ਚੰਡੀਗੜ੍ਹ : ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਨਵਜੋਤ ਸਿੰਘ ਸਿੱਧੂ ਨੂੰ ਦੁਪਹਿਰ ਦੇ ਖਾਣੇ ’ਤੇ ਸੱਦਾ ਦਿੱਤਾ। ਕੈਪਟਨ ਨਾਲ ਮੀਟਿੰਗ ਤੋਂ ਪਹਿਲਾਂ ਸਿੱਧੂ ਬਹੁਤ ਹੀ ਭਾਵੁਕ ਨਜ਼ਰ ਆਏ ਅਤੇ ਉਨ੍ਹਾਂ ਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਆਪਣੇ ਸ਼ਾਇਰਾਨਾਂ ਅੰਦਾਜ਼ ਵਿੱਚ ਆਪਣੀਆਂ ਭਾਵਨਾਵਾਂ ਪ੍ਰਗਟਾਈਆਂ।
ਉਨ੍ਹਾਂ ਨੇ ਟਵੀਟ ਰਾਹੀਂ ਆਪਣੇ ਸ਼ਾਇਰਾਨਾਂ ਅੰਦਾਜ਼ ਵਿੱਚ ਕਿਹਾ ਕਿ ’ਅੱਛਾ ਇਨਸਾਨ ਮਤਲਬੀ ਨਹੀਂ ਹੋਤਾ, ਬਸ ਦੂਰ ਹੋ ਜਾਂਦਾ ਹੈ ਉਨ ਲੋਗੋਂ ਸੇ ਜਿਨਹੇਂ ਉਨਕੀ ਕਦਰ ਨਹੀਂ ਹੋਤੀ।
ਫਿਰ ਉਨ੍ਹਾਂ ਲਿਖਿਆ ਕਿ ਉਹ ਤਾਂ ਪਿਆਰ ਦੇ ਦੋ ਬੋਲਾਂ ਨਾਲ ਹੀ ਖਰੀਦੇ ਜਾ ਸਕਦੇ ਹਨ ਉਸ ਦੇ ਲਈ ਦੌਲਤ ਦੀ ਲੋੜ ਨਹੀਂ।
ਇੱਕ ਹੋਰ ਟਵੀਟ ਕਰਕੇ ਉਨ੍ਹਾਂ ਕਿਹਾ ਕਿ ਸਿਸਟਮ ਕਦੇ ਟੁੱਟਿਆ ਨਹੀਂ ਸੀ, ਇਸ ਤਰ੍ਹਾਂ ਬਣਾਇਆ ਗਿਆ ਸੀ … ਕੁਝ ਚੁਣੀਆਂ ਹੋਈਆਂ ਜੇਬਾਂ ਸੂਬਿਆਂ ਦਾ ਖਜ਼ਾਨਾ, ਪੰਜਾਬ ਦੇ ਲੋਕਾਂ ਦੀ ਭਲਾਈ ਨੂੰ ਦਰਸਾਉਂਦੀਆਂ ਹਨ। ਲੋਕਾਂ ਦੀ ਸ਼ਕਤੀ ਅਤੇ ਟੈਕਸ ਦੇ ਪੈਸੇ ਵਿਕਾਸ ਦੇ ਰੂਪ ਵਿਚ ਲੋਕਾਂ ਨੂੰ ਵਾਪਸ ਕਰਨੇ ਚਾਹੀਦੇ ਹਨ।
ਟਵਿੱਤਰ ‘ਤੇ ਸਿੱਧੂ ਨੇ ਇੱਕ ਤੋਂ ਬਾਅਦ ਇੱਕ ਲਗਾਤਾਰ ਟਵੀਟਾਂ ਦੀ ਝੜੀ ਲਗਾ ਦਿੱਤੀ ਅਤੇ ਆਪਣੀਆਂ ਭਾਵਨਾਵਾਂ ਨੂੰ ਸ਼ਾਇਰਾਨਾ ਅੰਦਾਜ਼ ਵਿੱਚ ਦੱਸਿਆ।
ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਸਰਕਾਰ ਵਿੱਚ ਵਾਪਸੀ ਦੇ ਆਸਾਰ ਮੁੜ ਜ਼ੋਰ ਫੜਦੇ ਦਿਖਾਈ ਦੇ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਬਕਾ ਕੈਬਿਨੇਟ ਸਹਿਯੋਗੀ ਨਵਜੋਤ ਸਿੰਘ ਸਿੱਧੂ ਨੂੰ 17 ਮਾਰਚ ਨੂੰ ਲੰਚ ਵਾਸਤੇ ਸੱਦਾ ਦਿੱਤਾ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਪਾਰਟੀ ਵਿਚ ਅਹਿਮ ਭੂਮਿਕਾ ਸੌਂਪੀ ਜਾ ਸਕਦੀ ਹੈ।
ਸੂਤਰਾਂ ਮੁਤਾਬਕ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੋਕਲ ਬਾਡੀਜ਼, ਹਾਊਸਿੰਗ ਜਾਂ ਬਿਜਲੀ ਵਿਭਾਗ ਵਿੱਚ ਆਪਣੀ ਪਸੰਦ ਦਾ ਪੋਰਟਫੋਲੀਓ ਦੇਣ ਦੀ ਸੰਭਾਵਨਾ ਹੈ।