ਚੰਡੀਗੜ੍ਹ : ਪੰਜਾਬ 'ਚ ਬਿਜਲੀ ਸਸਤੀ ਕਰਨ ਦੇ ਐਲਾਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਸੂਬਾ ਸਰਕਾਰ ਲਈ ਕਈ ਤਰ੍ਹਾਂ ਦੀਆਂ ਪ੍ਰਤੀਕੀਰਿਆਵਾਂ ਸਾਹਮਣੇ ਆ ਰਹੀਆਂ ਹਨ। । ਪੰਜਾਬ 'ਚ ਬਿਜਲੀ ਤਿੰਨ ਰੁਪਏ ਸਸਤੀ (electricity rates decrease in Punjab) ਹੋਣ 'ਤੇ ਆਮ ਆਦਮੀ ਪਾਰਟੀ ਪੰਜਾਬ (Aam Adami party) ਨੇ ਸੂਬਾ ਸਰਕਾਰ ਦੇ ਖਿਲਾਫ਼ ਪ੍ਰਤੀਕੀਰਿਆ ਦਿੱਤੀ ਹੈ।
ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਸੋਸ਼ਲ ਮੀਡੀਆ ਪੇਜ਼ 'ਤੇ ਇੱਕ ਟਵੀਟ ਪਾ ਕੇ ਸੂਬਾ ਸਰਕਾਰ ਖਿਲਾਫ ਤੰਜ ਕਸਿਆ ਹੈ। ਆਪ ਨੇ ਆਪਣੇ ਟਵੀਟ 'ਚ ਲਿਖਿਆ, "ਪੰਜਾਬ 'ਚ ਬਦਲਾਅ ਦੀ ਹਵਾ ਵੱਗ ਰਹੀ ਹੈ ਜੋ ਆਪਣੇ ਨਾਲ ਇੱਕ ਨਵੇਂ ਨਜ਼ਰੀਏ ਦੇ ਨਾਲ-ਨਾਲ ਇੱਕ ਨਵੀਂ ਸਰਕਾਰ ਲੈ ਕੇ ਆਈ ਹੈ। ਇੱਕ ਸਰਕਾਰ ਜੋ " ਪੰਜਾਬੀਆਂ ਦੇ ਲਈ ਇਮਾਨਦਾਰੀ ਤੇ ਸਮਰਪਣ ਭਾਵ" ਨਾਲ ਕੰਮ ਕਰੇਗੀ। "
ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਆਮ ਆਦਮੀ ਦਾ ਖੌਫ਼ ਚੰਗਾ ਹੈ!!
ਦੱਸਣਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਮੌਕੇ ਵੱਡਾ ਤੋਹਫਾ ਦਿੱਤਾ ਹੈ। ਸੀਐੱਮ ਚਰਨਜੀਤ ਸਿੰਘ ਚੰਨੀ ਵੱਲੋਂ ਬਿਜਲੀ 'ਚ ਤਿੰਨ ਰੁਪਏ ਦੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੀਐਮ ਚੰਨੀ ਨੇ ਕਿਹਾ ਕਿ ਬਿਜਲੀ ਦੇ ਬਿੱਲ ਜ਼ਿਆਦਾ ਵੱਡੇ ਆਉਣ ਲੱਗੇ ਹਨ। ਉਨ੍ਹਾਂ ਦੀ ਸਰਕਾਰ ਵੱਲੋਂ ਬਿਜਲੀ ਦੇ ਬਿੱਲਾਂ ਦੀ ਸਮੱਸਿਆ ਨੂੰ ਹੱਲ ਕੀਤਾ ਗਿਆ ਹੈ। ਪੰਜਾਬ ਚ ਸਸਤੀ ਬਿਜਲੀ ਕੀਤੀ ਗਈ ਹੈ। ਪੰਜਾਬ ਕੈਬਨਿਟ ’ਚ ਸਹਿਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਹੈ।
ਸੀਐਮ ਨੇ ਕਿਹਾ ਕਿ ਉਨ੍ਹਾਂ ਵੱਲੋਂ ਟਰਮੀਨੇਸ਼ਨ ਦਾ ਨੋਟਿਸ ਦੇ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ 500 ਮੈਗਾਵਾਟ ਦਾ ਆਪਣਾ ਟੇਂਡਰ ਕੱਢਿਆ ਗਿਆ ਹੈ। ਜਿਸ ’ਚ 2 ਰੁਪਏ 38 ਪੈਸੇ ਚ ਬਿਜਲੀ ਮਿਲੇਗੀ। ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਜਿਸ ਰੇਟ ’ਤੇ ਬਿਜਲੀ ਖਰੀਦੀ ਹੈ । ਪਾਵਰ ਪਰਚੇਜ ਤੋਂ ਅੱਜ ਸਸਤੀ ਬਿਜਲੀ ਮਿਲੀ ਹੈ। ਬਿਜਲੀ ਦੇ ਰੇਟਾਂ ਨੂੰ ਘੱਟ ਕਰਕੇ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਚੰਨੀ ਦਾ ਸਰਕਾਰ ਦਾ ਦੀਵਾਲੀ ਤੋਹਫਾ, ਸਸਤੀ ਹੋਈ ਬਿਜਲੀ