ ਪੜੋ: ਕੈਨੇਡਾ: ਰਿਹਾਇਸ਼ੀ ਸਕੂਲ 'ਚੋਂ ਮਿਲੀਆਂ 182 ਬੱਚਿਆਂ ਦੀਆਂ ਕਬਰਾਂ