ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਦੇ ਮੰਤਰੀ ਅਜੇ ਵੀ ਭੰਬਲਭੂਸੇ ਵਿੱਚ (confusion over ministers' departments) ਹਨ। ਉਨ੍ਹਾਂ ਨੂੰ ਸਹੁੰ ਚੁੱਕਿਆਂ ਦੋ ਦਿਨ ਹੋ ਗਏ ਹਨ ਪਰ ਅਜੇ ਤੱਕ ਮਹਿਕਮਿਆਂ ਦੀ ਵੰਡ ਨਹੀਂ ਕੀਤੀ ਗਈ ਹੈ। ਸਮੁੱਚੇ ਪੰਜਾਬ ਅਤੇ ਇਨ੍ਹਾਂ ਮੰਤਰੀਆਂ ਦੇ ਹਲਕਿਆਂ ਦੇ ਲੋਕਾਂ ਦੀਆਂ ਨਜ਼ਰਾਂ ਇਸੇ ਵੱਲ ਹਨ ਕਿ ਕਿਸ ਨੂੰ ਕਿਹੜਾ ਮਹਿਕਮਾ ਮਿਲੇਗਾ ਪਰ ਪਾਰਟੀ ਤੇ ਸਰਕਾਰ ਵੱਲੋਂ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਹੈ।
ਮਿਲ ਗਿਆ ਸਟਾਫ
ਸੋਮਵਾਰ ਦੁਪਿਹਰ ਤੋਂ ਪਹਿਲਾਂ ਹੀ ਪੰਜਾਬ ਦੇ ਮਹਿਕਮਾ ਰਹਿਤ ਮੰਤਰੀਆਂ (department less ministers)ਨੂੰ ਸਰਕਾਰ ਨੇ ਸਟਾਫ ਅਲਾਟ ਕਰ ਦਿੱਤਾ। ਸਾਰੇ ਮੰਤਰੀਆਂ ਨੂੰ ਇੱਕ-ਇੱਕ ਨਿਜੀ ਸਕੱਤਰ, ਇੱਕ-ਇੱਕ ਨਿਜੀ ਸਹਾਇਕ ਅਤੇ ਇੱਕ ਹੋਰ ਸਟਾਫ ਮੈਂਬਰ ਦੇ ਦਿੱਤਾ ਗਿਆ ਹੈ। ਇਸ ਸਬੰਧੀ ਹੁਕਮ ਆਮ ਰਾਜ ਪ੍ਰਬੰਧ ਮਹਿਕਮੇ ਵੱਲੋਂ ਜਾਰੀ ਕੀਤੇ ਗਏ ਹਨ ਕਿ ਪ੍ਰਬੰਧਕੀ ਜਰੂਰਤਾਂ ਦੇ ਮੱਦੇਨਜਰ ਬਦਲੀਆਂ ਤੇ ਤਾਇਨਾਤੀਆਂ ਕੀਤੀਆਂ ਜਾ ਰਹੀਆਂ ਹਨ ਤੇ ਹੁਕਮ ਤੁਰੰਤ ਲਾਗੂ ਮੰਨੇ ਜਾਣਗੇ। ਇਨ੍ਹਾਂ ਵਿੱਚ ਸੀਐਮ ਭਗਵੰਤ ਮਾਨ ਲਈ ਵੀ ਇੱਕ ਅਮਲਾ ਲਗਾਇਆ ਗਿਆ ਹੈ।
ਰਾਜਪਾਲ ਨੇ ਦਿਵਾਈ ਸੀ ਸਹੁੰ
ਸੀਐੱਮ ਭਗਵੰਤ ਮਾਨ ਦੇ 10 ਮੰਤਰੀਆਂ ਨੇ ਸਹੁੰ ਚੁੱਕ (10 ministers take oath in Punjab CM Bhagwant Mann's cabinet) ਲਈ ਹੈ। ਰਾਜਭਵਨ ਵਿਖੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ 10 ਮੰਤਰੀਆਂ ਨੂੰ ਸਹੁੰ ਚੁਕਾਈ ਗਈ ਸੀ। ਇਸ ਦੌਰਾਨ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਵੀ ਸ਼ਾਮਲ ਹੋਏ ਸੀ। ਸੂਬੇ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਚਲਾਈ। ਨਵੇਂ ਬਣੇ 10 ਕੈਬਨਿਟ ਮੰਤਰੀਆਂ ਨੂੰ ਅਹੁਦਾ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।
ਇਹ ਹਨ ਮੰਤਰੀ
ਦੂਜੀ ਵਾਰ ਦਿੜਬਾ ਤੋਂ ਵਿਧਾਇਕ ਬਣੇ ਹਰਪਾਲ ਚੀਮਾ ਤੇ ਬਰਨਾਲਾ ਤੋਂ ਵਿਧਾਇਕ ਬਣੇ ਗੁਰਮੀਤ ਸਿੰਘ ਮੀਤ ਹੇਅਰ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ 8 ਨਵੇਂ ਚਿਹਰਿਆਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਸੀ। ਨਵੇਂ ਚਿਹਰਿਆਂ ਵਿੱਚ ਮਲੋਟ ਤੋਂ ਡਾ. ਬਲਜੀਤ ਕੌਰ, ਵਿਧਾਨਸਭਾ ਹਲਕਾ ਜੰਡਿਆਲਾ ਤੋਂ ਹਰਭਜਨ ਸਿੰਘ ਈਟੀਓ, ਵਿਧਾਨਸਭਾ ਹਲਕਾ ਮਾਨਸਾ ਤੋਂ ਡਾ. ਵਿਜੈ ਸਿੰਗਲਾ ਸ਼ਾਮਲ ਕੀਤੇ ਗਏ।
ਇਸ ਤੋਂ ਇਲਾਵਾ ਵਿਧਾਨਸਭਾ ਹਲਕਾ ਭੋਆ ਤੋਂ ਲਾਲ ਚੰਦ ਕਟਾਰੂਚੱਕ, ਵਿਧਾਨਸਭਾ ਹਲਕਾ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਵਿਧਾਨਸਭਾ ਹਲਕਾ ਪੱਟੀ ਤੋਂ ਲਾਲਜੀਤ ਸਿੰਘ ਭੁੱਲਰ, ਵਿਧਾਨਸਭਾ ਹਲਕਾ ਹੁਸ਼ਿਆਰਪੁਰ ਤੋਂ ਬ੍ਰਹਮ ਸ਼ੰਕਰ ਜਿੰਪਾ ਅਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ ਨੂੰ ਸ਼ਾਮਲ ਕੀਤਾ ਗਿਆ ਹੈ।
ਐਕਸ਼ਨ ਵਿੱਚ ਆ ਚੁੱਕੀ ਹੈ ਸਰਕਾਰ
ਭਗਵੰਤ ਮਾਨ ਸਰਕਾਰ ਐਕਸ਼ਨ ਵਿੱਚ ਆ ਚੁੱਕੀ ਹੈ। ਮੰਤਰੀ ਮੰਡਲ ਨੂੰ ਲੈ ਕੇ ਕਾਫ ਮੱਥਾ ਖਪਾਈ ਕਰਨੀ ਪਈ ਸੀ ਤੇ ਅਖੀਰ ਉਪਕੋਤ 10 ਨਾਵਾਂ ’ਤ ਮੰਤਰੀ ਬਣਾਉਣ ਲਈ ਮੁਹਰ ਲੱਗੀ ਸੀ ਪਰ ਅਜੇ ਤੱਕ ਉਨ੍ਹਾਂ ਨੂੰ ਮਹਿਕਮੇ ਅਲਾਟ ਨਹੀਂ ਕੀਤੇ ਗਏ ਹਨ(departments still not allotted) । ਇਥੇ ਇਹ ਵੀ ਜਿਕਰਯੋਗ ਹੈ ਕਿ ਇਹ 10 ਮੰਤਰੀ ਸਹੁੰ ਚੁੱਕਣ ਉਪਰੰਤ ਤੁਰੰਤ ਹੋਈ ਕੈਬਨਿਟ ਦੀ ਮੀਟਿੰਗ ਵੀ ਕਰ ਚੁੱਕੇ ਹਨ (ministers convened cabinet meeting)ਤੇ ਹੁਣ ਵਿਧਾਨ ਸਭਾ ਸੈਸ਼ਨ ਵਿੱਚ ਵੀ ਬਤੌਰ ਮੰਤਰੀ ਹਿੱਸਾ ਲੈ ਚੁੱਕੇ ਹਨ ਪਰ ਮਹਿਕਮੇ ਤੋਂ ਬਿਨਾ।
ਇਹ ਵੀ ਪੜ੍ਹੋ:ਰਾਜ ਸਭਾ ਦੇ ਮੈਂਬਰਾਂ ਨੂੰ ਲੈ ਕੇ ਖਹਿਰਾ ਨੇ ਘੇਰੀ 'ਆਪ', ਕਿਹਾ-'ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਮਜ਼ਾਕ'