ਚੰਡੀਗੜ੍ਹ: ਵਿਧਾਨਸਭਾ ਚੋਣਾਂ 2022 (Assembly Elections 2022) ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਆਏ ਦਿਨ ਸਿਆਸੀ ਪਾਰਟੀਆਂ ਸੱਤਾ ਹਾਸਿਲ ਕਰਨ ਦੇ ਲਈ ਵੱਡੇ-ਵੱਡੇ ਐਲਾਨ ਕਰ ਰਹੀਆਂ ਹਨ। ਇਸ ਦੇ ਚੱਲਦੇ ਹੀ ਪੰਜਾਬ ਕਾਂਗਰਸ ਦੇ ਵੱਲੋਂ ਵੱਧ ਤੋਂ ਵੱਧ ਕਾਂਗਰਸ ਪਾਰਟੀ ਨਾਲ ਜੋੜਨ ਲਈ ਮੋਬਾਇਲ ਨੰਬਰ ਜਾਰੀ ਕੀਤਾ ਗਿਆ ਹੈ। ਇਹ ਨੰਬਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਖੁਦ ਜਾਰੀ ਕਰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਜੁੜਨ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਸੀਐਮ ਚੰਨੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਦੇ ਵਿਕਾਸ ਲਈ ਉਹ ਆਪਣੇ ਸੁਝਾਅ ਦੇਣ ਅਤੇ ਪੰਜਾਬ ਕਾਂਗਰਸ ਉਨ੍ਹਾਂ ਸੁਝਾਵਾਂ ਨੂੰ ਅਮਲੀ ਜਾਮਾ ਪਹਿਨਾਵੇਗੀ। ਚੰਨੀ ਨੇ ਕਿਹਾ ਉਨ੍ਹਾਂ ਦੀ ਪਾਰਟੀ ਵੱਲੋਂ ਦਿੱਤੇ ਮੋਬਾਇਲ ਨੰਬਰ ’ਤੇ ਮਿਸ ਕਾਲ ਕਰੋ ਅਤੇ ਫਿਰ ਉਨ੍ਹਾਂ ਦੀ ਟੀਮ ਮਿਸ ਕਾਲ ਕਰਨ ਵਾਲੇ ਲੋਕਾਂ ਤੱਕ ਪਹੁੰਚ ਕਰੇਗੀ।
-
#TeamChanni ਨਾਲ ਜੁੜਣ ਲਈ 7380-004444 ‘ਤੇ ਮਿੱਸ ਕਾਲ ਦਿਓ
— Charanjit S Channi (@CHARANJITCHANNI) December 17, 2021 " class="align-text-top noRightClick twitterSection" data="
Give a miss call at 7380-004444 to be a part of #TeamChanni pic.twitter.com/CTe4k9jcBN
">#TeamChanni ਨਾਲ ਜੁੜਣ ਲਈ 7380-004444 ‘ਤੇ ਮਿੱਸ ਕਾਲ ਦਿਓ
— Charanjit S Channi (@CHARANJITCHANNI) December 17, 2021
Give a miss call at 7380-004444 to be a part of #TeamChanni pic.twitter.com/CTe4k9jcBN#TeamChanni ਨਾਲ ਜੁੜਣ ਲਈ 7380-004444 ‘ਤੇ ਮਿੱਸ ਕਾਲ ਦਿਓ
— Charanjit S Channi (@CHARANJITCHANNI) December 17, 2021
Give a miss call at 7380-004444 to be a part of #TeamChanni pic.twitter.com/CTe4k9jcBN
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੋਕ ਕਾਂਗਰਸ ਪਾਰਟੀ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਦੇ ਲਈ ਮੋਬਾਇਲ ਨੰਬਰ ਜਾਰੀ ਕੀਤਾ ਹੈ।। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਵੀ ਲੋਕਾਂ ਨੂੰ ਗਰੰਟੀਆਂ ਦੇ ਕੇ ਆਪਣੇ ਨਾਲ ਜੋੜਨ ਦੇ ਲਈ ਉਨ੍ਹਾਂ ਦੇ ਘਰ ਤੱਕ ਪਹੁੰਚ ਕਰ ਰਜਿਸ਼ਟ੍ਰੇਸ਼ਨ ਕਰ ਰਹੀ ਹੈ। ਇਸ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਵੱਲੋਂ ਚੋਣ ਮੁਹਿੰਮ ਭਖਾਉਂਦੇ ਹੋਏ ਮੋਬਾਇਲ ਨੰਬਰ ਜਾਰੀ ਕਰ ਲੋਕਾਂ ਨੂੰ ਉਨ੍ਹਾਂ ਦੀ ਪਾਰਟੀ ਨਾਲ ਜੁੜਨ ਦੇ ਲਈ ਮਿਸ ਕਾਲ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ:ਨਵਜੋਤ ਸਿੰਘ ਸਿੱਧੂ ਭੁੱਲੇ ਭਾਸ਼ਾ ਦੀ ਮਰਿਆਦਾ, ਪ੍ਰੈਸ ਕਾਨਫਰੰਸ ’ਚ ਬੋਲੇ ਇਤਰਾਜ਼ਯੋਗ ਸ਼ਬਦ