ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਡਾਕਟਰ ਅਨਮੋਲ ਰਤਨ ਸਿੰਘ ਸਿੱਧੂ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਯਾਨੀ ਏਜੀ ਲਗਾ ਦਿੱਤਾ ਗਿਆ (anmol ratan singh sidhu is new punjab ag)ਹੈ। ਉਨ੍ਹਾਂ ਦੀ ਨਿਯੁਕਤੀ ਲਗਭਗ ਤੈਅ ਹੋ ਚੁੱਕੀ ਸੀ ਪਰ ਇਸ ਸਬੰਧੀ ਨੋਟੀਫੀਕੇਸ਼ਨ ਜਾਰੀ ਹੋਣਾ ਬਾਕੀ ਸੀ। ਸ਼ਨੀਵਾਰ ਨੂੰ ਕੈਬਨਿਟ ਦੀ ਪਹਿਲੀ ਬੈਠਕ ਹੋਈ ਤੇ ਮੁੱਖ ਮੰਤਰੀ ਭਗਵੰਤ ਮਾਨ ਸਕੱਤਰੇਤ ਵਿਖੇ ਮੌਜੂਦ ਸੀ। ਸ਼ਨੀਵਾਰ ਨੂੰ ਹੀ ਐਡਵੋਕੇਟ ਜਨਰਲ ਦੀ ਨਿਯੁਕਤੀ ਲਈ ਨੋਟੀਫੀਕੇਸ਼ਨ ਜਾਰੀ ਕਰ ਦਿੱਤੀ ਗਈ।
ਨਸ਼ੇੜੀਆਂ ਦੇ ਮੁੜ ਵਸੇਵੇਂ ਲਈ ਖਰਚ ਕਰਨਗੇ ਤਨਖ਼ਾਹ
ਡਾਕਟਰ ਅਨਮੋਲ ਰਤਨ ਸਿੰਘ ਸਿੱਧੂ ਨੇ ਬਤੌਰ ਐਡਵੋਕੇਟ ਜਨਰਲ ਤਨਖ਼ਾਹ ਨਾ ਲੈਣ ਦਾ ਅਹਿਦ ਲਿਆ ਹੈ। ਟਵੀਟਰ ਰਾਹੀਂ ਜਾਣਕਾਰੀ ਜਨਤਕ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਤਨਖਾਹ ਨਹੀਂ ਲੈਣਗੇ ਤੇ ਇਹ ਤਨਖਾਹ ਉਹ ਅਜਿਹੇ ਪਿੰਡਾਂ ਵਿੱਚ ਦਾਨ ਕਰਨਗੇ, ਜਿੱਥੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੁਡਵਾਉਣ ਲਈ ਇਲਾਜ ਦੀ ਲੋੜ ਹੋਵੇ ਤੇ ਇਹ ਪੈਸਾ ਉਨ੍ਹਾਂ ਦੇ ਇਲਾਜ ਅਤੇ ਮੁੜ ਵਸੇਵੇਂ ’ਤੇ ਖਰਚਿਆ ਜਾਵੇਗਾ। ਉਹ ਇਹ ਕੰਮ ਦੀ ਸ਼ੁਰੂਆਤ ਅੰਮ੍ਰਿਤਸਰ ਪੱਛਮੀ ਤੋਂ ਨਵਜੋਤ ਸਿੱਧੂ ਨੂੰ ਹਰਾਉਣ ਵਾਲੀ ਆਮ ਆਦਮੀ ਪਾਰਟੀ ਦੀ ਵਿਧਾਇਕ ਜੀਵਨਜੋਤ ਕੌਰ ਨਾਲ ਮਿਲ ਕੇ ਪਿੰਡ ਮਕਬੂਲ ਪੁਰਾ ਤੋਂ ਕਰਨਗੇ।
ਡਾਕਟਰ ਅਨਮੋਲ ਰਤਨ ਸਿੱਧੂ ਤਨਖਾਹ ਦਾ ਤਿਆਗ ਕਰਨ ਵਾਲੇ ਪੰਜਾਬ ਦੇ ਪਹਿਲੇ ਐਡਵੋਕੇਟ ਜਨਰਲ ਹੋਣਗੇ। ਇਸ ਤੋਂ ਪਹਿਲਾਂ ਅਜਿਹਾ ਕਿਸੇ ਐਡਵੋਕੇਟ ਜਨਰਲ ਨੇ ਨਹੀਂ ਕੀਤਾ। ਇਸ ਤੋਂ ਪਹਿਲਾਂ ਵੀ ਡਾਕਟਰ ਸਿੱਧੂ ਸਮਾਜ ਸੇਵਾ ਦੇ ਕੰਮ ਕਰਦੇ ਰਹਿੰਦੇ ਹਨ ਤੇ ਲੋੜਵੰਦਾਂ ਦੀ ਹਰ ਤਰੀਕੇ ਨਾਲ ਮਦਦ ਕਰਦੇ ਹਨ। ਹਾਈਕੋਰਟ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਜਸਟਿਸ ਐਸਐਸ ਸਾਰੋਂ ਸਿਰਫ ਇੱਕ ਰੁਪਈਆ ਤਨਖਾਹ ਲੈਂਦੇ ਸੀ ਤੇ ਬਾਕੀ ਤਨਖਾਹ ਉਹ ਨਹੀਂ ਲੈਂਦੇ ਸੀ।
-
On drug menace - Will reach out to such villages and donate my salary as AG for treatment of drug addicts and their rehabilitation. I will start from Vill. Maqbool Pura with the able guidance of Smt Jeevan Jyot Kaur MLA Amritsar East. @BhagwantMann @ArvindKejriwal @jeevanjyot20
— Anmol Rattan Sidhu (@AnmolRattanSid1) March 19, 2022 " class="align-text-top noRightClick twitterSection" data="
">On drug menace - Will reach out to such villages and donate my salary as AG for treatment of drug addicts and their rehabilitation. I will start from Vill. Maqbool Pura with the able guidance of Smt Jeevan Jyot Kaur MLA Amritsar East. @BhagwantMann @ArvindKejriwal @jeevanjyot20
— Anmol Rattan Sidhu (@AnmolRattanSid1) March 19, 2022On drug menace - Will reach out to such villages and donate my salary as AG for treatment of drug addicts and their rehabilitation. I will start from Vill. Maqbool Pura with the able guidance of Smt Jeevan Jyot Kaur MLA Amritsar East. @BhagwantMann @ArvindKejriwal @jeevanjyot20
— Anmol Rattan Sidhu (@AnmolRattanSid1) March 19, 2022
ਡਾਕਟਰ ਅਨਮੋਲ ਰਤਨ ਸਿੰਘ ਸਿੱਧੂ ਹਾਈਕੋਰਟ ਦੇ ਸੀਨੀਅਰ ਵਕੀਲ ਹਨ ਤੇ ਸੱਤ ਵਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਹਨ (anmol ratan sidhu had been presi hcba)। ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਤੋਂ ਮੁੱਖ ਮੰਤਰੀ ਦੀ ਕੁਰਸੀ ਖੋਹ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਉਸ ਵੇਲੇ ਸਭ ਤੋਂ ਪਹਿਲਾਂ ਦੀਪਿੰਦਰ ਸਿੰਘ ਪਟਵਾਲੀਆ ਨੂੰ ਐਡਵੋਕੇਟ ਜਨਰਲ ਬਣਾਇਆ ਜਾ ਰਿਹਾ ਸੀ ਪਰ ਕੁਝ ਸਮਾਂ ਬਾਅਦ ਹੀ ਡਾਕਟਰ ਅਨਮੋਲ ਰਤਨ ਸਿੰਘ ਸਿੱਧੂ ਦਾ ਨਾਮ ਚੱਲ ਪਿਆ ਸੀ ਤੇ ਲਗਭਗ ਇਹ ਨਾਮ ਤੈਅ ਹੋ ਵੀ ਚੁੱਕਿਆ ਸੀ।
ਇਸੇ ਦੌਰਾਨ ਏਪੀਐਸ ਦਿਓਲ ਨੂੰ ਐਡਵੋਕੇਟ ਜਨਰਲ ਬਣਾ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਨਵਜੋਤ ਸਿੱਧੂ ਨੇ ਉਨ੍ਹਾਂ ਨੂੰ ਏਜੀ ਦੇ ਅਹੁਦੇ ਤੋਂ ਲਾਮ੍ਹੇ ਕਰਵਾ ਦਿੱਤਾ ਤੇ ਮੁੜ ਦੀਪਿੰਦਰ ਸਿੰਘ ਪਟਵਾਲੀਆ ਏਜੀ ਬਣ ਗਏ। ਹੁਣ ਜਿਸ ਦਿਨ ਚੋਣਾਂ ਦੇ ਨਤੀਜੇ ਆਏ, ਉਸੇ ਦਿਨ ਪਟਵਾਲੀਆ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ (ds patwalia had resigned)ਸੀ ਤੇ ਮੁੜ ਐਡਵੋਕੇਟ ਜਨਰਲ ਲਈ ਨਾਮ ਚੱਲ ਪਿਆ ਸੀ ਤੇ ਇਹ ਇੱਕੋ ਨਾਮ ਡਾਕਟਰ ਅਨਮੋਲ ਰਤਨ ਸਿੰਘ ਸਿੱਧੂ ਦਾ ਸੀ ਤੇ ਅੱਜ ਉਨ੍ਹਾਂ ਦੀ ਨਿਯੁਕਤੀ ਦੀ ਨੋਟੀਫੀਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਉਹ ਛੇਤੀ ਹੀ ਅਹੁਦਾ ਸੰਭਾਲ ਲੈਣਗੇ।
ਇਹ ਵੀ ਪੜ੍ਹੋ:ਨੌਜਵਾਨਾਂ ਨੂੰ 25 ਹਜਾਰ ਨੌਕਰੀਆਂ ਦਾ ਫੈਸਲਾ, ਵਿਧਾਨਸਭਾ ਵਿੱਚ ਮਤਾ ਰੱਖੇਗੀ ਸਰਕਾਰ