ਮੋਹਾਲੀ: ਜ਼ੀਰਕਪੁਰ ਦੇ ਬਲਟਾਣਾ ਵਿੱਚ ਹਰਮਿਲਾਪ ਨਗਰ ਦੇ ਇੱਕੋ ਪਰਿਵਾਰ ਦੇ 7 ਮੈਂਬਰਾਂ 'ਚ ਕੋਰੋਨਾ ਪੌਜ਼ੀਟਿਵ ਦੀ ਪੁਸ਼ਟੀ ਹੋਈ ਹੈ। ਇਸ ਪਰਿਵਾਰ ਦੇ ਮੁੱਖੀ ਦੀ ਦੁਕਾਨ ਬਾਪੂਧਾਮ ਕਲੋਨੀ 'ਚ ਹੈ ਜਿਸ ਤੋਂ ਇਹ ਪਰਿਵਾਰ ਕੋਰੋਨਾ ਪੀੜਤ ਹੋਇਆ ਹੈ। ਇਸ ਪਰਿਵਾਰ ਦੀ ਕੋਰੋਨਾ ਪੁਸ਼ਟੀ ਹੋਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਹਰਮਿਲਾਪ ਨਗਰ ਨੂੰ ਮਾਈਕ੍ਰੋ ਕੰਟੋਨਮੈਂਟ ਜ਼ੋਨ ਬਣਾ ਕੇ ਸੀਲ ਕਰ ਦਿੱਤਾ ਹੈ।
ਐੱਸਐੱਮਓ ਡਾ. ਪੌਮੀ ਚਤਰਥ ਨੇ ਦੱਸਿਆ ਕਿ ਬੀਤੇ ਦਿਨੀਂ ਜ਼ੀਰਕਪੁਰ ਦੇ ਬਲਟਾਣਾ ਦੇ ਹਰਮਿਲਾਪ ਨਗਰ ਦੇ ਇੱਕੋ ਪਰਿਵਾਰ ਦੇ 7 ਮੈਂਬਰ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ 'ਚੋਂ 2 ਮੈਂਬਰਾਂ ਨੂੰ ਸੈਕਟਰ 32 ਦੇ ਹਸਪਤਾਲ 'ਚ ਆਈਸੋਲੇਟ ਕਰ ਦਿੱਤਾ ਹੈ ਤੇ ਬਾਕੀ 5 ਮੈਂਬਰਾਂ ਨੂੰ ਘਰ ਦੇ ਵਿੱਚ ਹੀ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਹ ਨਿਰਦੇਸ਼ ਦਿੱਤੇ ਹਨ, ਜੇਕਰ ਕਿਸੇ ਮਰੀਜ਼ ਨੂੰ ਘਰ 'ਚ ਆਈਸੋਲੇਟ ਕਰਨ ਦਾ ਪ੍ਰਬੰਧ ਹੈ ਤਾਂ ਉਸ ਨੂੰ ਘਰ 'ਚ ਆਈਸੋਲੇਟ ਕਰ ਦਿੱਤਾ ਜਾਵੇਗਾ। ਇਸ ਲਈ ਉਨ੍ਹਾਂ ਨੇ 5 ਮੈਂਬਰਾਂ ਨੂੰ ਘਰ 'ਚ ਆਈਸੋਲੇਟ ਕਰ ਦਿੱਤਾ ਹੈ।
ਐੱਸਐੱਮਓ ਨੇ ਦੱਸਿਆ ਕਿ ਜਿਨ੍ਹਾਂ ਨੂੰ ਘਰ 'ਚ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਦੇ ਇਲਾਜ ਲਈ ਇੱਕ ਡਾਕਟਰ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਦਾ ਚੈਕਅਪ ਕਰੇਗਾ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੋਰੋਨਾ ਮਹਾਂਮਾਰੀ ਤੋਂ ਬਚਣ ਅਤੇ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਸਮਾਜਿਕ ਦੂਰੀ ਦੀ ਪਾਲਣਾ ਕਰਨ।
ਇਹ ਵੀ ਪੜ੍ਹੋ:ਸੜਕ ਕੰਢੇ ਰੇਹੜੀਆਂ ਲਗਾਉਣ ਵਾਲੇ ਝੱਲ ਰਹੇ ਕੋਰੋਨਾ ਦੀ ਮਾਰ