ETV Bharat / city

ਸਾਂਸਦ ਸਿਮਰਨਜੀਤ ਮਾਨ ਦਾ ਵੱਡਾ ਬਿਆਨ,ਕਿਹਾ ਜੇ ਕਿਰਪਾਨ ਉਤਰੀ ਤਾਂ ਜਨੇਊ ਵੀ ਉਤਰੇਗਾ - ਹਿੰਦੂ ਜਨੇਊ ਨਾਲ ਜਹਾਜ਼ ਵਿਚ ਸਫਰ ਕਰ ਸਕਦੇ

ਜਹਾਜ਼ ਵਿੱਚ ਕਿਰਪਾਨ ਨੂੰ ਲੈਕੇ ਉਠ ਰਹੇ ਵਿਵਾਦ ਉਤੇ ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਕਿ ਜੇਕਰ ਹਿੰਦੂ ਜਨੇਊ ਨਾਲ ਜਹਾਜ਼ ਵਿਚ ਸਫਰ ਕਰ ਸਕਦੇ ਹਨ ਤਾਂ ਸਿੱਖ ਕਿਰਪਾਨ ਨਾਲ ਸਫਰ ਕਿਉਂ ਨਹੀਂ ਕਰ ਸਕਦੇ।

ਸਾਂਸਦ ਸਿਮਰਨਜੀਤ ਮਾਨ ਦਾ ਵੱਡਾ ਬਿਆਨ
ਸਾਂਸਦ ਸਿਮਰਨਜੀਤ ਮਾਨ ਦਾ ਵੱਡਾ ਬਿਆਨ
author img

By

Published : Aug 19, 2022, 9:57 PM IST

ਚੰਡੀਗੜ੍ਹ : ਘਰੇਲੂ ਉਡਾਣਾਂ ਵਿਚ ਸਿੱਖਾਂ ਦੇ ਕਿਰਪਾਨ ਲੈ ਕੇ ਜਾਣ ’ਤੇ ਚੱਲ ਰਹੇ ਵਿਵਾਦ ਦਰਮਿਆਨ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਸਿਮਰਨਜੀਤ ਮਾਨ ਨੇ ਕਿਹਾ ਕਿ ਜੇਕਰ ਹਿੰਦੂ ਜਨੇਊ ਨਾਲ ਜਹਾਜ਼ ਵਿਚ ਸਫਰ ਕਰ ਸਕਦੇ ਹਨ ਤਾਂ ਸਿੱਖ ਕਿਰਪਾਨ ਨਾਲ ਸਫਰ ਕਿਉਂ ਨਹੀਂ ਕਰ ਸਕਦੇ।

ਮਾਨ ਨੇ ਹਿੰਦੂਆਂ ਦੇ ਜਹਾਜ਼ ਵਿਚ ਜਨੇਊ ਪਾ ਕੇ ਜਾਣ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕਿਰਪਾਨ ਨੂੰ ਇਕ ਹਥਿਆਰ ਦੇ ਤੌਰ ’ਤੇ ਦੇਖ ਕੇ ਜਹਾਜ਼ ਵਿਚ ਨਾ ਲੈ ਕੇ ਜਾਣ ਲਈ ਕਿਹਾ ਜਾ ਰਿਹਾ ਹੈ ਤਾਂ ਫਿਰ ਜਨੇਊ ਨੂੰ ਵੀ ਹਥਿਆਰ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ।

ਸਾਂਸਦ ਸਿਮਰਨਜੀਤ ਮਾਨ ਦਾ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਜਨੇਊ ਨਾਲ ਕਿਸੇ ਦਾ ਵੀ ਗਲਾ ਵੱਢਿਆ ਜਾ ਸਕਦਾ ਹੈ। ਮਾਨ ਨੇ ਕਿਹਾ ਕਿ ਸਿੱਖਾਂ ਨੂੰ ਕਿਰਪਾਨ ਲੈ ਕੇ ਜਾਣ ਦੀ ਆਜ਼ਾਦੀ ਹੈ। ਜਿਸ ਤਰ੍ਹਾਂ ਦਾ ਜਨੇਊ ਹਿੰਦੂਆਂ ਦਾ ਧਾਰਮਿਕ ਚਿੰਨ੍ਹ ਹੈ, ਉਸੇ ਤਰ੍ਹਾਂ ਹੀ ਕਿਰਪਾਨ ਵੀ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ।

ਉਨ੍ਹਾਂ ਕਿਹਾ ਕਿ 1989 ਵਿੱਚ ਮੈਨੂੰ ਸਿੱਖ ਕੌਮ ਵੱਲੋਂ ਫਤਵਾ ਦਿੱਤਾ ਗਿਆ ਸੀ ਕਿ ਮੈਨੂੰ ਸਿੱਖ ਮੁੱਦਿਆਂ 'ਤੇ ਸੰਸਦ ਵਿੱਚ ਬੋਲਣਾ ਚਾਹੀਦਾ ਹੈ। ਸਾਡੇ ਸੰਵਿਧਾਨ ਦੇ 25 ਦੇ ਤਹਿਤ, ਸਾਡੇ ਕੋਲ ਇੱਕ ਵਿਵਸਥਾ ਹੈ ਕਿ ਅਸੀਂ ਕਿਰਪਾਨ ਰੱਖ ਸਕਦੇ ਹਾਂ ਅਤੇ ਪਹਿਨ ਸਕਦੇ ਹਾਂ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਛੋਟੀ ਕਿਰਪਾਨ ਪਹਿਨਣ 'ਤੇ ਕੀਤੇ ਗਏ ਇਤਰਾਜ਼ ਨੂੰ ਸਿੱਖ ਕੌਮ ਕਦੇ ਸਹਿਣ ਨਹੀ ਕਰੇਗੀ, ਇਹ ਸਾਡੇ ਗੁਰੂ ਸਾਹਿਬ ਦਾ ਫਲਸਫਾ ਹੈ “ਸਾਸਤ੍ਰਨ ਕੇ ਅਧੀਨ ਹੈ ਰਾਜ”।

ਬਿਊਰੋ ਆਫ਼ ਸਿਵਲ ਏਵੀਏਸ਼ਨ ਸਕਿਓਰਿਟੀ ਵੱਲੋਂ ਘਰੇਲੂ ਉਡਾਣਾਂ ’ਚ ਸਿੱਖ ਯਾਤਰੀਆਂ ਨੂੰ ਕਿਰਪਾਨ ਲੈ ਕੇ ਜਾਣ ਦੀ ਆਗਿਆ ਦੇਣ ਦੇ ਫ਼ੈਸਲੇ ਨੂੰ ਹਿੰਦੂ ਸੈਨਾ ਵੱਲੋਂ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ, ਜਿਸ ’ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਜਸਟਿਸ ਐੱਸ. ਅਬਦੁੱਲ ਨਜ਼ੀਰ ਅਤੇ ਜੇ. ਕੇ. ਮਹੇਸ਼ਵਰੀ ਦੇ ਬੈਂਚ ਨੇ ਅਰਜ਼ੀਕਾਰ ਜਥੇਬੰਦੀ ਨੂੰ ਸਬੰਧਤ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰਨ ਦੀ ਖੁੱਲ੍ਹ ਦੇ ਦਿੱਤੀ। ਇਸ ਤੋਂ ਬਾਅਦ ਜਥੇਬੰਦੀ ਨੇ ਪਟੀਸ਼ਨ ਵਾਪਸ ਲੈ ਲਈ। ਪਟੀਸ਼ਨਰ ਨੇ ਬਿਊਰੋ ਵੱਲੋਂ 4 ਮਾਰਚ, 2022 ਨੂੰ ਜਾਰੀ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ ਜਿਸ ’ਚ ਕਿਹਾ ਗਿਆ ਸੀ ਕਿ ਸਿੱਖ ਯਾਤਰੀ ਘਰੇਲੂ ਉਡਾਣਾਂ ’ਚ ਕ੍ਰਿਪਾਨ ਨਾਲ ਸਫ਼ਰ ਕਰ ਸਕਦੇ ਹਨ ਅਤੇ ਕਿਰਪਾਨ ਦੇ ਬਲੇਡ ਦੀ ਲੰਬਾਈ 6 ਇੰਚ ਤੋਂ ਵੱਧ ਅਤੇ ਇਸ ਦੀ ਕੁੱਲ ਲੰਬਾਈ 9 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਇਹ ਵੀ ਪੜ੍ਹੋ: ਮੋਗਾ ਵਿਖੇ ਸਟੇਡੀਅਮ ਚ ਲੜਕੀ ਨਾਲ ਜਬਰਜ਼ਨਾਹ ਦੀ ਕੋਸ਼ਿਸ਼ ਦਾ ਮਾਮਲਾ, ਭੁੱਬਾਂ ਮਾਰ ਰੋਂਦੇ ਪਿਤਾ ਨੇ ਸਰਕਾਰ ਤੋਂ ਮੰਗਿਆ ਇਨਸਾਫ

ETV Bharat Logo

Copyright © 2025 Ushodaya Enterprises Pvt. Ltd., All Rights Reserved.