ETV Bharat / city

ਅਧਿਆਪਕਾਂ ਦਾ ਮਾਮਲਾ ਗਰਮਾਇਆ, ਅਕਾਲੀਆਂ ਨੇ ਅਖ਼ਤਿਆਰ ਕੀਤਾ ਸਖ਼ਤ ਰਵੱਈਆ - daljit cheema

ਸ਼੍ਰੋਮਣੀ ਅਕਾਲੀ ਦਲ ਵੱਲੋਂ ਗ਼ੈਰ ਕਾਨੂੰਨੀ ਰੇਤ ਮਾਇਨਿੰਗ ਰੋਕਣ ਲਈ ਸਰਕਾਰੀ ਸਕੂਲ ਅਧਿਆਪਕ ਤਾਇਨਾਤ ਕਰਨ ਦੇ ਮਾਮਲੇ ਨੂੰ ਲੈ ਕੇ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ।

ਦਲਜੀਤ ਚੀਮਾ
ਦਲਜੀਤ ਚੀਮਾ
author img

By

Published : Jun 20, 2020, 8:50 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਗ਼ੈਰ ਕਾਨੂੰਨੀ ਰੇਤ ਮਾਇਨਿੰਗ ਰੋਕਣ ਵਾਸਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਤਾਇਨਾਤ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਸੂਬੇ ਨੂੰ ਰੇਤ ਮਾਫੀਆ ਤੇ ਕਾਂਗਰਸੀ ਆਗੂਆਂ ਵਿਚਾਲੇ ਗਠਜੋੜ ਤੋੜਨਾ ਚਾਹੀਦਾ ਹੈ ਨਾ ਕਿ ਮਾਫੀਆ ਅੱਗੇ ਕਰ ਕੇ ਅਧਿਆਪਕਾਂ ਦੀ ਜਾਨ ਜ਼ੋਖ਼ਮ ਵਿਚ ਪਾਉਣੀ ਚਾਹੀਦੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਧਿਆਪਕਾਂ ਨੂੰ ਗ਼ੈਰ ਅਧਿਆਪਨ ਕਾਰਜਾਂ ਵਾਸਤੇ ਨਹੀਂ ਲਗਾਇਆ ਜਾਣਾ ਚਾਹੀਦਾ।

ਉਨ੍ਹਾਂ ਨੇ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਉਸ ਹੁਕਮ ਦੀ ਨਿਖ਼ੇਧੀ ਕੀਤੀ ਜਿਸ ਰਾਹੀਂ 40 ਸਰਕਾਰੀ ਸਕੂਲ ਅਧਿਆਪਕਾਂ ਨੂੰ ਗ਼ੈਰ ਕਾਨੂੰਨੀ ਮਾਇਨਿੰਗ ਰੋਕਣ ਵਾਸਤੇ ਫਗਵਾੜਾ ਦੇ ਨਾਕਿਆਂ 'ਤੇ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਸਨ। ਇਹ ਕਾਰਵਾਈ ਪੂਰੀ ਤਰ੍ਹਾਂ ਤਰਕਹੀਣ ਹੈ। ਇਸ ਕੰਮ ਵਾਸਤੇ ਸਿਰਫ ਪੁਲਿਸ ਵਿਭਾਗ ਨੂੰ ਹੀ ਲਾਇਆ ਜਾਣਾ ਚਾਹੀਦਾ ਹੈ ਤੇ ਜੇਕਰ ਲੋੜ ਹੈ ਤਾਂ ਡਿਊਟੀ ਮੈਜਿਸਟਰੇਟ ਨਾਲ ਲਗਾਏ ਜਾ ਸਕਦੇ ਹਨ। ਪਰ ਅਜਿਹਾ ਕਰਨ ਦੀ ਥਾਂ ਜ਼ਿਲ੍ਹਾ ਪ੍ਰਸ਼ਾਸਨ ਅਧਿਆਪਕਾਂ ਨੂੰ ਗ਼ੁੰਡਿਆਂ ਅੱਗੇ ਪਰੋਸ ਰਿਹਾ ਹੈ ਜੋ ਕਿ ਉਹਨਾਂ ਦਾ ਨੁਕਸਾਨ ਕਰ ਸਕਦੇ ਹਨ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਅਧਿਆਪਕਾਂ ਦੀ ਜਾਨ ਅਜਿਹੇ ਖ਼ਤਰਿਆਂ ਵਿਚ ਪਾਈ ਗਈ ਹੋਵੇ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ 24 ਅਧਿਆਪਕਾਂ ਦੀ ਡਿਊਟੀ ਗੁਰਦਾਸਪੁਰ ਵਿਚ ਡਿਸਟੀਲਰੀ ਦੀ ਰਾਖੀ ਕਰਨ ਵਾਸਤੇ ਲਗਾ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇਹ ਹੁਕਮ ਵੀ ਤਰਕਹੀਣ ਸੀ ਕਿਉਂਕਿ ਆਬਕਾਰੀ ਵਿਭਾਗ ਨੇ ਪਹਿਲਾਂ ਹੀ ਸਾਰੀਆਂ ਡਿਸਟੀਲਰੀਆਂ ਵਿਚ ਆਪਣੇ ਅਫ਼ਸਰ ਤਾਇਨਾਤ ਕੀਤੇ ਹੋਏ ਹਨ।

ਅਕਾਲੀ ਆਗੂ ਨੇ ਕਿਹਾ ਕਿ ਇਹ ਪਹਿਲਾਂ ਹੀ ਸਾਹਮਣੇ ਆ ਚੁੱਕਾ ਹੈ ਕਿ ਕਾਂਗਰਸੀ ਆਗੂ ਹੀ ਨਜਾਇਜ਼ ਸ਼ਰਾਬ ਤੇ ਗ਼ੈਰ ਕਾਨੂੰਨੀ ਰੇਤ ਮਾਇਨਿੰਗ ਵਿਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਵੇਂ ਸੂਬੇ ਨੂੰ ਨਜਾਇਜ਼ ਸ਼ਰਾਬ ਕਾਰਨ 5600 ਕਰੋੜ ਰੁਪਏ ਦਾ ਘਾਟਾ ਪੈ ਗਿਆ ਹੈ ਤੇ ਕੁਝ ਕੇਸਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਇਸ ਵਪਾਰ ਵਿਚ ਕਾਂਗਰਸੀ ਵਿਧਾਇਕਾਂ ਦੀ ਭੂਮਿਕਾ ਹੈ ਪਰ ਇਸਦੇ ਬਾਵਜੂਦ ਸਰਕਾਰ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.