ਚੰਡੀਗੜ੍ਹ: ਅੰਮ੍ਰਿਤਸਰ: IID ਮਾਮਲੇ ਵਿਚ .ਸੀ. ਆਈ. ਏ ਸਟਾਫ ਦੇ ਸਬ ਇੰਸਪੈਕਟਰ ਦਿਲਬਾਗ ਦੀ ਗੱਡੀ ਵਿਚ ਬੰਬ ਲਗਾਉਣ ਵਾਲੇ ਪੰਜ ਦੋਸ਼ੀਆ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ CJM ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਪੁਲਿਸ ਵੱਲੋਂ ਦੋ ਦੋਸ਼ੀਆਂ ਜੋ ਕਿ ਪੁਲਿਸ ਮੁਲਾਜਮ ਹਨ ਉਨ੍ਹਾਂ ਨੂੰ ਤਿੰਨ ਦਿਨ ਦੇ ਰਿਮਾਂਡ ਉੱਤੇ ਲਿਆ ਗਿਆ ਹੈ ਅਤੇ ਬਾਕੀ ਤਿੰਨ ਦੋਸ਼ੀਆ ਨੂੰ ਜੇਲ ਵਿੱਚ ਭੇਜਿਆ ਗਿਆ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਜਸਪਾਲ ਸਿੰਘ ਨੇ ਦਸਿਆ ਕਿ IID ਮਾਮਲੇ ਵਿਚ ਬੰਬ ਲਗਾਉਣ ਵਾਲੇ ਪੰਜ ਦੋਸ਼ੀਆ ਨੂੰ ਅੰਮ੍ਰਿਤਸਰ CJM ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
ਜਿਸ ਤੇ ਪੁਲਿਸ ਵੱਲੋਂ ਦੋ ਮੁਖ ਦੋਸ਼ੀਆ ਹਰਪਾਲ ਸਿੰਘ ਅਤੇ ਫਤਿਹਵੀਰ ਸਿੰਘ ਜੋ ਕਿ ਪੁਲਿਸ ਮੁਲਾਜਮ ਹਨ ਨੂੰ ਤਿੰਨ ਦਿਨ ਦੇ ਰਿਮਾਂਡ ਤੇ ਲੈ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਾਕੀ ਦੇ ਤਿੰਨ ਦੋਸ਼ੀ ਰਜਿੰਦਰ, ਗੋਪੀ ਤੇ ਵਰਿੰਦਰ ਨੂੰ ਜੇਲ ਭੇਜ ਦਿੱਤਾ ਗਿਆ ਹੈ। ਬਾਕੀ ਸਵਾਲਾਂ ਬਾਰੇ ਉਹਨਾ ਦਾ ਕਹਿਣਾ ਸੀ ਕਿ ਇਹ ਇਨਵੈਸਟੀਗੈਸਨ ਦਾ ਹਿੱਸਾ ਹੈ ਜਲਦ ਖੁਲਾਸੇ ਕੀਤੇ ਜਾਣਗੇ।
ਇਹ ਵੀ ਪੜ੍ਹੋ: ਹਾਈਕੋਰਟ ਤੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਮਿਲੀ ਰਾਹਤ, ਇਹ ਸੀ ਮਾਮਲਾ