ETV Bharat / city

ਚੰਡੀਗੜ੍ਹ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ ਨੇ ਇੱਕ-ਦੂਜੇ 'ਤੇ ਲਾਏ ਦੋਸ਼, ਐਸਪੀ ਦੀ ਪਤਨੀ ਨੇ ਦੋਸ਼ਾਂ ਨੂੰ ਨਕਾਰਿਆ

author img

By

Published : Oct 12, 2020, 10:30 PM IST

ਚੰਡੀਗੜ੍ਹ ਵਿੱਚ ਸੋਮਵਾਰ ਨੂੰ ਜ਼ਮੀਨੀ ਵਿਵਾਦ ਦੇ ਮਾਮਲੇ ਵਿੱਚ ਦੋ ਧਿਰਾਂ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ। ਦੋਵੇਂ ਧਿਰਾਂ ਨੇ ਇੱਕ-ਦੂਜੇ ਵਿਰੁੱਧ ਦੂਸ਼ਣਬਾਜ਼ੀ ਕੀਤੀ। ਜਿਥੇ ਇੱਕ ਧਿਰ ਨੇ ਦੂਜੀ ਧਿਰ 'ਤੇ ਇਸ ਮਾਮਲੇ ਵਿੱਚ ਧਮਕੀਆਂ ਦੇਣ ਅਤੇ ਪਰਚੇ ਕਰਵਾਏ ਜਾਣ ਦੇ ਦੋਸ਼ ਲਾਏ, ਉਥੇ ਦੂਜੀ ਧਿਰ ਨੇ ਇਨ੍ਹਾਂ ਦੋਸ਼ਾਂ ਨੂੰ ਨਿਰਾਧਾਰ ਦੱਸਿਆ।

ਚੰਡੀਗੜ੍ਹ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ ਨੇ ਇੱਕ-ਦੂਜੇ 'ਤੇ ਲਾਏ ਦੋਸ਼

ਚੰਡੀਗੜ੍ਹ: ਜ਼ਮੀਨ ਵਿਵਾਦ ਨੂੰ ਲੈ ਕੇ ਸੋਮਵਾਰ ਨੂੰ ਸ਼ਹਿਰ ਵਿੱਚ ਮਾਮਲੇ ਦੀਆਂ ਦੋਵੇਂ ਧਿਰਾਂ ਵੱਲੋਂ ਪ੍ਰੈਸ ਵਾਰਤਾ ਕਰਕੇ ਇੱਕ-ਦੂਜੇ ਵਿਰੁੱਧ ਦੋਸ਼ ਲਾਏ ਗਏ। ਇਸ ਦੌਰਾਨ ਇੱਕ ਪੱਖ ਨੇ ਉਨ੍ਹਾਂ ਵਿਰੁੱਧ ਜਿਥੇ ਐਸਪੀ ਬਲਵਿੰਦਰ ਸਿੰਘ ਵਿਰੁੱਧ ਫ਼ਰਜ਼ੀ ਐਫਆਈਆਰ ਕਰਵਾਉਣ ਦੇ ਦੋਸ਼ ਲਾਏ, ਉਥੇ ਉਸਦੇ ਪਿਤਾ ਉਪਰ ਵੀ ਧੋਖਾਧੜੀ ਦੇ ਦੋਸ਼ ਲਾਏ। ਉਧਰ, ਦੂਜੇ ਪੱਖ ਦਾ ਕਹਿਣਾ ਸੀ ਕਿ ਉਨ੍ਹਾਂ ਵਿਰੁੱਧ ਲਾਏ ਗਏ ਸਾਰੇ ਦੋਸ਼ ਨਿਰਾਧਾਰ ਹਨ।

ਪ੍ਰੈਸ ਵਾਰਤਾ ਦੌਰਾਨ ਆਰਬੀਆਈ ਕਮਾਂਡੈਂਟ ਬਟਾਲੀਅਨ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਐਸਪੀ ਬਲਵਿੰਦਰ ਸਿੰਘ 'ਤੇ ਇੱਕ ਔਰਤ ਅਤੇ ਉਸ ਦੇ ਸਹੁਰੇ ਨੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਐਸਪੀ ਲਗਾਤਾਰ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਸੀ ਅਤੇ ਉਸਦੇ ਕਮਾਂਡੋ ਰੋਜ਼ਾਨਾ ਘਰ ਵਿੱਚ ਚੱਕਰ ਕੱਟਦੇ ਸਨ। ਐਸਪੀ ਨੇ ਸਲੀਮ ਖਾਨ ਨੂੰ ਫੋਨ ਕਰਕੇ ਫੋਨ 'ਤੇ ਧਮਕੀ ਦਿੰਦਿਆਂ ਸ਼ਹਿਰ ਛੱਡ ਕੇ ਜਾਣ ਲਈ ਵੀ ਕਿਹਾ।

ਪੀੜਤ ਪ੍ਰਿਯੰਕਾ ਨੇ ਦੱਸਿਆ ਕਿ ਉਸ ਦਾ ਪਤੀ ਫ਼ਿਰੋਜ਼ ਪਹਿਲਾਂ ਐਸਪੀ ਦੇ ਪਿਤਾ ਨਾਲ ਪ੍ਰਾਪਰਟੀ ਦਾ ਕੰਮ ਕਰਦਾ ਸੀ। ਇਸ ਦੌਰਾਨ ਉਸ ਦੇ ਪਤੀ ਨੇ 62 ਮਰਲੇ ਜ਼ਮੀਨ ਬਲਵਿੰਦਰ ਦੇ ਪਿਤਾ ਤੋਂ ਖਰੀਦੀ ਸੀ, ਜੋ ਕਿ ਐਸਪੀ ਨੂੰ ਇਸ ਜ਼ਮੀਨ ਦੇ ਅਠਾਰਾਂ ਲੱਖ ਛੱਡ ਕੇ ਬਾਕੀ ਰਾਸ਼ੀ ਦੇ ਦਿੱਤੀ ਸੀ। ਬਾਅਦ 'ਚ ਉਨ੍ਹਾਂ ਨੇ ਦਸ ਲੱਖ ਦਾ ਡਰਾਫਟ ਵੀ ਦੇ ਦਿੱਤਾ ਅਤੇ ਅੱਠ ਲੱਖ ਜਲਦ ਦੇਣ ਦੀ ਗੱਲ ਕੀਤੀ, ਪਰ ਬਾਅਦ ਵਿੱਚ ਜਦੋਂ ਫਿਰੋਜ਼ ਨੇ ਆਪਣਾ ਖ਼ੁਦ ਦਾ ਕੰਮ ਸ਼ੁਰੂ ਕਰ ਲਿਆ, ਤਾਂ ਐਸਪੀ ਤੇ ਉਸਦੇ ਪਿਤਾ ਨੇ ਫ਼ਿਰੋਜ਼ 'ਤੇ ਝੂਠੇ ਕੇਸ ਦਰਜ ਕਰਵਾ ਦਿੱਤੇ।

ਉਸ ਨੇ ਕਿਹਾ ਕਿ ਦਰਅਸਲ ਐਸਪੀ ਦਾ ਪਿਤਾ ਉਨ੍ਹਾਂ ਦੀ ਪ੍ਰਾਪਰਟੀ ਹੜੱਪਣਾ ਚਾਹੁੰਦਾ ਹੈ ਜਿਸ ਦੇ ਚੱਲਦੇ ਉਸਦੇ ਪਤੀ ਵਿਰੁੱਧ ਸੈਕਟਰ 17 ਪੁਲਿਸ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਨਵਾਂਗਰਾਉਂ ਵਿੱਚ ਵੀ ਪਿਛਲੇ ਮਹੀਨੇ ਕੇਸ ਪਾਇਆ ਗਿਆ ਸੀ। ਉਸ ਨੂੰ ਤੇ ਉਸ ਦੇ ਪਤੀ ਨੂੰ ਕਈ ਵਾਰ ਬੁਲਾ ਕੇ ਟਾਰਚਰ ਕੀਤਾ ਗਿਆ ਅਤੇ ਮਾਰਕੁੱਟ ਵੀ ਕੀਤੀ ਗਈ। ਗ਼ਲਤ ਕੇਸ ਵਿੱਚ ਫਸਾ ਕੇ ਉਸ ਦੇ ਪਤੀ ਫ਼ਿਰੋਜ਼ ਖ਼ਾਨ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਪ੍ਰਿਯੰਕਾ ਨੇ ਐਸਪੀ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਪਿਤਾ ਤੋਂ ਆਪਣੀ ਆਪਣੇ ਪਤੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਖਤਰਾ ਦੱਸਿਆ ਅਤੇ ਪ੍ਰੋਟੈਕਸ਼ਨ ਦੀ ਮੰਗ ਕੀਤੀ।

ਉਧਰ, ਦੂਜੇ ਪਾਸੇ ਐਸਪੀ ਦੀ ਪਤਨੀ ਰੇਵਾ ਸਿੱਧੂ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਮਾਮਲਾ 62 ਮਰਲੇ ਜ਼ਮੀਨ ਨਾਲ ਜੁੜਿਆ ਹੋਇਆ ਹੈ। ਰੇਵਾ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਖਰਚਿਆਂ ਵਿੱਚ ਜੋ ਪੈਸੇ ਟਰਾਂਸਫਰ ਕੀਤੇ ਗਏ ਵਿਖਾਏ ਗਏ ਹਨ, ਉਹ ਫ਼ਰਜ਼ੀ ਹਨ, ਉਨ੍ਹਾਂ ਦੇ ਖਾਤੇ ਵਿੱਚ ਇੱਕ ਵੀ ਪੈਸਾ ਨਹੀਂ ਆਇਆ ਅਤੇ ਮੇਰੇ ਪਤੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਸਦੇ ਘਰਵਾਲੇ ਅਤੇ ਉਸਦੇ ਪਤੀ 'ਤੇ ਗੈਂਗਸਟਰਾਂ ਵੱਲੋਂ ਹਮਲਾ ਵੀ ਕਰਵਾਇਆ ਗਿਆ। ਇਸ ਲਈ ਮੈਂ ਕੋਰਟ ਵੀ ਜਾਊਂਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.