ETV Bharat / city

65 ਸੇਵਾਮੁਕਤ ਪੁਲਿਸ ਮੁਲਾਜ਼ਮਾਂ ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਨਿੱਤਰੇ ਮੈਦਾਨ 'ਚ - Rupnagar Police

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ 'ਚ ਵੱਲੋਂ ਕਰਫਿਊ ਲਾਇਆ ਗਿਆ ਹੈ। ਕੋਵਿਡ -19 ਦੀ ਇਸ ਲੜਾਈ 'ਚ ਪੁਲਿਸ ਦਾ ਸਾਥ ਦੇਣ ਲਈ ਕਾਰਗਿਲ ਸ਼ਹੀਦ ਦੇ ਪਿਤਾ ਸਣੇ 65 ਸੇਵਾਮੁਕਤ ਪੁਲਿਸ ਮੁਲਾਜ਼ਮਾਂ ਨੇ ਕੋਵਿਡ -19 ਸੰਕਟ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ 'ਚ ਰੂਪਨਗਰ ਪੁਲਿਸ ਨੂੰ ਸਹਿਯੋਗ ਦੇਣ ਲਈ ਸਵੈ-ਇੱਛਾ ਨਾਲ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਹੈ।

ਫੋਟੋ
ਫੋਟੋ
author img

By

Published : Apr 8, 2020, 8:43 PM IST

Updated : Apr 8, 2020, 8:55 PM IST

ਚੰਡੀਗੜ੍ਹ/ ਰੂਪਨਗਰ : ਕਾਰਗਿਲ ਸ਼ਹੀਦ ਦੇ ਪਿਤਾ ਸਣੇ 65 ਸੇਵਾਮੁਕਤ ਪੁਲਿਸ ਮੁਲਾਜ਼ਮਾਂ ਨੇ ਕੋਵਿਡ -19 ਸੰਕਟ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ 'ਚ ਰੂਪਨਗਰ ਪੁਲਿਸ ਨੂੰ ਸਹਿਯੋਗ ਦੇਣ ਲਈ ਸਵੈ-ਇੱਛਾ ਨਾਲ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਹੈ।

ਪੇਸ਼ੇਵਰ ਸਾਂਝ ਅਤੇ ਡਿਊਟੀ ਪ੍ਰਤੀ ਵਚਨਬੱਧਤਾ ਦੀ ਇੱਕ ਸ਼ਾਨਦਾਰ ਮਿਸਾਲ ਕਾਇਮ ਕਰਦਿਆਂ, ਕਾਰਗਿਲ ਸ਼ਹੀਦ ਦੇ ਪਿਤਾ ਸਮੇਤ 65 ਸੇਵਾਮੁਕਤ ਪੁਲਿਸ ਮੁਲਾਜ਼ਮਾਂ ਨੇ ਕੋਵਿਡ -19 ਸੰਕਟ ਦੇ ਸਮੇਂ ਇਨ੍ਹਾਂ ਹਲਾਤਾਂ ਤੋਂ ਨਜਿੱਠਣ ਲਈ ਰੂਪਨਗਰ ਪੁਲਿਸ ਨੂੰ ਸਹਿਯੋਗ ਦੇਣ ਲਈ ਸਵੈ ਇੱਛਾ ਨਾਲ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ।

ਡੀਪੀਆਰਓ ਰੂਪਨਗਰ
ਡੀਪੀਆਰਓ ਰੂਪਨਗਰ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਸਵਪਨ ਸ਼ਰਮਾ ਨੇ ਦੱÎਸਿਆ ਕਿ ਇੱਕ ਡਿਪਟੀ ਸੁਪਰਡੈਂਟ (ਡੀਐਸਪੀ), 12 ਇੰਸਪੈਕਟਰ, 16 ਸਬ-ਇੰਸਪੈਕਟਰਾਂ (ਐਸਆਈ) ਤੋਂ ਇਲਾਵਾ 21 ਸਹਾਇਕ ਸਬ ਇੰਸਪੈਕਟਰ (ਏਐਸਆਈ), 11 ਹੈੱਡ ਕਾਂਸਟੇਬਲ ਅਤੇ 4 ਸਾਬਕਾ ਸੈਨਿਕ ਪਹਿਲਾਂ ਹੀ ਸ਼ਹਿਰ ਦੇ ਵੱਖ-ਵੱਖ ਇਲਾਕੇ ਤੇ ਚੌਂਕਾਂ 'ਤੇ ਇਸ ਤੋਂ ਇਲਾਵਾ ਨੰਗਲ ਤੋਂ ਬਨਮਾਜ਼ਰਾ ਅਤੇ ਨਿਊ ਸਤਲੁਜ ਬ੍ਰਿਜ ਘਨੌਲੀ ਤੱਕ ਅਤੇ ਹੋਰਨਾਂ ਵੱਖ-ਵੱਖ 16 ਚੈੱਕ ਪੁਆਇੰਟਾਂ 'ਤੇ ਤਾਇਨਾਤ ਹਨ।

ਐਸ.ਐਸ.ਪੀ. ਨੇ ਸੇਵਾ ਮੁਕਤ ਮੁਲਾਜ਼ਮਾਂ ਦੇ ਹੌਸਲੇ, ਜੋਸ਼ ਅਤੇ ਸਮਰਪਣ ਭਾਵਨਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇੱਕ ਪੁਲਿਸ ਕਰਮੀ ਹਮੇਸ਼ਾ ਪੁਲਿਸ ਕਰਮੀ ਰਹਿੰਦਾ ਹੈ। ਉਨ੍ਹਾਂ ਦੇ ਬਹੁਮੁੱਲੇ ਤਜਰਬੇ ਅਤੇ ਸਮਰੱਥਾਵਾਂ ਨਾਲ ਪੁਲੀਸ ਕਾਰਵਾਈਆਂ ਨੂੰ ਜ਼ਮੀਨੀ ਪੱਧਰ 'ਤੇ ਹੋਰ ਬਲ ਮਿਲੇਗਾ।

ਫੋਟੋ
ਫੋਟੋ

ਕਾਰਗਿਲ ਜੰਗ ਦੇ ਸ਼ਹੀਦ ਸਰਬਜੀਤ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਜੋ ਹੈੱਡ ਕਾਂਸਟੇਬਲ ਦੇ ਅਹੁਦੇ ਤੋਂ ਸੇਵਾਮੁਕਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦਿਲਾਂ 'ਚ ਦੇਸ਼ ਦੀ ਸੇਵਾ ਕਰਨ ਦੀ ਇੱਛਾ ਹਮੇਸ਼ਾਂ ਵਾਂਗ ਅਜੇ ਵੀ ਪ੍ਰਬਲ ਹੈ। ਸਾਡੇ ਲਈ ਰਾਸ਼ਟਰ ਸਰਬ-ਉੱਚ ਹੈ। ਐੱਸਐੱਸਪੀ ਨੇ ਅੱਗੇ ਕਿਹਾ ਕਿ ਕੋਵਿਡ-19 ਨਵੇਂ ਕਿਸਮ ਦਾ ਖ਼ਤਰਾ ਹੈ। ਜਿਸ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਅਤੇ ਅਸੀਂ ਆਪਣੇ ਪੁਲਿਸ ਮੁਲਾਜ਼ਮ ਸਾਥੀਆਂ ਦੇ ਨਾਲ ਹਾਂ।

ਪੰਜਾਬ ਪੁਲੀਸ ਵਿੱਚ ਆਪਣੇ ਸੇਵਾਕਾਲ ਦੌਰਾਨ ਆਪਣੀਆਂ ਡਿਊਟੀਆਂ ਦੇਣ ਤੋਂ ਬਾਅਦ ਸੇਵਾ ਮੁਕਤ ਹੋ ਚੁੱਕੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਇੱਕ ਵਾਰ ਮੁੜ ਆਪਣੇ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਹੋ ਸਕਦਾ ਹੈ ਕਿ ਸਾਡੇ 'ਚ ਹੁਣ ਓਨਾ ਫੁਰਤੀਲਾਪਣ ਨਾ ਹੋਵੇ ਪਰ ਇਸ ਮਹਾਂਮਾਰੀ ਨੂੰ ਹਰਾਉਣ ਦਾ ਤਜਰਬਾ ਅਤੇ ਇੱਛਾ-ਸ਼ਕਤੀ ਜ਼ਰੂਰ ਹੈ।

ਆਪਣੇ ਸੇਵਾਕਾਲ ਦੌਰਾਨ ਖ਼ਤਰਨਾਕ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਵਾਲੇ ਸੇਵਾਮੁਕਤ ਸਬ-ਇੰਸਪੈਕਟਰ ਦਲੀਪ ਸਿੰਘ ਨੇ ਕਿਹਾ ਕਿ ਇਹ ਮਹੱਤਵਪੂਰਨ ਸਮਾਂ ਹੈ ਅਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਸੂਬੇ ਦੀਆਂ ਕੋਸ਼ਿਸ਼ਾਂ ਨੂੰ ਬਲ ਦੇਣ ਲਈ ਅਸੀਂ ਆਪਣੀ ਪੂਰੀ ਵਾਹ ਲਾਉਣ ਲਈ ਤਿਆਰ ਹਾਂ।

Last Updated : Apr 8, 2020, 8:55 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.