ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਕੈਪਟਨ 'ਤੇ ਤੰਜ ਕਸਦਿਆਂ ਕਿਹਾ ਕੀ ਪਾਵਰ ਪਰਚੈਸਜ਼ ਐਗਰੀਮੈਂਟ ਵਿੱਚ ਬੰਦ ਥਰਮਲਾਂ ਦੇ 20 ਹਜਾਰਾਂ ਕਰੋੜ ਦੀ ਅਦਾਇਗੀ ਕਰ ਦਿੱਤੀ ਸਿਰਫ ਕੇਜਰੀਵਾਲ ਮੋਡਲ ਲਾਗੂ ਕਰਕੇ ਹੀ ਬਚਿਆਂ ਜਾ ਸਕਦਾ। ਦਿੱਲੀ ਵਿੱਚ ਸ਼ੀਲਾ ਦੀਕਸ਼ਿਤ ਸਰਕਾਰ ਨੇ ਤਿੰਨ ਮਤੇ ਪਾਸ ਕੀਤੇ ਸੀ ਪਰ ਕਾਨੂੰਨ ਲਿਆ ਕੇ ਸਮਝੌਤੇ ਰੱਦ ਕਰਾਂਗੇ ਨੀਅਤ ਸਾਫ ਹੋਵੇ ਤਾਂ ਸਭ ਕੁਝ ਸੰਭਵ ਹੈ।
ਮੈਨੀਫੇਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਇਆ ਜਾਵੇਗਾ ਜਿਸ ਬਾਬਤ ਚੋਣ ਕਮਿਸ਼ਨ ਕਮੇਟੀ ਬਣਾਏ ਜਾਣ ਦਾ ਮੁੱਦਾ ਵੀ ਲੋਕ ਸਭਾ ਵਿੱਚ ਚੁੱਕਿਆ ਜਾਵੇਗਾ ਇਸ ਤੋਂ ਇਲਾਵਾ ਲੀਗਲ ਐਂਡ ਰਿਕਾਰਡਿੰਗ ਡਾਕੁਮੈਂਟ ਪਾਰਲੀਮੈਂਟ ਵਿੱਚ ਕਿਸਾਨੀ ਦਾ ਮੁੱਦਾ ਚੁੱਕਾਂਗੇ।
ਇਹ ਵੀ ਪੜ੍ਹੋ:ਦੇਖੋ: ਇਕ ਕਿਸਾਨ ਕਿਵੇਂ ਪਿਆ ਪੁਲਿਸ 'ਤੇ ਭਾਰੀ
ਇਸ ਦੌਰਾਨ ਭਗਵੰਤ ਮਾਨ ਨੇ ਇਹ ਵੀ ਕਿਹਾ ਕੀ ਬਿਜਲੀ ਦੀ ਗਰੰਟੀ ਤੋਂ ਬਾਅਦ ਨਸ਼ਿਆਂ ਦੇ ਮੁੱਦੇ ਨੂੰ ਵੀ ਚੁੱਕਿਆ ਜਾਵੇਗਾ ਆਪ ਨਸ਼ਿਆਂ ਦੇ ਮੁੱਦੇ ਨੂੰ ਪਿੱਛੇ ਨਹੀਂ ਛੱਡੇਗੀ ਹਾਲਾਂਕਿ ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਮੁੱਖ ਮੰਤਰੀ ਦੇ ਚਿਹਰਾ ਕੌਣ ਹੋਵੇਗਾ ਇਸ ਬਾਰੇ ਕੁਝ ਖਾਸ ਜਵਾਬ ਨਹੀਂ ਦਿੱਤਾ।