ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਵੱਲੋਂ ਕਿਸਾਨ ਯੂਨੀਅਨਾਂ ਨਾਲ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਾਏ ਗਏ ਨੂੰ ਲੈ ਕੇ ਗੱਲਬਾਤ ਕਰਨ ਦੇ ਸੱਦੇ ਦਾ ਸੁਆਗਤ ਕੀਤਾ ਹੈ। ਕਿਸਾਨਾਂ ਵੱਲੋਂ ਸੂਬੇ ਵਿੱਚ ਯਾਤਰੂ ਅਤੇ ਮਾਲ-ਗੱਡੀਆਂ ਨੂੰ ਚਲਾਉਣ ਦੇ ਫ਼ੈਸਲੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਅੱਗੇ ਆਈ ਹੈ।
-
Happy to learn that the Central Govt has invited Punjab’s Kisan Unions to Delhi on 3 Dec to discuss further on Farm Laws. I am sanguine that concerns of our farmers as well of nation’s food security will be appreciated in the right perspective. It’s a step in the right direction.
— Capt.Amarinder Singh (@capt_amarinder) November 24, 2020 " class="align-text-top noRightClick twitterSection" data="
">Happy to learn that the Central Govt has invited Punjab’s Kisan Unions to Delhi on 3 Dec to discuss further on Farm Laws. I am sanguine that concerns of our farmers as well of nation’s food security will be appreciated in the right perspective. It’s a step in the right direction.
— Capt.Amarinder Singh (@capt_amarinder) November 24, 2020Happy to learn that the Central Govt has invited Punjab’s Kisan Unions to Delhi on 3 Dec to discuss further on Farm Laws. I am sanguine that concerns of our farmers as well of nation’s food security will be appreciated in the right perspective. It’s a step in the right direction.
— Capt.Amarinder Singh (@capt_amarinder) November 24, 2020
ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ ਸੀ। ਕੈਪਟਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਬਹੁਤ ਹੀ ਖ਼ੁਸ਼ੀ ਹੋ ਰਹੀ ਹੈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੋਈ ਹੈ।
ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਆਉਣ ਵਾਲੀ 3 ਦਸੰਬਰ ਨੂੰ ਕਿਸਾਨ ਯੂਨੀਅਨਾਂ ਨਾਲ ਦਿੱਲੀ ਵਿਖੇ ਖੇਤੀ ਕਾਨੂੰਨਾਂ ਸਬੰਧੀ ਮੀਟਿੰਗ ਕਰਨ ਜਾ ਰਹੀ ਹੈ। ਇਸ ਨੂੰ ਲੈ ਕੇ ਕੈਪਟਨ ਆਸ ਪ੍ਰਗਟਾਈ ਹੈ ਕਿ ਖੇਤੀ ਕਾਨੂੰਨਾਂ ਦੇ ਸਬੰਧੀ ਚਿੰਤਾਵਾਂ ਨੂੰ ਲੈ ਕੇ ਅਗਾਮੀ ਗੱਲਬਾਤ ਛੇਤੀ ਨਿਪਟਾਰਾ ਦੇ ਰਾਹ ਪੱਧਰਾ ਕਰੇਗੀ।
ਬੀਤੀ ਕੱਲ੍ਹ ਰੇਲਾਂ ਦੀ ਆਵਾਜਾਈ ਨੂੰ ਬਹਾਲ ਕਰਨ ਤੋਂ ਬਾਅਦ ਸੂਬੇ ਵਿੱਚ ਮਾਲ-ਗੱਡੀਆਂ ਅਤੇ ਹੋਰ ਰੇਲਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ, ਜਿਸ ਤੋਂ ਬਾਅਦ ਸੂਬੇ ਵਿੱਚ ਉਦਯੋਗਾਂ ਅਤੇ ਖੇਤੀ ਨੂੰ ਵਸਤਾਂ ਦੀ ਆ ਰਹੀ ਕਮੀ ਨੂੰ ਪੂਰਾ ਹੋਣ ਦੀ ਆਸ ਬੱਝੀ ਹੈ।