ਚੰਡੀਗੜ੍ਹ: ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੇ ਰਹਿ ਲੋਕਾਂ ’ਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਅਫਗਾਨਿਸਤਾਨ ਦੇ ਲੋਕ ਇਨ੍ਹਾਂ ਜਿਆਦਾ ਖੌਫ ’ਚ ਹਨ ਕਿ ਆਪਣੀ ਜਾਨਾਂ ਨੂੰ ਜੋਖਿਮ ’ਚ ਪਾ ਕੇ ਦੇਸ਼ ਚੋ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਸਬੰਧ ਚ ਚੰਡੀਗੜ੍ਹ ਚ ਰਹਿ ਰਹੇ ਰੋਮਾਨ ਨੇ ਦੱਸਿਆ ਕਿ ਉਹ ਪਿਛਲੇ 13 ਸਾਲਾਂ ਤੋਂ ਚੰਡੀਗੜ੍ਹ ਚ ਰਹਿ ਰਹੇ ਹਨ। ਅਫਗਾਨਿਸਤਾਨ ਚ ਅਜੇ ਜੋ ਹਾਲਾਤ ਬਣੇ ਹਨ ਉਹੀ ਹਾਲਾਤ 22 ਸਾਲ ਪਹਿਲਾਂ ਵੀ ਸੀ ਉਹੀ ਨਜਾਰਾ ਅੱਖਾਂ ਸਾਹਮਣੇ ਆ ਰਿਹਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਚਿੰਤਾ ਹੈ ਜੋ ਇਸ ਸਮੇਂ ਅਫਗਾਨਿਸਤਾਨ ਚ ਹੈ ਜਿਨ੍ਹਾਂ ਨਾਲ ਗੱਲ ਨਹੀਂ ਪਾਈ ਹੈ ਅਤੇ ਉਨ੍ਹਾਂ ਦਾ ਵੀਜ਼ਾ ਵੀ ਨਹੀਂ ਲੱਗ ਰਿਹਾ ਹੈ। ਜਿਸ ਦੇ ਚੱਲਦੇ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਕਿ ਉਹ ਅਫਗਾਨੀ ਲੋਕਾਂ ਨੂੰ ਵੀਜ਼ਾ ਦੇਣ ਸਾਰਿਆਂ ਨੂੰ ਨਾ ਸਹੀ ਪਰ ਉਹ ਲੋਕ ਜੋ ਕਾਨੂੰਨੀ ਤੌਰ ’ਤੇ ਸਾਰੇ ਦਸਤਾਵੇਜ਼ਾਂ ਨੂੰ ਕਲੀਅਰ ਕਰ ਸਕਦੇ ਹਨ ਤਾਂ ਕਿ ਉਹ ਆਪਣੀ ਕਮਾਈ ਕਰ ਸਕਣ।
ਰੋਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਚੰਡੀਗੜ੍ਹ ਚ 13 ਸਾਲ ਹੋ ਗਏ ਹਨ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਪੜਾਈ ਕੀਤੀ ਅਤੇ ਬਿਜਨੇਸ ਵੀ ਇੱਥੇ ਹੀ ਸ਼ੁਰੂ ਕੀਤਾ। ਉਨ੍ਹਾਂ ਨੇ ਭਾਰਤੀ ਲੜਕੀ ਨਾਲ ਵਿਆਹ ਵੀ ਕੀਤਾ ਹੈ ਜੋ ਕਿ ਖੰਨਾ ਦੀ ਰਹਿਣ ਵਾਲੀ ਹੈ ਪਰ ਬਾਕੀ ਸਾਰਾ ਪਰਿਵਾਰ ਉਨ੍ਹਾਂ ਦਾ ਅਫਗਾਨਿਸਤਾਨ ਹੀ ਰਿਹਾ ਹੈ।
ਦੱਸ ਦਈਏ ਕਿ ਸਾਡੇ ਪੱਤਰਕਾਰ ਨੇ ਅਫਗਾਨ ਰਹਿ ਰਹੇ ਇੱਕ ਵਿਅਕਤੀ ਨਾਲ ਕੀਤੀ ਉਨ੍ਹਾਂ ਨੇ ਦੱਸਿਆ ਕਿ ਇੱਥੇ ਹਾਲਾਤ ਬਹੁਤ ਭਿਆਨਕ ਬਣੇ ਹੋਏ ਹਨ। ਔਰਤਾਂ ਵੀ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਉਮੀਦ ਜਤਾਉਂਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਚ ਉੱਥੇ ਦੇ ਹਾਲਾਤਾਂ ਚ ਸੁਧਾਰ ਹੋਵੇਗਾ।
ਇਹ ਵੀ ਪੜੋ: ‘ਨਾਗਰਿਕਾਂ ਨੂੰ ਸੁਰੱਖਿਅਤ ਜਾਣ ਦੇਣ ’ਤੇ ਰਾਜੀ ਹੋਇਆ ਤਾਲਿਬਾਨ’