ਚੰਡੀਗੜ੍ਹ: ਆਯੂਰਵੈਦਿਕ ਡਾਕਟਰਾਂ ਨੂੰ ਖੋਜ ਦਾ ਅਧਿਕਾਰ ਮਿਲਣ ਤੋਂ ਬਾਅਦ ਐਲੋਪੈਥੀ ਡਾਕਟਰਾਂ ਵੱਲੋਂ ਕੀਤੇ ਵਿਰੋਧ 'ਤੇ ਬੋਲਦਿਆਂ ਅਚਾਰੀਆ ਮਨੀਸ਼ ਨੇ ਕਿਹਾ ਕਿ ਐਲੋਪੈਥਿਕ ਡਾਕਟਰਾਂ ਨੂੰ ਲੱਗ ਰਿਹਾ ਹੈ ਕਿ ਜੇ ਆਯੂਰਵੈਦਿਕ ਡਾਕਟਰ ਸਰਜਰੀ ਕਰਨ ਲੱਗ ਪਏ ਤਾਂ ਸਾਡੀਆਂ ਦੁਕਾਨਾਂ ਬੰਦ ਹੋ ਜਾਣਗੀਆਂ।
ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਲੋਕ ਜ਼ਿਆਦਾ ਆਯੂਰਵੈਦ ਵਾਲੇ ਪਾਸੇ ਜਾਣਗੇ ਅਤੇ ਉਨ੍ਹਾਂ ਦਾ ਬਿਜ਼ਨੈੱਸ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਐਲੋਪੈਥੀ ਲੁੱਟ ਲੋਭੀ ਹੈ ਪਰ ਹੁਣ ਅਸੀਂ ਇਹ ਲੁੱਟ ਨਹੀਂ ਚੱਲਣ ਦਿਆਂਗੇ ਅਤੇ 'ਰਾਈਟ ਟੂ ਹੈਲਥ' ਮੁਹਿੰਮ ਚਲਾ ਕੇ ਪੂਰੇ ਦੇਸ਼ ਭਰ ਵਿੱਚ ਆਯੂਰਵੇਦ ਦੇ ਲਾਭ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਛੇ ਮਹੀਨਿਆਂ ਤੱਕ ਚੱਲੇਗੀ ਜਿਸ ਤਹਿਤ ਵਿਸ਼ੇਸ਼ ਸਮਾਗਮਾਂ ਅਤੇ ਪ੍ਰੋਗਰਾਮਾਂ ਰਾਹੀਂ ਆਯੂਰਵੈਦ ਅਤੇ ਇਸ ਨਾਲ ਜੁੜੇ ਇਲਾਜ ਦੇ ਤਰੀਕਿਆਂ ਬਾਰੇ ਜਾਗਰੂਕਤਾ ਪੈਦਾ ਕਰਾਂਗੇ ਇਸ ਦਾ ਉਦੇਸ਼ ਆਯੂਰਵੈਦ ਦੇ ਜ਼ਰੀਏ ਲੋਕਾਂ ਨੂੰ ਸਿਹਤ ਦਾ ਅਧਿਕਾਰ ਦੇਣਾ ਹੈ।
ਅਚਾਰੀਆ ਮਨੀਸ਼ ਨੇ ਕਿਹਾ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕਰਕੇ ਆਯੂਰਵੈਦ ਨੂੰ ਉਸ ਦੀ ਸਹੀ ਜਗ੍ਹਾ ਪ੍ਰਦਾਨ ਕਰਨ ਦੇ ਲਈ ਨਿਆਂਇਕ ਸਰਗਰਮੀਆਂ ਦੀ ਵੀ ਯੋਜਨਾ ਬਣਾ ਰਹੇ ਹਾਂ।