ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਵਿਚ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਕਰਵਾਏ ਜਾਣ ਦੇ ਐਲਾਨ ਦਾ ਸਵਾਗਤ ਕੀਤਾ ਤੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਫੌਰੀ ਤੌਰ ’ਤੇ ਵੱਡੀ ਰਾਹਤ ਮਿਲੀ ਹੈ। ਇਸ ਨਾਲ ਪੰਜਾਬ ਵਿਚ ਅਰਾਜਕਤਾ, ਹਫੜਾ ਦਫੜੀ, ਭੰਬਲਭੂਸੇ ਤੇ ਕੁਸ਼ਾਸਨ ਦਾ ਖਾਤਮਾ ਹੋ ਗਿਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਦੇ ਲੋਕ ਤਾਂ ਪਹਿਲਾਂ ਹੀ ਅਕਾਲੀ ਦਲ ਤੇ ਬਸਪਾ ਦੀ ਮਜ਼ਬੂਤ, ਸਥਿਰ ਤੇ ਵਿਕਾਸ ਮੁਖੀ ਸਰਕਾਰ ਵੱਲ ਵੇਖ ਰਹੇ ਹਨ, ਜੋ ਸ਼ਾਂਤੀ ਤੇ ਫਿਰਕੂ ਸਦਭਾਵਨਾ ਪ੍ਰਤੀ ਵਚਨਬੱਧ ਹੈ। ਉਹਨਾ ਕਿਹਾ ਕਿ ਮੌਜੂਦਾ ਸ਼ਾਸਕਾਂ ਨੇ ਸਰਕਾਰ ਚਲਾਉਣ ਦਾ ਮਖੌਲ ਬਣਾ ਦਿੱਤਾ ਸੀ। ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ ਕਿ ਹੁਣ ਇਸਦਾ ਖਾਤਮਾ ਹੋ ਗਿਆ ਹੈ ਤੇ ਸੂਬੇ ਨੂੰ ਮੜ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਸੰਜੀਦਾ ਤੇ ਕੰਮ ਪ੍ਰਤੀ ਗੰਭੀਰ ਸਰਕਾਰ ਮਿਲੇਗੀ।
-
We welcome the announcement of Vidhan Sabha polls in Punjab on Feb 14. This signals end of anarchy, chaos, confusion & misgovernance in the state. Pbis are eagerly looking forward to a strong, stable & 'development-oriented' SAD-BSP govt, committed to peace & communal harmony.1/2 pic.twitter.com/pNcCHkd8zH
— Sukhbir Singh Badal (@officeofssbadal) January 8, 2022 " class="align-text-top noRightClick twitterSection" data="
">We welcome the announcement of Vidhan Sabha polls in Punjab on Feb 14. This signals end of anarchy, chaos, confusion & misgovernance in the state. Pbis are eagerly looking forward to a strong, stable & 'development-oriented' SAD-BSP govt, committed to peace & communal harmony.1/2 pic.twitter.com/pNcCHkd8zH
— Sukhbir Singh Badal (@officeofssbadal) January 8, 2022We welcome the announcement of Vidhan Sabha polls in Punjab on Feb 14. This signals end of anarchy, chaos, confusion & misgovernance in the state. Pbis are eagerly looking forward to a strong, stable & 'development-oriented' SAD-BSP govt, committed to peace & communal harmony.1/2 pic.twitter.com/pNcCHkd8zH
— Sukhbir Singh Badal (@officeofssbadal) January 8, 2022
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ 2022: ਚੋਣਾਂ ਦੀ ਮਿਤੀ ਦੇ ਐਲਾਨ ਤੋਂ ਬਾਅਦ ਭਾਜਪਾ ਆਗੂ ਦਾ ਬਿਆਨ
ਸੁਖਬੀਰ ਬਾਦਲ ਨੇ ਕਿਹਾ ਕਿ ਚੋਣ ਪ੍ਰੋਗਰਾਮ ਦੇ ਐਲਾਨ ਨੇ ਸੰਕੇਤ ਦਿੱਤੇ ਹਨ ਕਿ ਪਿਛਲੇ ਪੰਜ ਸਾਲਾਂ ਦੀ ਬਰਬਾਦੀ ਖਤਮ ਹੋ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਹੁਣ ਫਿਰ ਤੋਂ ਉਸ ਸਰਕਾਰ ਵੱਲ ਪਰਤੇਗਾ ਜੋ ਲੋਕਾਂ ਦਾ ਖਿਆਲ ਰੱਖਦੀ ਹੋਵੇ ਤੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਨਾਲ ਨਾਲ ਲੋਕਾਂ ਦੀ ਭਲਾਈ ਜਿਸਦੀ ਸਰਵਉਚ ਤਰਜੀਹ ਹੋਵੇਗਾ। ਅਕਾਲੀ ਦਲ ਇਸ ਚੋਣ ਪ੍ਰੋਗਰਾਮ ਦੇ ਐਲਾਨ ਲਈ ਚੋਣ ਕਮਿਸ਼ਨ ਦਾ ਧੰਨਵਾਦ ਕਰਦਾ ਹੈ।
ਉਹਨਾਂ ਕਿਹਾ ਕਿ ਅਸੀਂ ਸਭ ਤੋਂ ਵੱਧ ਖੁਸ਼ ਹਾਂ। ਅਸੀਂ ਐਕਸ਼ਨ ਲਈ ਤਿਆਰ ਹਾਂ ਤੇ ਸਿਰਫ ਚੋਣਾਂ ਦੇ ਐਲਾਨ ਦੀ ਉਡੀਕ ਕਰ ਰਹੇ ਸੀ। ਉਹਨਾਂ ਕਿਹਾ ਕਿ ਜਿਥੇ ਦੂਜੇ ਹਾਲੇ ਤਿਆਰੀਆਂ ਕਰਦੇ ਫਿਰਦੇ ਹਨ, ਅਸੀਂ ਤਿਆਰੀਆਂ ਤੇ ਜ਼ਮੀਨੀ ਹਕੀਕਤਾਂ ਦੇ ਮਾਮਲੇ ਵਿਚ ਦੂਜਿਆਂ ਨਾਲੋਂ ਕਿਤੇ ਅੱਗੇ ਹਾਂ। ਉਹਨਾਂ ਕਿਹਾ ਕਿ ਅਕਾਲੀ ਦਲ ਵਿਚ ਖੁਸ਼ੀ ਦਾ ਮਾਹੌਲ ਹੈ ਤੇ ਕੇਡਰ ਚੋਣਾਂ ਲਈ ਪੱਬਾਂ ਭਾਰ ਹੈ ਤੇ ਅਸੀਂ ਪਹਿਲਾਂ ਹੀ ਫੀਲਡ ਵਿਚ ਨਿਤਰੇ ਹੋਏ ਹਾਂ।
ਇਹ ਵੀ ਪੜ੍ਹੋ : ਪੰਜਾਬ 'ਚ 14 ਫਰਵਰੀ ਨੂੰ ਚੋਣਾਂ: ਯੂਪੀ ਵਿੱਚ 10 ਨੂੰ ਪਹਿਲਾ ਪੜਾਅ - 10 ਮਾਰਚ ਨੂੰ ਵੋਟਾਂ ਦੀ ਗਿਣਤੀ