ਚੰਡੀਗੜ੍ਹ: ਵਿਧਾਨਸਭਾ ਚੋਣਾਂ 2022 (Assembly Election 2022) ਨੂੰ ਲੈ ਕੇ ਹਰ ਇੱਕ ਪਾਰਟੀ ਸਰਗਰਮ ਹੈ। ਚੋਣਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਪ੍ਰਚਾਰ ਕੀਤੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ (Aam Aadmi Party) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ (Delhi Chief Minister) ਅਰਵਿੰਦ ਕੇਜਰੀਵਾਲ (Arvind Kejriwal) ਅੱਜ ਪੰਜਾਬ ਦੌਰੇ ’ਤੇ ਆ ਰਹੇ ਹਨ। ਇਸ ਮੌਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਠਾਨਕੋਟ ‘ਚ ਤਿਰੰਗਾ ਯਾਤਰਾ ਕਰਨਗੇ (arvind kejriwal tiranga yatra)। ਇਸ ਤਿਰੰਗਾ ਯਾਤਰਾ ’ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸ਼ਾਮਲ ਹੋਣਗੇ।
ਇਹ ਵੀ ਪੜੋ: ਚਰਨਜੀਤ ਚੰਨੀ ਨੇ ਮੋਗਾ 'ਚ ਵੰਡੇ ਵਿਕਾਸ ਕਾਰਜਾਂ ਦੇ ਗੱਫ਼ੇ
ਚੌਥੀ ਗਰੰਟੀ ਦਾ ਕਰਨਗੇ ਐਲਾਨ
ਉਥੇ ਹੀ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ (Bhagwant Mann) ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੀ ਇਹ ਫੇਰੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਸਮਰਪਿਤ ਹੋਵੇਗੀ। ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਪੰਜਾਬ ਅਤੇ ਪੰਜਾਬੀਆਂ ਨੂੰ ਚੌਥੀ ਗਰੰਟੀ (Kejriwal's fourth guarantee) ਵੀ ਦੇਣਗੇ।
ਭਗਵੰਤ ਮਾਨ (Bhagwant Mann ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਦੁਪਿਹਰ ਨੂੰ ਪਠਾਨਕੋਟ ਪਹੁੰਚਣਗੇ। ਇਸ ਉਪਰੰਤ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਉਪਰ ਪਾਰਟੀ ਵੱਲੋਂ ਅਯੋਜਿਤ ‘ਤਿਰੰਗਾ ਯਾਤਰਾ’ (arvind kejriwal tiranga yatra) ਦੀ ਅਗਵਾਈ ਕਰਨਗੇ। ਤਿਰੰਗਾ ਯਾਤਰਾ ਨੂੰ ਸੰਬੋਧਨ ਕਰਨ ਬਾਅਦ ਅਰਵਿੰਦ ਕੇਜਰੀਵਾਲ ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਚੌਥੀ ਗਰੰਟੀ (Kejriwal's fourth guarantee) ਦੇਣਗੇ ਅਤੇ ਸ਼ਾਮ ਨੂੰ ਵਾਪਸ ਦਿੱਲੀ ਚਲੇ ਜਾਣਗੇ।
ਇਹ ਵੀ ਪੜੋ: ਸਿੱਖਿਆ ’ਤੇ ਸਿਆਸਤ: ਪਰਗਟ ਸਿੰਘ ਨੇ ਦਿੱਲੀ ਦੇ ਸਿੱਖਿਆ ਮਾਡਲ ਨੂੰ ਪਾਣੀ ਦਾ ਬੁਲਬੁਲਾ ਦੱਸਿਆ
-
You Are welcome sir.. pic.twitter.com/KShALPBzHT
— Bhagwant Mann (@BhagwantMann) December 1, 2021 " class="align-text-top noRightClick twitterSection" data="
">You Are welcome sir.. pic.twitter.com/KShALPBzHT
— Bhagwant Mann (@BhagwantMann) December 1, 2021You Are welcome sir.. pic.twitter.com/KShALPBzHT
— Bhagwant Mann (@BhagwantMann) December 1, 2021
ਪਹਿਲਾਂ ਕੀਤੇ ਹਨ ਇਹ ਐਲਾਨ
ਮਾਨ ਅਨੁਸਾਰ ਅਰਵਿੰਦ ਕੇਜਰੀਵਾਲ (Arvind Kejriwal) ਇਸ ਤੋਂ ਪਹਿਲਾਂ ਮੁਫ਼ਤ ਅਤੇ 24 ਘੰਟੇ ਬਿਜਲੀ ਦੀ ਪਹਿਲੀ ਗਰੰਟੀ, ਮੁਫ਼ਤ ਸਿਹਤ ਸੇਵਾਵਾਂ ਅਤੇ 16 ਹਜ਼ਾਰ ਮੁਹੱਲਾ ਕਲੀਨਿਕ ਬਣਾਉਣ ਦੀ ਦੂਜੀ ਗਰੰਟੀ ਅਤੇ 18 ਸਾਲ ਤੋਂ ਵੱਡੀ ਉਮਰ ਦੀਆਂ ਔਰਤਾਂ ਅਤੇ ਕੁੜੀਆਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣੀ ਦੀ ਤੀਜੀ ਗਰੰਟੀ ਦੇ ਚੁੱਕੇ ਹਨ। ਇਸੇ ਕੜੀ ’ਚ ਚੌਥੀ ਗਰੰਟੀ 2 ਦਸੰਬਰ ਨੂੰ ਪਠਾਨਕੋਟ ਵਿਖੇ ਦੇਣਗੇ।