ਚੰਡੀਗੜ੍ਹ: 2022 ਵਿਧਾਨਸਭਾ ਚੋਣਾਂ (2022 Assembly Elections) ਨੇੜੇ ਆ ਰਹੀਆਂ ਹਨ। ਸੱਤਾ ਹਾਸਿਲ ਕਰਨ ਲਈ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ’ਤੇ ਇਲਜ਼ਾਮਬਾਜੀ ਵੀ ਸ਼ੁਰੂ ਹੋ ਚੁੱਕੀ ਹੈ। ਪਿਛਲੇ ਦਿਨੀਂ ਬਠਿੰਡਾ ਵਿੱਚ ਪੰਜਾਬ ਕਾਂਗਰਸ ਵੱਲੋਂ ਰੈਲੀ ਦਾ ਆਯੋਜਨ ਕੀਤਾ ਗਿਆ।
ਨਵਜੋਤ ਸਿੱਧੂ ਦਾ ਅਕਾਲੀ ਦਲ ’ਤੇ ਤੰਜ਼
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ’ਤੇ ਤੰਜ ਕਸਿਆ ਗਿਆ ਹੈ।
'ਡਾਇਨਾਸੁਰ ਵਾਪਿਸ ਆ ਸਕਦੇ ਅਕਾਲੀ ਸਰਕਾਰ ਨਹੀਂ'
ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਡਾਇਨਾਸੁਰ ਵਾਪਿਸ ਆ ਸਕਦੇ ਹਨ ਪਰ ਅਕਾਲ ਦਲ ਦੀ ਸਰਕਾਰ ਕਦੇ ਨਹੀਂ ਆ ਸਕਦੀ।
ਅਕਾਲੀ ਦਲ-ਬਸਪਾ 1996 ਵਾਲਾ ਦੁਹਰਾਵੇਗਾ ਇਤਿਹਾਸ
ਓਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ ਸਥਾਪਨਾ ਦਿਵਸ ’ਤੇ ਬਹੁਜਨ ਸਮਾਮ ਪਾਰਟੀ ਮੁਖੀ ਮਾਇਆਵਤੀ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੀ ਪਾਰਟੀ ਨੂੰ ਵਧਾਈ ਦਿੱਤੀ ਗਈ ਤੇ ਪਾਰਟੀ ਦੇ ਹੋਰ ਅੱਗੇ ਵਧਣ ਫੁੱਲਣ ਦੀ ਕਾਮਨਾ ਕੀਤੀ ਗਈ।
ਕਾਂਗਰਸ ਤੇ ਬਾਕੀ ਪਾਰਟੀਆਂ ਦਾ ਹੋਵੇਗਾ ਸਫਾਇਆ
ਇਸਦੇ ਨਾਲ ਹੀ ਮਾਇਆਵਤੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 1996 ਵਿੱਚ ਗੱਠਜੋੜ ਕਰ ਲੋਕ ਸਭਾ ਚੋਣ ਲੜੀ ਗਈ ਸੀ ਅਤੇ 11 ਸੀਟਾਂ ਹਾਸਿਲ ਕਰਕੇ ਕਾਂਗਰਸ ਤੇ ਬਾਕੀ ਪਾਰਟੀਆਂ ਦਾ ਸਫਾਇਆ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਗੱਠਜੋੜ ਇਸ ਵਾਰ ਵੀ ਪਿਛਲਾ ਇਤਿਹਾਸ ਦੁਹਰਾਵੇਗਾ ਅਤੇ ਕਾਂਗਰਸ ਅਤੇ ਹੋਰ ਬਾਕੀ ਪਾਰਟੀਆਂ ਦਾ ਸਫਾਇਆ ਹੋਵੇਗਾ।
ਸੁਖਬੀਰ ਬਾਦਲ ’ਤੇ ਵਰ੍ਹੇ ਸਿੱਧੂ
ਸਿੱਧੂ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਤੋਂ ਪੁੱਛੋਂ ਕਿ ਤੇਰੇ ਕਿਸੇ ਮਕਾਨ 'ਤੇ ਕਰਜਾ ਹੋਵੇ ਤਾਂ ਤੇਰੀਆਂ ਬੱਸਾਂ ਕਿਵੇਂ ਪਰੌਫਿਟ 'ਤੇ ਚੱਲਦੀਆਂ ਨੇ, ਤੇਰੇ ਹੋਟਲ ਕਿਵੇਂ ਚੱਲਦੇ ਨੇ ਅਤੇ ਪੰਜਾਬ ਦੇ ਹੋਟਲ ਕਿਸ ਤਰ੍ਹਾਂ ਮਰ ਕਿਵੇਂ ਗਏ। ਉਸ ਨੂੰ ਪੁੱਛੋ ਕਿ ਰਾਜਾ ਵੜਿੰਗ ਕਿਵੇਂ 2 ਮਹੀਨਿਆਂ ਵਿੱਚ ਕਮਾਈ ਪੌਜੀਟਿਵ ਕਰ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਈ ਤਰ੍ਹਾਂ ਦਾ ਮਾਫੀਆ ਸਰਗਰਮ ਹਨ ਜੋ ਕਿ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾ ਰਹੇ ਹਨ।ਇਹ ਮਾਫ਼ੀਆ ਉੱਚ ਤਾਕਤ ਰੱਖਣ ਵਾਲੇ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਹੈ, ਜਿਸ ਨੂੰ ਸਰਕਾਰ ਆਉਣ ਤੇ ਲਗਭਗ ਖ਼ਤਮ ਕੀਤਾ ਜਾਵੇਗਾ। ਪੰਜਾਬ ਵਿੱਚ ਰੇਤ ਸ਼ਰਾਬ ਅਤੇ ਟਰਾਂਸਪੋਰਟ ਕੇਬਲ ਮਾਫੀਏ ਨਾਲ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ: ਸਿੱਧੂ ਨੇ ਮਖੌਲ ਉਡਾਉਂਦਿਆਂ ਕਿਹਾ ਡਾਇਨਾਸੋਰ ਵਾਪਿਸ ਆ ਸਕਦੇ ਨੇ ਪਰ ਅਕਾਲੀ ਨਹੀਂ