ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਪ੍ਰੈੱਸਵਾਰਤਾ ਕਰ ਦਿੱਲੀ ਦਿਨਰਵਿੰਦ ਕੇਜਰੀਵਾਲ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕੀ ਉਹ ਮਹੀਨੇ ਬਾਅਦ ਹੋਣ ਵਾਲੀਆਂ DSGMC ਦੀ ਚੌਣਾਂ ਤੋਂ ਅਕਾਲੀ ਦਲ ਨੂੰ ਦੂਰ ਕਰਨ ਦੇ ਫ਼ਰਮਾਨ ਜਾਰੀ ਕਰ ਰਿਹਾ ਹੈ, ਜਿਸ ਤੋਂ ਸਾਫ ਹੈ ਕਿ ਅਕਾਲੀ ਦਲ ਤੋਂ ਆਪ ਘਬਰਾ ਚੁੱਕੀ ਹੈ। ਜਦਕਿ ਕਈ ਕੇਂਦਰ ਦੀਆਂ ਸਰਕਾਰਾ ਬਦਲ ਚੁੱਕਿਆ ਹਨ, ਜਿਨ੍ਹਾਂ ਨੇ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਦਖਲਅੰਦਾਜ਼ੀ ਕਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾ ਉਹ ਕਦੇ ਕਾਮਯਾਬ ਹੋਏ ਅਤੇ ਨਾ ਹੀ ਆਪ ਹੋਵੇਗੀ।
ਇਨ੍ਹਾਂ ਨੇ ਹੀ ਨਹੀਂ ਆਪ ਦਾ ਮੀਡੀਆ ਬਜਟ ਵੱਧ ਹੋਣ ਕਾਰਨ ਹਰ ਤਰੀਕੇ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਸੀ-ਵੋਟਰ ਦੇ ਸਰਵੇ ਲੋਕਤੰਤਰ ਲਈ ਖਤਰਾ ਬਣਦਾ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਅਕਾਲੀ ਦਲ ਵੱਲੋਂ ਕੀਤੀ ਜਾਵੇਗੀ, ਕਿਓਂਕਿ ਇਹ ਸਰਵੇ ਕਿਸੀ ਨੂੰ ਨਿੱਜੀ ਫਾਇਦਾ ਪਹੁੰਚਾਉਣ ਲਈ ਕਰਾਏ ਜਾ ਰਹੇ ਹਨ ਜਦਕਿ ਲੋਕਲ ਚੌਣਾਂ 'ਚ ਆਪ ਦੀ ਕਿ ਕਾਰਗੁਜ਼ਾਰੀ ਰਹੀ ਹੈ, ਇਹ ਵੀ ਸਭ ਦੇ ਸਾਹਮਣੇ ਹੈ।
ਚੀਮਾ ਨੇ ਪੰਜਾਬ ਸਰਕਾਰ 'ਤੇ ਵੀ ਨਿਸ਼ਾਨਾ ਸਾਧ ਦੀਆਂ ਕਿਹਾ ਕੀ ਕੋਵਿਡ ਰੀਵਿਊ ਦੀ ਕਮੇਟੀ 'ਚ ਤਮਾਮ ਫੈਸਲੇ ਕਰ ਦਿਤੇ ਗਏ, ਪਰ ਸਾਲ ਪਹਿਲਾਂ ਆਏ 250 ਵੈਂਟੀਲੇਟਰ ਹੁਣ ਤੱਕ ਨਹੀਂ ਚਾਲੂ ਕੀਤੇ ਗਏ, ਜਦਕਿ ਸੁੱਬੇ ਦਾ ਮੌਤ ਅੰਕੜਾ ਸਾਰੇ ਸੁੱਬਿਆ ਨਾਲੋਂ ਵੱਧ ਹੈ ਅਤੇ 79 ਫੀਸਦੀ ਨਿਜੀ ਹਸਪਤਾਲਾਂ ਨੇ ਹੁਣ ਤੱਕ ਟੀਕਾਕਰਨ ਸ਼ੁਰੂ ਨਹੀਂ ਕੀਤਾ।