ਤਰਨਤਾਰਨ: ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਤਰਨਤਾਰਨ 'ਚ ਜੀ.ਉ.ਜੀ (ਗਾਰਡੀਅਨ ਆਫ ਗਵਰਨਸ ) ਵੱਲੋ ਜ਼ਿਲ੍ਹੇ ਅੰਦਰ ਕੱਢੀ ਗਈ। ਮੋਟਰ ਸਾਈਕਲ ਰੈਲੀ ਨੂੰ ਡੀ.ਸੀ.ਅਤੇ ਐਸ.ਐਸ.ਪੀ. ਵੱਲੋ ਝੰਡੀ ਰਵਾਨਾ ਕੀਤਾ ਗਿਆ।
ਇਸ ਮੋਕੇ ਡੀ.ਸੀ.ਪ੍ਰਦੀਪ ਕੁਮਾਰ ਨੇ ਕਿਹਾ ਇਹ ਰੈਲੀ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਕੱਢੀ ਜਾ ਰਹੀ ਹੈ ਜੋ ਕਿ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚੋ ਹੋ ਕੇ ਲੋਕਾਂ ਵਿੱਚ ਨਸ਼ਿਆਂ ਦੇ ਮਾਰੂ ਪ੍ਰਭਾਵਾ ਬਾਰੇ ਜਾਣੂ ਕਰਵਾਏਗੀ।ਇਸ ਮੋਕੇ ਐਸ.ਐਸ.ਪੀ.ਧੁਰਵ ਦਹੀਆ ਨੇ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਅਤੇ ਪੁਲਿਸ ਵੱਲੋ ਨਸ਼ੇ ਦੇ ਵਪਾਰੀਆਂ ਖ਼ਿਲਾਫ਼ ਰੋਜਾਨਾ ਹੀ ਕੇਸ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਦਾ ਹੈ। ਨਸ਼ਾ ਕਰਨ ਵਾਲੇ ਨੋਜਵਾਨਾਂ ਨੂੰ ਨਸ਼ਾ ਛਡਾਊ ਕੇਂਦਰ ਭੇਜ ਇਲਾਜ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜੋ: ਕਾਲੇ ਪਾਣੀ ਖਿਲਾਫ਼ ਈਟੀਵੀ ਭਾਰਤ ਦਾ ਸੰਘਰਸ਼-9
ਇਸ ਮੋਕੇ ਤੇ ਜੀ.ਉ.ਜੀ.ਦੇ ਜ਼ਿਲ੍ਹਾ ਇੰਚਾਰਜ ਨੇ ਕਿਹਾ ਕਿ ਉਹਨਾਂ ਦਾ ਇਹ ਉਪਰਾਲਾ ਲਗਾਤਾਰ ਜਾਰੀ ਰਹੇਗਾ।