ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਦੌਰ ਦੇ ਵਿੱਚ ਮਾਸਕ ਹੁਣ ਜ਼ਿੰਦਗੀ ਦੀ ਜ਼ਰੂਰਤ ਬਣ ਗਿਆ ਹੈ। ਦੇਸ਼ ਭਰ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਿਸਦੀ ਸਭ ਤੋਂ ਵੱਡੀ ਵਜ੍ਹਾਂ ਲੋਕਾਂ ਦੀ ਲਾਪਰਵਾਹੀ ਹੈ। ਲੋਕ ਸਰਕਾਰੀ ਹੁਕਮਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕਰ ਰਹੇ ਜਿਸ ਕਾਰਨ ਮਹਾਂਮਾਰੀ ਲਗਾਤਾਰ ਫੈਲ ਰਹੀ ਹੈ। ਕਈ ਲੋਕਾਂ ਨੂੰ ਮਾਸਕ ਪਾਉਣਾ ਵੀ ਬੋਝ ਲਗਦਾ ਹੈ ਅਤੇ ਬਹੁਤ ਹੀ ਘੱਟ ਲੋਕ ਹਨ ਜੋ ਵੈਕਸੀਨ ਲਗਵਾ ਰਹੇ ਹਨ। ਅਜਿਹੇ ਲੋਕਾਂ ਨੂੰ ਮੈਸੇਜ ਦੇਣ ਦੇ ਲਈ ਚੰਡੀਗੜ੍ਹ ਦੀ ਰਹਿਣ ਵਾਲੀ ਅਰਿਕਾ ਮਾਸਕ ਬਣਾਉਂਦੀ ਹੈ। ਮਾਸਕ ਰਾਹੀ ਉਹ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਨ।
ਮਾਸਕ ਰਾਹੀ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ
ਇਸ ਸਬੰਧ ’ਚ ਅਰਿਕਾ ਦੱਸਦੇ ਹਨ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਹੁਣ ਮਾਸਕ ਸਾਡੀ ਸਭ ਵੱਡੀ ਜਰੂਰਤ ਬਣ ਗਿਆ ਹੈ। ਕਈ ਲੋਕਾਂ ਨੂੰ ਲੱਗਦਾ ਹੈ ਕਿ ਮਾਸਕ ਪਾਉਣ ਨਾਲ ਦਮ ਘੁੱਟਦਾ ਹੈ ਜਿਸ ਕਾਰਨ ਉਹ ਬਹੁਤ ਹੀ ਘੱਟ ਮਾਸਕ ਪਾਉਂਦੇ ਹਨ। ਕਲਾਕਾਰ ਹੋਣ ਦੇ ਨਾਤੇ ਉਨ੍ਹਾਂ ਨੇ ਸੋਚਿਆ ਕਿ ਉਹ ਖੁਦ ਮਾਸਕ ਬਣਾ ਕੇ ਪੇਂਟ ਕਰਨ ਜਿਸ ਨਾਲ ਉਹ ਲੋਕਾਂ ਨੂੰ ਜਾਗਰੂਕ ਕਰ ਸਕਣ। ਅਰਿਕਾ ਨੇ ਦੱਸਿਆ ਕਿ ਸ਼ੁਰੂਆਤੀ ਸਮੇਂ ਚ ਉਨ੍ਹਾਂ ਨੇ ਵੱਖ ਵੱਖ ਤਰ੍ਹਾਂ ਦੇ ਮਾਸਕ ਬਣਾਏ ਜਿਸ ਚ ਉਨ੍ਹਾਂ ਨੇ ਲੋਕਾਂ ਨੂੰ ਘਰ ਚ ਰਹਿਣ ਲਈ ਜਾਗਰੂਕ ਕੀਤਾ। ਹੁਣ ਉਹ ਮਾਸਕ ਰਾਹੀ ਲੋਕਾਂ ਨੂੰ ਵੈਕਸੀਨੇਸ਼ਨ ਕਰਵਾਉਣ ਦੀ ਸਲਾਹ ਦੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਮਾਸਕ ਰਾਹੀ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਵੀ ਪ੍ਰੇਰਿਤ ਕੀਤਾ। ਅਰਿਕਾ ਦਾ ਕਹਿਣਾ ਹੈ ਕਿ ਕਲਾਕਾਰ ਕੋਲ ਇਹੀ ਇੱਕ ਰਸਤਾ ਹੁੰਦਾ ਹੈ ਕਿ ਉਹ ਆਪਣਾ ਕਲਾਕਾਰੀ ਨਾਲ ਲੋਕਾਂ ਨੂੰ ਜਾਗਰੂਕ ਕਰ ਸਕਣ।
ਇਹ ਵੀ ਪੜੋ: ਪੰਜਾਬ ਅੰਦਰ 24 ਘੰਟਿਆਂ 'ਚ 7,041 ਕੋਰੋਨਾ ਦੇ ਨਵੇਂ ਮਾਮਲੇ, 138 ਮੌਤਾਂ
ਇਸ ਤੋਂ ਇਲਾਵਾ ਕਲਾਕਾਰ ਅਰਿਕਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਪੂਰਾ ਦੇਸ਼ ਵਿਦੇਸ਼ ਪਰੇਸ਼ਾਨ ਹੈ। ਅੱਜ ਦੇ ਸਮੇਂ ਚ ਭਾਰਤ ਚ ਹਾਲਾਤ ਬਹੁਤ ਮਾੜੇ ਹਨ। ਇਸ ਕਰਕੇ ਜੇਕਰ ਲੋਕ ਮਾਸਕ ਲਗਾਉਣ ਸਮਾਜਿਕ ਦੂਰੀ ਬਣਾਉਣ ਅਤੇ ਵਾਰ ਵਾਰ ਹੱਥ ਧੋਣ ਤਾਂ ਇਸ ਮਹਾਂਮਾਰੀ ਨੂੰ ਹਰਾਇਆ ਜਾ ਸਕਦਾ ਹੈ।