ਹੈਦਰਾਬਾਦ ਡੈਸਕ : ਦੇਸ਼ ਅੰਦਰ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਸ਼ਹਿਰੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਜਿਸ ਨੂੰ ਲੈ ਕੇ ਆਮ ਸ਼ਹਿਰੀਆਂ ਵਿਚ ਦੇਸ਼ ਦੀ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮਹਿੰਗਾਈ ਉਤੇ ਸਿੱਧਾ ਅਸਰ ਪੈਟਰੋਲ ਤੇ ਡੀਜ਼ਲ ਦੀਆਂ ਰੋਜ਼ਾਨਾ ਵਧ ਰਹੀਆਂ ਕੀਮਤਾਂ ਦਾ ਹੁੰਦਾ ਹੈ।
ਦਰਅਸਲ ਪੈਟਰੋਲ ਤੇ ਡੀਜ਼ਲ ਦੀਆਂ ਜਦੋਂ ਕੀਮਤਾਂ ਵਿਚ ਵਾਧਾ ਹੁੰਦਾ ਹੈ ਤਾਂ ਸਭ ਤੋਂ ਵੱਧ ਪ੍ਰਭਾਵਿਤ ਰਸੋਈ ਹੁੰਦੀ ਹੈ। ਰਸੋਈ ਚ ਵਰਤਾੀ ਜਾਣ ਵਾਲੀ ਗੈਸ ਤੋਂ ਲੈ ਕੇ ਖਾਣ ਵਾਲੀ ਹਰ ਚੀਜ਼ ਮਹਿੰਗੀ ਹੋ ਜਾਂਦੀ ਹੈ ਤੇ ਆਮ ਆਦਮੀ ਦਾ ਬਜਟ ਹਿਲ ਜਾਂਦਾ ਹੈ।
ਪੈਟਰੋਲ ਦੀਆਂ ਕੀਮਤਾਂ ਵਿਚ 30 ਤੋਂ 35 ਪੈਸੇ ਦਾ ਵਾਧਾ
ਪੈਟਰੋਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਸਰਕਾਰ ਖ਼ਿਲਾਫ਼ ਹਰ ਥਾਂ ਪ੍ਰਦਰਸ਼ਨ ਹੋ ਰਹੇ ਹਨ। ਅੱਜ ਫਿਰ ਪੈਟਰੋਲ ਦੀਆਂ ਕੀਮਤਾਂ ਵਿਚ 30 ਤੋਂ 35 ਪੈਸੇ ਦਾ ਵਾਧਾ ਹੋ ਗਿਆ ਜਿਸ ਨਾਲ ਦਾ ਬਜਟ ਹੋਰ ਵੀ ਪ੍ਰਭਾਵਿਤ ਹੋਵੇਗਾ।
ਲੋਕਾਂ ਚ ਰੋਸ ਇਸ ਗੱਲ ਨੂੰ ਵੀ ਲੈ ਕੇ ਪਾਇਆ ਜਾ ਰਿਹਾ ਹੈ ਕਿ ਕੋਰੋਨਾ ਮਹਾਮਾਰੀ ਦੇ ਚਲਦੇ ਨਾ ਤਾਂ ਕੋਈ ਵਪਾਰ ਚਲਦਾ ਹੈ ਤੇ ਰੋਜ਼ਾਨਾ ਕਮਾ ਕੇ ਖਾਣ ਵਾਲੇ ਕੋਲ ਕੋਈ ਕੰਮ ਰਿਹਾ ਹੈ ਤੇ ਸਰਕਾਰ ਰੋਜ਼ਾਨਾ ਹੀ ਤੇਲ ਦੀਆਂ ਕੀਮਤਾੰ ਵਧਾ ਕੇ ਭੁੱਖਮਰੀ ਦਾ ਆਲਮ ਪੈਦਾ ਕਰ ਰਹੀ ਹੈ।
ਮਹਿੰਗਾਈ ਨੇ ਆਮ ਸ਼ਹਿਰੀ ਦਾ ਲੱਕ ਤੋੜਿਆ
ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਵਿਚ ਵੀ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦਾ ਅਸਰ ਦਿਖਾਈ ਦੇ ਰਿਹਾ ਹੈ। ਬੀਤੇ ਕਈ ਦਿਨਾਂ ਤੋਂ ਪੰਜਾਬ ਅੰਦਰ ਵੱਖ ਵੱਖ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਹਿੰਗਾਈ ਤੇ ਕਾਬੂ ਪਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਅੱਜ ਦੇ ਰੇਟ :-
ਸੂਚੀ | ਸ਼ਹਿਰ | ਪੈਟਰੋਲ/ਰੁ: | ਡੀਜ਼ਲ/ਰੁ: |
1. | ਅੰਮ੍ਰਿਤਸਰ | 101:07 | 91:65 |
2. | ਮਾਨਸਾ | 101.04 | 91.49 |
3. | ਹੁਸ਼ਿਆਰਪੁਰ | 101.18 | 91.64 |
4. | ਮੁਹਾਲੀ | 101.97 | 92.35 |