ETV Bharat / city

'ਕੋਰੋਨਾ ਦੇ ਹਾਲਾਤ ਬੇਕਾਬੂ, ਲੋਕਾਂ ਨੂੰ ਜ਼ਿੰਮੇਵਾਰ ਦੱਸ ਕੇ ਆਪਣੀਆਂ ਨਲਾਇਕੀਆਂ ਛੁਪਾ ਰਹੇ ਕੈਪਟਨ' - ਦਿੱਲੀ ਮਾਡਲ

ਪੰਜਾਬ ਵਿੱਚ ਕੋਰੋਨਾ ਦੇ ਵਿਗੜਦੇ ਹਾਲਾਤ ਕਾਰਨ ਵਿਰੋਧੀ ਧਿਰ ਵੱਲੋਂ ਲਗਾਤਾਰ ਕੈਪਟਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਮਹਾਰਾਜਾ ਸਾਬ੍ਹ ਜਾਂ ਤਾਂ ਫਾਰਮ ਹਾਊਸ 'ਚੋਂ ਨਿੱਕਲ ਕੇ ਹਾਲਾਤ ਸੁਧਾਰੋ ਜਾਂ ਕੁਰਸੀ ਛੱਡ ਦਿਓ।

'ਕੋਰੋਨਾ ਦੇ ਹਾਲਾਤ ਬੇਕਾਬੂ, ਲੋਕਾਂ ਨੂੰ ਜ਼ਿੰਮੇਵਾਰ ਦੱਸ ਕੇ ਆਪਣੀਆਂ ਨਲਾਇਕੀਆਂ ਛੁਪਾ ਰਹੇ ਕੈਪਟਨ'

author img

By

Published : Sep 12, 2020, 8:23 PM IST

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਕੈਪਟਨ ਸਰਕਾਰ ਅਤੇ ਆਮ ਆਦਮੀ ਪਾਰਟੀ ਵਿਚਕਾਰ ਲਗਾਤਾਰ ਸ਼ਬਦੀ ਜੰਗ ਜਾਰੀ ਹੈ। ਜਿਥੇ ਕੈਪਟਨ ਸਰਕਾਰ ਵਾਰ-ਵਾਰ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿੱਚ ਕੋਰੋਨਾ ਦੇ ਹਾਲਾਤ ਕਾਬੂ ਵਿੱਚ ਹਨ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਉੱਥੇ ਹੀ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਨੂੰ ਭੰਡਣ, ਆਕਸੀਮੀਟਰ ਦੀ ਵੰਡ ਅਤੇ ਹੋਰ ਵੱਖ-ਵੱਖ ਹਥਕੰਢੇ ਅਪਣਾ ਕੇ 2022 ਚੋਣਾਂ ਲਈ ਆਪਣੀ ਪਕੜ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ।

'ਫਾਰਮ ਹਾਊਸ 'ਚੋਂ ਨਿਕਲੋ ਜਾਂ ਕੁਰਸੀ ਛੱਡੋ'

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ 'ਚ ਕੋਰੋਨਾ ਦੇ ਦਿਨ-ਬ-ਦਿਨ ਵਧਦੇ ਜਾ ਰਹੇ ਕਹਿਰ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਿੱਧਾ ਜ਼ਿੰਮੇਵਾਰ ਦੱਸਦਿਆ ਕਿਹਾ ਕਿ ਜੇਕਰ ਫਾਰਮ ਹਾਊਸ 'ਚੋਂ ਨਿਕਲ ਕੇ ਬੇਕਾਬੂ ਹਾਲਾਤ ਸੁਧਾਰਨ ਦੀ ਸਮਰੱਥਾ ਨਹੀਂ ਰਹੀ ਤਾਂ 'ਰਾਜਾ ਸਾਬ੍ਹ' ਨੂੰ ਮੁੱਖ ਮੰਤਰੀ ਦੀ ਕੁਰਸੀ ਤੁਰੰਤ ਛੱਡ ਦੇਣੀ ਚਾਹੀਦੀ ਹੈ।

ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ 'ਲੋਕਾਂ ਦੀ ਅਣਗਿਹਲੀ' ਦੱਸ ਕੇ ਮੁੱਖ ਮੰਤਰੀ ਆਪਣੀਆਂ ਨਾਕਾਮੀਆਂ ਅਤੇ ਨਲਾਇਕੀਆਂ ਦੇ ਪਰਦਾ ਨਹੀਂ ਪਾ ਸਕਦੇ।

ਦਿੱਲੀ ਮਾਡਲ ਦੀ ਪੰਜਾਬ ਨਾਲ ਤੁਲਨਾ

ਹਰਪਾਲ ਚੀਮਾ ਨੇ ਦਿੱਲੀ ਅਤੇ ਪੰਜਾਬ ਦੇ ਤੁਲਨਾਤਮਕ ਅੰਕੜੇ ਪੇਸ਼ ਕਰਦਿਆਂ ਕਿਹਾ, '' 11 ਸਤੰਬਰ ਨੂੰ ਦਿੱਲੀ 'ਚ 60580 ਅਤੇ ਪੰਜਾਬ 'ਚ ਸਿਰਫ਼ 33595 ਟੈਸਟ ਹੋਏ। ਜਿੰਨਾ ਦੀ ਕੋਰੋਨਾ ਪੌਜ਼ੀਟਿਵ ਦਰ ਦਿੱਲੀ 'ਚ 7.0 ਫੀਸਦ ਅਤੇ ਪੰਜਾਬ 'ਚ 7.3 ਫੀਸਦ ਰਹੀ। ਦਿੱਲੀ 'ਚ ਰਿਕਵਰੀ ਦਰ 84.90 ਫੀਸਦ ਅਤੇ ਪੰਜਾਬ 71.40 ਫੀਸਦ ਰਹੀ। ਦਿੱਲੀ 'ਚ 11 ਸਤੰਬਰ ਨੂੰ 21 ਮੌਤਾਂ ਹੋਈਆਂ ਜਦਕਿ ਪੰਜਾਬ 'ਚ ਇਹ ਗਿਣਤੀ 63 ਤੱਕ ਪਹੁੰਚ ਗਈ। ਦਿੱਲੀ ਦੇ ਸਰਕਾਰੀ ਹਸਪਤਾਲਾਂ 'ਚ ਕੋਵਿਡ ਬੈਡਾਂ ਦੀ ਗਿਣਤੀ 14379 ਅਤੇ ਪੰਜਾਬ 'ਚ ਇਹ 8874 ਹੈ। ਦਿੱਲੀ 'ਚ ਵਿਸ਼ੇਸ਼ ਕੋਵਿਡ ਹੈਲਥ ਸੈਂਟਰਾਂ ਦੀ ਗਿਣਤੀ 601 ਹੈ ਜਦਕਿ ਪੰਜਾਬ ਸਰਕਾਰ ਅਜਿਹਾ ਇੱਕ ਵੀ ਸੈਂਟਰ ਸਥਾਪਿਤ ਨਹੀਂ ਕਰ ਸਕੀ। ਜਦਕਿ ਵੱਧ ਆਬਾਦੀ ਦੇ ਹਿਸਾਬ ਨਾਲ ਪੰਜਾਬ 'ਚ ਟੈਸਟਾਂ, ਬੈਡਾਂ ਅਤੇ ਵਿਸ਼ੇਸ਼ ਕੋਰੋਨਾ ਕੇਅਰ ਅਤੇ ਵਿਸ਼ੇਸ਼ ਹਸਪਤਾਲਾਂ 'ਚ ਗਿਣਤੀ ਵੀ ਵੱਧ ਹੋਣੀ ਚਾਹੀਦੀ ਹੈ।''

'ਦਿੱਲੀ ਵਰਗੇ ਪ੍ਰਬੰਧ ਕਰੋ, ਫੇਰ ਮਦਦ ਬਾਰੇ ਸੋਚਿਓ'

ਚੀਮਾ ਨੇ ਮੁੱਖ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਕਿਹਾ, ''ਰਾਜਾ ਸਾਬ੍ਹ! ਪਹਿਲਾ ਪੰਜਾਬ 'ਚ ਦਿੱਲੀ ਨਾਲੋਂ ਵੱਧ ਪ੍ਰਬੰਧ ਕਰ ਲਓ, ਮੌਤ ਦਰ ਘਟਾ ਲਓ ਅਤੇ ਰਿਕਵਰੀ ਦਰ ਵਧਾ ਲਓ, ਸਰਕਾਰ ਵੱਲੋਂ ਘਰ-ਘਰ ਆਕਸੀਮੀਟਰ ਭੇਜ ਦਿਓ, ਫਿਰ ਦਿੱਲੀ ਜਾਂ ਕਿਸੇ ਹੋਰ ਦੀ ਫਿਕਰ ਕਰਨਾ।''

ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਮਾਰਕੀਟ 'ਚੋ 514 ਰੁਪਏ 'ਚ ਆਕਸੀਮੀਟਰ ਖਰੀਦਣ ਲਈ ਕਹਿਣ ਵਾਲੇ ਮੁੱਖ ਮੰਤਰੀ ਕਿਸ ਨਵੇ ਮਾਫ਼ੀਆ ਨਾਲ ਰਲ ਕੇ ਲੋਕਾਂ ਨੂੰ ਲੁਟਾਉਣ ਲੱਗੇ ਹੋਏ ਹਨ? ਕਿਉਂਕਿ ਮਾਰਕੀਟ 'ਚ 250-300 ਰੁਪਏ 'ਚ ਉਪਲਬਧ ਹੈ। ਚੀਮਾ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਖ਼ਰਚ 'ਤੇ ਘਰ-ਘਰ ਆਕਸੀਮੀਟਰਾਂ ਦਾ ਪ੍ਰਬੰਧ ਕਰੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.