ਚੰਡੀਗੜ੍ਹ : ਸ਼ੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫੰਰਸ ਕੀਤੀ ਗਈ। ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੋ ਕਾਂਗਰਸ ਵਿੱਚ ਤਬਦੀਲੀ ਹੁਈ ਹੈ ਉਸਦਾ ਸਬੰਧ ਕਈ ਗੱਲਾਂ ਨਾਲ ਜੁੜਿਆ ਹੈ । ਕਾਂਗਰਸ ਹਾਈਕਮਾਨ ਨੂੰ ਪਤਾ ਲਗ ਗਿਆ ਹੈ ਕਿ ਕੈਪਟਨ ਸਰਕਾਰ ਨੇ ਸੂਬੇ ਵਿੱਚ ਲੋਕਾਂ ਨਾਲ ਚੋਣਾਂ ਵੇਲੇ ਕੀਤੇ ਗਏ ਵਾਧੇ ਨਹੀਂ ਪੁਰੇ ਕੀਤੇ ਹਨ।
ਉਨ੍ਹਾਂ ਨੇ ਕਾਂਗਰਸ ਹਾਈਕਮਾਨ ਨੂੰ ਸਵਾਲ ਕੀਤਾ ਹੈ ਕਿ ਪੰਜਾਬ ਕਾਂਗਰਸ ਦਾ ਜਿਹੜਾ ਫੇਲਿਅਰ ਹੈ ਉਸਦੇ ਜਿਮੇਵਾਰ ਨਵਜੋਤ ਸਿੰਘ ਸਿੱਧੂ ਵੀ ਹਨ ਜੇ ਕੈਪਟਨ ਦੋਸ਼ੀ ਹੈ ਤਾਂ ਫਿਰ ਨਵਜੋਤ ਸਿੱਧੂ ਕਿਵੇਂ ਬਚ ਸਕਦੇ ਹਨ ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਕੈਪਟਨ ਨੇ ਗੁਟਖਾ ਸਾਹਿਬ ਦੀ ਸੋਹ ਖਾ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਕਰਜ਼ ਮੁਆਫੀ ਦਾ ਐਲਾਨ ਕੀਤਾ ਸੀ। ਇਨ੍ਹਾਂ ਸਾਰਿਆਂ ਵਾਅਦਿਆਂ ਨੂੰ ਪੁਰਾ ਨਹੀਂ ਕੀਤਾ ਗਿਆ ਹੈ ਇਸ ਦਾ ਅਸਲ ਦੋਸ਼ੀ ਕੋਣ ਹੈ? ਇਸ ਦਾ ਕਾਂਗਰਸ ਹਾਈਕਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋਂ : ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਡੈਨੀ ਦੇ ਘਰ ਪਹੁੰਚੇ ਨਵਜੋਤ ਸਿੱਧੂ