ਚੰਡੀਗੜ੍ਹ:ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ ਪੰਜਾਬ ਦੇ ਭਖਦੇ ਮੁੱਦਿਆਂ ਅਤੇ ਮੌਜੂਦਾ ਸਥਿਤੀ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ। ਅਸ਼ਵਨੀ ਸ਼ਰਮਾ ਨੇ ਭਾਜਪਾ ਲੀਡਰ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਉੱਪਰ ਕਾਰਵਾਈ ਦੇ ਸੰਕੇਤ ਦਿੱਤੇ ਹਨ । ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ਅੰਦਰ ਇਹ ਰਿਵਾਜ ਨਹੀਂ ਹੈ ਕਿ ਮੀਡੀਆ ਦੇ ਜ਼ਰੀਏ ਗੱਲ ਕਰੇ ਜੇਕਰ ਕੋਈ ਅਨੁਸ਼ਾਸਨ ਤੋੜਦਾ ਹੈ ਤਾਂ ਕਾਰਵਾਈ ਹਰ ਇੱਕ ਤੇ ਹੋ ਸਕਦੀ ਹੈ ਭਾਵੇਂ ਉਹ ਅਸ਼ਵਨੀ ਸ਼ਰਮਾ ਹੋਵੇ ਜਾਂ ਕੋਈ ਹੋਰ।
ਉਨ੍ਹਾਂ ਕਿਹਾ ਕਿ ਜੇ ਅਨਿਲ ਜੋਸ਼ੀ ਵੱਲੋਂ ਇਹ ਬਿਆਨ ਦਿੱਤਾ ਗਿਆ ਤਾਂ ਉਸ ਦਾ ਕਾਰਨ ਕਿਸਾਨ ਅੰਦੋਲਨ ਨਹੀਂ ਕੁਝ ਹੋਰ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਪਾਰਟੀ ਦੀ ਸਭ ਉੱਪਰ ਨਜ਼ਰ ਹੈ ।ਪੰਜਾਬ ਵਿੱਚ ਭਾਜਪਾ ਵੱਲੋਂ ਦਲਿਤ ਮੁੱਖ ਮੰਤਰੀ ਬਣਾਏ ਜਾਣ ਦੇ ਬਿਆਨ ਤੇ ਸ਼ਰਮਾ ਨੇ ਕਿਹਾ ਕਿ ਭਾਜਪਾ ਦੀ ਨਜ਼ਰ ਦਲਿਤ ਵੋਟ ਬੈਂਕ ‘ਤੇ ਨਹੀਂ ਹੈ । ਉਨ੍ਹਾਂ ਵੱਲੋਂ ਦਲਿਤ ਰਾਸ਼ਟਰਪਤੀ ਬਣਾਇਆ ਗਿਆ ਅਤੇ ਦੇਸ਼ ਦੀ ਸੰਸਦ ਵਿੱਚ ਸਭ ਤੋਂ ਜ਼ਿਆਦਾ ਦਲਿਤ ਸੰਸਦ ਭਾਜਪਾ ਦੇ ਹੀ ਹਨ ।
ਉਨ੍ਹਾਂ ਕਿਹਾ ਕਿ ਸਾਨੂੰ ਭਾਜਪਾ ਦੀ ਧਰਾਤਲ ਤੇ ਸਥਿਤੀ ਬੜੀ ਚੰਗੀ ਨਜ਼ਰ ਆ ਰਹੀ ਹੈ ਕਿਉਂਕਿ ਅਕਾਲੀ ਦਲ ਅਤੇ ਕਾਂਗਰਸ ਦੀ ਰਾਜਨੀਤੀ ਨੂੰ ਲੋਕ ਸਮਝ ਚੁੱਕੇ ਹਨ । ਉਨ੍ਹਾਂ ਕਿਸਾਨੀ ਮੁੱਦੇ ਤੇ ਬੋਲਦਿਆਂ ਕਿਹਾ ਕਿ ਕਿਸਾਨਾਂ ਨੂੰ ਇਸ ਤੋਂ ਵੱਡੀ ਆਫਰ ਨਹੀਂ ਹੋ ਸਕਦੀ ਸੀ ਕਿ ਅਸੀਂ ਤਿੰਨ ਸਾਲ ਵਾਸਤੇ ਖੇਤੀ ਕਾਨੂੰਨ ਲਾਗੂ ਨਹੀਂ ਕਰਾਂਗੇ ।ਉਨ੍ਹਾਂ ਕਿਹਾ ਕਿ ਸਾਡੇ ਲੀਡਰ ਹਮੇਸ਼ਾਂ ਹੀ ਕਿਸਾਨਾਂ ਦੀ ਗੱਲਬਾਤ ਕਰਾਉਣ ਦਾ ਯਤਨ ਕਰਦੇ ਰਹੇ ਹਨ ਅਤੇ ਕਈ ਦੌਰ ਦੀ ਬੈਠਕ ਹੋਈ ਵੀ ਹੈ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਫਿਲਹਾਲ ਕਾਂਗਰਸ ਸਰਕਾਰ ਸਿਰਫ ਆਪਣੀ ਕੁਰਸੀ ਦੀ ਲੜਾਈ ਲੜ ਰਹੀ ਹੈ ਉਨ੍ਹਾਂ ਨੂੰ ਆਮ ਲੋਕਾਂ ਨਾਲ ਪੰਜਾਬ ਦੀ ਜਨਤਾ ਦੀ ਕੋਈ ਫਿਕਰ ਨਹੀਂ ਹੈ ।ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਉਹ ਪੰਜਾਬ ਨੂੰ ਖੁਸ਼ਹਾਲ ਬਣਾਉਣਗੇ।
ਇਹ ਵੀ ਪੜ੍ਹੋ:Punjab Congress Clash:ਕੀ ਕੈਪਟਨ ਅਮਰਿੰਦਰ ਸਿੰਘ ਸਿਆਸਤ 'ਚ ਹੋ ਚੁੱਕੇ ਨੇ ਕਮਜ਼ੋਰ ?