ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਸੋਸ਼ਲ ਮੀਡੀਆ ਹੁਨਰ ਵਿਖਾਉਣ ਵਾਲਾ ਪਲੇਟਫਾਰਮ ਬਣਿਆ ਹੈ। ਚੰਡੀਗੜ੍ਹ ਦੀ 5 ਸਾਲ ਦੀ ਅਨਵੇਸ਼ਾ ਨੇ ਇੰਟਰਨੈਸ਼ਨਲ ਆਨਲਾਈਨ ਕਰਾਟੇ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਤੇ ਉੱਥੋਂ ਦੀ ਗੋਲਡ ਮੈਂਡਲ ਹਾਸਲ ਕੀਤਾ ਹੈ।
ਅਨਵੇਸ਼ਾ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਨੇ ਕਰਾਟੇ ਦੀ ਸਿਖਲਾਈ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕਰਾਟੇ ਖੇਡ ਕੇ ਦੇਸ਼ ਦਾ ਨਾਂਅ ਰੋਸ਼ਨ ਕਰਨਾ ਚਾਹੁੰਦੀ ਹੈ।
ਅਨਵੇਸ਼ਾ ਦੇ ਪਿਤਾ ਭੁਵਨੇਸ਼ ਸੇਪੀਅਨ ਨੇ ਕਿਹਾ ਕਿ ਉਹ ਜੂਡੋ ਦੇ ਕੋਚ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਵਿੱਚ ਉਹ ਜਦੋਂ ਘਰ ਵਿੱਚ ਜੂਡੋ ਦੀ ਪਰੈਕਟਿਸ ਕਰ ਰਹੇ ਸੀ ਉਦੋਂ ਅਨਵੇਸ਼ਾ ਉਨ੍ਹਾਂ ਦੇ ਕੋਲ ਖੜੀ ਹੋ ਕੇ ਤੇ ਉਨ੍ਹਾਂ ਨਾਲ ਕਰਾਟੇ ਕਰਨ ਲੱਗ ਜਾਂਦੀ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੇ ਗਰੁੱਪ ਵੱਲੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜੂਡੋ ਖਿਡਾਰੀਆਂ ਦੇ ਲਈ ਇੱਕ ਆਨਲਾਈਨ ਕਰਾਟੇ ਚੈਂਪੀਅਨਸ਼ਿਪ ਆਯੋਜਿਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਇੰਟਰਨੈਸ਼ਨਲ ਆਨਲਾਈਨ ਕਰਾਟੇ ਚੈਂਪੀਅਨਸ਼ਿਪ ਵਿੱਚ ਅਨਵੇਸ਼ਾ ਦਾ ਨਾਂਅ ਰਜਿਸਟਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨਹੀਂ ਸੀ ਪਤਾ ਕਿ ਅਨਵੇਸ਼ਾ ਇਸ ਆਨਲਾਈਨ ਕਰਾਟੇ ਚੈਂਪੀਅਨਸ਼ਿਪ ਵਿੱਚ ਜ਼ਬਰਦਸਤ ਪਰਫੋਰਮੈਂਸ ਕਰ ਗੋਲਡ ਮੈਂਡਲ ਜਿੱਤ ਲਵੇਗੀ। ਉਨ੍ਹਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਅਨਵੇਸ਼ਾ ਨੇ ਆਨਲਾਈਨ ਕਰਾਟੇ ਚੈਂਪੀਅਨਸ਼ਿਪ ਵਿੱਚ ਗੋਲਡ ਮੈਂਡਲ ਜਿੱਤਿਆ ਹੈ।
ਉਨ੍ਹਾਂ ਕਿਹਾ ਕਿ ਅਨਵੇਸ਼ਾ ਅਜੇ ਬਹੁਤ ਛੋਟੀ ਹੈ ਤੇ ਇਸ ਛੋਟੀ ਉਮਰ ਵਿੱਚ ਬੱਚੇ ਕਾਫੀ ਐਕਟਿਵ ਹੁੰਦੇ ਹਨ ਤੇ ਬਹੁਤ ਹੀ ਜਲਦੀ ਸਾਰੀਆਂ ਚੀਜ਼ਾਂ ਨੂੰ ਸਿਖ ਲੈਂਦੇ ਹਨ। ਅਨਵੇਸ਼ਾ ਦੀ ਸਿੱਖਣ ਸ਼ਕਤੀ ਬੜੀ ਤੇਜ਼ ਹੈ। ਇਸ ਲਈ ਉਹ ਬਹੁਤ ਜਲਦ ਹਰ ਚੀਜ਼ ਨੂੰ ਸਿਖ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਨਵੇਸ਼ਾ ਏਸ਼ੀਅਨ ਗੇਮਜ਼, ਓਲੰਪਿਕ ਵਿੱਚ ਗੋਲਡ ਮੈਂਡਲ ਜਿੱਤ ਕੇ ਦੇਸ਼ ਦਾ ਨਾਂਅ ਦੇ ਰੌਸ਼ਨ ਕਰੇ।
ਇਸ ਮੌਕੇ ਅਨਵੇਸ਼ਾ ਦੀ ਮਾਤਾ ਨੇ ਕਿਹਾ ਕਿ ਅਨਵੇਸ਼ਾ ਦੀ ਉਮਰ 5 ਸਾਲ ਹੈ। ਉਨ੍ਹਾਂ ਨੂੰ ਬਹੁਤ ਹੀ ਖੁਸ਼ੀ ਹੈ ਕਿ ਇੰਨੀ ਨਿੱਕੀ ਉਮਰ ਵਿੱਚ ਅਨਵੇਸ਼ਾ ਨੇ ਕਰਾਟੇ ਦੀ ਚੈਪੀਅਨਸ਼ਿਪ ਵਿੱਚ ਗੋਲਡ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਅਨਵੇਸ਼ਾ ਨੂੰ ਉਨ੍ਹਾਂ ਦੇ ਪਿਤਾ ਨੇ ਕਰਾਟੇ ਦੀ ਸਿਖਲਾਈ ਦਿੱਤੀ ਹੈ।