ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੀ ਇੱਕ ਮਹੀਨੇ ਦੀ ਕਾਰਗੁਜਾਰੀ ‘ਤੇ ਵਿਅੰਗ ਕਸਿਆ ਹੈ। ਕਰਜ਼ਾ ਮਾਫੀ ‘ਤੇ ਸੀਐਮ ਚੰਨੀ ਨੂੰ ਘੇਰਾ ਪਾਇਆ ਗਿਆ ਹੈ। ਪਾਰਟੀ ਦੇ ਆਗੂ ਰਾਘਵ ਚੱਡਾ (Raghav Chadha) ਨੇ ਇਥੇ ਇੱਕ ਪ੍ਰੈਸ ਕਾਨਫਰੰਸ ਕਰਕੇ ਚੰਨੀ ਨੂੰ ਡਰਾਮੇਬਾਜ ਮੁੱਖ ਮੰਤਰੀ ਤੱਕ ਕਹਿ ਦਿੱਤਾ ਹੈ।
ਉਨ੍ਹਾਂ ਨਾਲ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ (Amarjit Singh Sandoa) ਅਤੇ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ (Harchand Singh Barsat) ਤੇ ਹੋਰ ਆਗੂ ਵੀ ਮੌਜੂਦ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੁਲਾਬੀ ਸੁੰਡੀ ਦੀ ਮਾਰ ਹੇਠ ਆਏ ਬਠਿੰਡਾ ਖੇਤਰ ਦਾ ਦੌਰਾ ਕੀਤਾ ਤੇ ਇਥੇ ਇੱਕ ਕਿਸਾਨ ਨਾਲ ਮੁਲਾਕਾਤ ਕਰਕੇ ਕਿਸਾਨਾਂ ਨੂੰ ਖਰਾਬ ਹੋਈ ਫਸਲ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਤੇ ਨਾਲ ਹੀ ਉਸ ਕਿਸਾਨ ਨਾਲ ਫੋਟੋ ਖਿਚਵਾਈ।
-
ਝੂਠੀ ਵਾਹ-ਵਾਹ ਖੱਟਣ ਵਾਲਾ ਡਰਾਮੇਬਾਜ਼ ਚੰਨੀ‼️
— AAP Punjab (@AAPPunjab) October 22, 2021 " class="align-text-top noRightClick twitterSection" data="
ਨਰਮੇ ਦੀ ਬਰਬਾਦ ਹੋਈ ਫ਼ਸਲ ਦੇ ਪੀੜਤ ਕਿਸਾਨ ਨਾਲ਼ ਚੰਨੀ ਨੇ ਫੋਟੋ ਖਿਚਵਾ ਕੇ ਪੂਰੇ ਪੰਜਾਬ 'ਚ ਵੱਡੇ ਵੱਡੇ ਬੋਰਡ ਲਗਵਾ ਕੇ ਵਾਹ-ਵਾਹ ਖੱਟੀ, ਉਸ ਕਿਸਾਨ ਨੂੰ ਵੀ ਨਹੀਂ ਮਿਲਿਆ ਮੁਆਵਜ਼ਾ।
ਅੱਜ ਪਿੰਡ ਦੇ ਲੋਕ ਉਸ ਕਿਸਾਨ ਨੂੰ ਟਿੱਚਰਾਂ ਕਰ ਸ਼ਰਮਿੰਦਾ ਕਰ ਰਹੇ ਨੇ
: @raghav_chadha pic.twitter.com/zOvFN6OTzJ
">ਝੂਠੀ ਵਾਹ-ਵਾਹ ਖੱਟਣ ਵਾਲਾ ਡਰਾਮੇਬਾਜ਼ ਚੰਨੀ‼️
— AAP Punjab (@AAPPunjab) October 22, 2021
ਨਰਮੇ ਦੀ ਬਰਬਾਦ ਹੋਈ ਫ਼ਸਲ ਦੇ ਪੀੜਤ ਕਿਸਾਨ ਨਾਲ਼ ਚੰਨੀ ਨੇ ਫੋਟੋ ਖਿਚਵਾ ਕੇ ਪੂਰੇ ਪੰਜਾਬ 'ਚ ਵੱਡੇ ਵੱਡੇ ਬੋਰਡ ਲਗਵਾ ਕੇ ਵਾਹ-ਵਾਹ ਖੱਟੀ, ਉਸ ਕਿਸਾਨ ਨੂੰ ਵੀ ਨਹੀਂ ਮਿਲਿਆ ਮੁਆਵਜ਼ਾ।
ਅੱਜ ਪਿੰਡ ਦੇ ਲੋਕ ਉਸ ਕਿਸਾਨ ਨੂੰ ਟਿੱਚਰਾਂ ਕਰ ਸ਼ਰਮਿੰਦਾ ਕਰ ਰਹੇ ਨੇ
: @raghav_chadha pic.twitter.com/zOvFN6OTzJਝੂਠੀ ਵਾਹ-ਵਾਹ ਖੱਟਣ ਵਾਲਾ ਡਰਾਮੇਬਾਜ਼ ਚੰਨੀ‼️
— AAP Punjab (@AAPPunjab) October 22, 2021
ਨਰਮੇ ਦੀ ਬਰਬਾਦ ਹੋਈ ਫ਼ਸਲ ਦੇ ਪੀੜਤ ਕਿਸਾਨ ਨਾਲ਼ ਚੰਨੀ ਨੇ ਫੋਟੋ ਖਿਚਵਾ ਕੇ ਪੂਰੇ ਪੰਜਾਬ 'ਚ ਵੱਡੇ ਵੱਡੇ ਬੋਰਡ ਲਗਵਾ ਕੇ ਵਾਹ-ਵਾਹ ਖੱਟੀ, ਉਸ ਕਿਸਾਨ ਨੂੰ ਵੀ ਨਹੀਂ ਮਿਲਿਆ ਮੁਆਵਜ਼ਾ।
ਅੱਜ ਪਿੰਡ ਦੇ ਲੋਕ ਉਸ ਕਿਸਾਨ ਨੂੰ ਟਿੱਚਰਾਂ ਕਰ ਸ਼ਰਮਿੰਦਾ ਕਰ ਰਹੇ ਨੇ
: @raghav_chadha pic.twitter.com/zOvFN6OTzJ
ਆਪ ਆਗੂਆਂ ਨੇ ਕਿਹਾ ਕਿ ਇਸ ਕਿਸਾਨ ਨਾਲ ਮੁੱਖ ਮੰਤਰੀ ਦੀ ਫੋਟੋ ਪੂਰੇ ਪੰਜਾਬ ਵਿੱਚ ਥਾਂ-ਥਾਂ ਲਗਾ ਦਿੱਤੀ ਗਈ ਹੈ ਪਰ ਅੱਜ ਇਸ ਗੱਲ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ ਪਰ ਅਜੇ ਤੱਕ ਉਸ ਨੂੰ ਮੁਆਵਜ਼ਾ ਨਹੀਂ ਮਿਲਿਆ। ਆਗੂਆਂ ਨੇ ਦੋਸ਼ ਲਗਾਇਆ ਕਿ ਕਾਂਗਰਸ ਦੇ ਕਾਰਜਕਾਲ ਵਿੱਚ ਕਰਜਾ ਮਾਫੀ ਦੇ ਨਾਂ ‘ਤੇ ਕਿਸਾਨਾਂ ਨਾਲ ਕਥਿਤ ਧੋਖਾ ਹੁੰਦਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਗੁਰਦਾਸਪੁਰ ਦੇ ਇੱਕ ਕਿਸਾਨ ਨਾਲ ਮੁਲਾਕਾਤ ਕਰਕੇ ਵਾਅਦਾ ਕੀਤਾ ਗਿਆ ਸੀ ਕਿ ਕਰਜਾ ਮਾਫ ਕੀਤਾ ਜਾਏਗਾ ਪਰ ਅਜੇ ਤੱਕ ਅਜਿਹਾ ਨਹੀਂ ਹੋ ਸਕਿਆ। ‘ਆਪ‘ ਆਗੂਆਂ ਨੇ ਕਿਹਾ ਕਿ ਚੰਨੀ ਤੇ ਕੈਪਟਨ ਵਿੱਚ ਕੋਈ ਫਰਕ ਨਹੀਂ ਹੈ। ਉਨ੍ਹਾਂ ਕਿਹਾ ਕਿ ਫੋਕੀ ਵਾਹ-ਵਾਹੀ ਖੱਟੀ ਜਾ ਰਹੀ ਹੈ, ਜਦੋਂਕਿ ਕੋਈ ਕੰਮ ਨਹੀਂ ਹੋ ਰਿਹਾ।
-
Dramebaaz CM @CHARANJITCHANNI की खुल गई पूरी पोल।
— AAP (@AamAadmiParty) October 22, 2021 " class="align-text-top noRightClick twitterSection" data="
Punjab के जिन किसानों के साथ Hoarding लगवा लूटी वाहवाही,
उनको भी नहीं मिला एक फूटी कौड़ी मुआवजा!
- @raghav_chadhapic.twitter.com/vczHlPKsaw
">Dramebaaz CM @CHARANJITCHANNI की खुल गई पूरी पोल।
— AAP (@AamAadmiParty) October 22, 2021
Punjab के जिन किसानों के साथ Hoarding लगवा लूटी वाहवाही,
उनको भी नहीं मिला एक फूटी कौड़ी मुआवजा!
- @raghav_chadhapic.twitter.com/vczHlPKsawDramebaaz CM @CHARANJITCHANNI की खुल गई पूरी पोल।
— AAP (@AamAadmiParty) October 22, 2021
Punjab के जिन किसानों के साथ Hoarding लगवा लूटी वाहवाही,
उनको भी नहीं मिला एक फूटी कौड़ी मुआवजा!
- @raghav_chadhapic.twitter.com/vczHlPKsaw
ਪੰਜਾਬੀ ਵਿੱਚ ਫਿਸਲੀ ਚੱਡਾ ਦੀ ਜੁਬਾਨ
ਇੱਥੇ ਇਹ ਵੀ ਜਿਕਰਯੋਗ ਹੈ ਕਿ ਪ੍ਰੈਸ ਕਾਨਫਰੰਸ ਦੌਰਾਨ ਚੱਡਾ ਦੀ ਪੰਜਾਬੀ ਵਿੱਚ ਜੁਬਾਨ ਫਿਸਲ ਗਈ ਤੇ ਉਂਜ ਵੀ ਉਨ੍ਹਾਂ ਨੇ ਹਿੰਦੀ ਵਿੱਚ ਹੀ ਮੀਡੀਆ ਨੂੰ ਸੰਬੋਧਨ ਕੀਤਾ। ਬਠਿੰਡਾ ਦੇ ਜਿਸ ਕਿਸਾਨ ਨਾਲ ਸੀਐਮ ਚੰਨੀ ਦੀ ਫੋਟੋ ਸਰਕਾਰ ਵੱਲੋਂ ਲਗਵਾਈ ਗਈ ਹੈ, ਚੱਡਾ ਨੇ ਉਸ ਦਾ ਨਾਂ ਬਲਵਿੰਦਰ ਸਿੰਘ ਦੀ ਥਾਂ ‘ਬਲਵੰਦਰ ਸਿੰਘ ਖਾਸਲਾ‘ ਲਿਆ ਤੇ ਨਾਲ ਹੀ ਉਹ ਬਠਿੰਡਾ ਨੂੰ ਭਟਿੰਡਾ ਕਹਿੰਦੇ ਸੁਣੇ ਗਏ।
ਇਹ ਵੀ ਪੜ੍ਹੋ:ਗੁਲਾਬੀ ਸੁੰਡੀ ਨੇ ਪਰਵਾਸੀ ਮਜਦੂਰਾਂ ਦੇ ਸੁਫ਼ਨੇ ਕੀਤੇ ਚਕਨਾਚੂਰ !