ETV Bharat / city

ਪੰਜਾਬ ਚੋਣਾਂ ਵਿੱਚ 248 ਉਮੀਦਵਾਰ ਅਪਰਾਧਿਕ ਅਕਸ਼ ਵਾਲੇ

ਪੰਜਾਬ ਵਿਧਾਨ ਸਭਾ ਚੋਣਾਂ 2022 (punjab assembly election 2022) ਵਿੱਚ ਜਿਥੇ ਵੱਖ-ਵੱਖ ਪਾਰਟੀਆਂ ਅਪਰਾਧ ਮੁਕਤ ਪੰਜਾਬ (crime free punjab)ਬਣਾਉਣ ਦਾ ਦਾਅਵਾ ਤੇ ਵਾਅਦਾ ਕਰ ਰਹੀਆਂ ਹਨ, ਉਥੇ ਇਨ੍ਹਾਂ ਪਾਰਟੀਆਂ ਵਿੱਚੋਂ ਹੀ 248 ਉਮੀਦਵਾਰ ਆਪ ਅਪਰਾਧਿਕ ਕੇਸਾਂ ਵਿੱਚ ਲਿਪਤ ਹਨ। ਇਨ੍ਹਾਂ ਵਿੱਚ ਕੁਝ ਮੌਜੂਦਾ ਵਿਧਾਇਕ (present mlas)ਵੀ ਹਨ।

248 ਉਮੀਦਵਾਰ ਅਪਰਾਧਿਕ ਅਕਸ਼ ਵਾਲੇ
248 ਉਮੀਦਵਾਰ ਅਪਰਾਧਿਕ ਅਕਸ਼ ਵਾਲੇ
author img

By

Published : Feb 18, 2022, 8:31 PM IST

ਚੰਡੀਗੜ੍ਹ: ਸਾਫ ਸੁਥਰਾ ਤੇ ਅਪਰਾਧ ਰਹਿਤ ਤੰਤਰ ਮੁਹੱਈਆ (crime free punjab) ਕਰਵਾਉਣ ਦਾ ਦਾਅਵਾ ਤੇ ਵਾਅਦਾ ਕਰਨ ਵਾਲੀਆਂ ਪਾਰਟੀਆਂ ਦੇ ਚੋਣ ਲੜ ਰਹੇ ਉਮੀਦਵਾਰ ਖੁਦ ਅਪਰਾਧਿਕ ਮਾਮਲਿਆਂ ਨਾਲ ਦਾਗੀ (248 candidates with criminal record also in fray)ਹਨ। ਇਨ੍ਹਾਂ ਵਿੱਚੋਂ ਸ਼ਾਇਦ ਕਈ ਤਾਂ ਵਿਧਾਇਕ ਬਣ ਕੇ ਵਿਧਾਨ ਸਭਾ ਪੁੱਜਣਗੇ ਤੇ ਸ਼ਾਇਦ ਪੰਜਾਬ ਲਈ ਕਾਨੂੰਨ ਵਿਵਸਥਾ ਲਈ ਤੰਤਰ (punjab assembly election 2022)ਕਾਇਮ ਕਰਨ ਦਾ ਹਿੱਸਾ ਵੀ ਬਣਨਗੇ।

248 ’ਤੇ ਦਰਜ ਅਪਰਾਧਿਕ ਮਾਮਲੇ

ਪੰਜਾਬ ਵਿੱਚ ਕੁਲ 1304 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹਨ। ਇਨ੍ਹਾਂ ਵਿੱਚੋਂ ਪਾਰਟੀਆਂ ਦੇ ਨੁਮਾਇੰਦਿਆਂ ਤੇ ਆਜਾਦ ਤੌਰ ’ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ 248 ਉਮੀਦਵਾਰ ਅਪਰਾਧਿਕ ਅਕਸ਼ ਵਾਲੇ ਹਨ। ਇਨ੍ਹਾਂ ਉਮੀਦਵਾਰਾਂ ਨੇ ਆਪਣੇ ਹਲਫਨਾਮਿਆਂ ਵਿੱਚ ਆਪ ਅਪਰਾਧਿਕ ਕੇਸਾਂ ਦਾ ਖੁਲਾਸਾ ਕੀਤਾ ਹੈ। ਪਾਰਟੀਆਂ ਵਿੱਚੋਂ ਸਾਰਿਆਂ ਨਾਲੋਂ ਵੱਧ ਅਕਾਲੀ ਦਲ ਦੇ ਉਮੀਦਵਾਰਾਂ ਵਿਰੁੱਧ ਮਾਮਲੇ ਦਰਜ ਹਨ ਤੇ ਸਾਰਿਆਂ ਨਾਲੋਂ ਘੱਟ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਅਪਰਾਧਿਕ ਅਕਸ਼ ਵਾਲੇ ਹਨ। ਅਕਾਲੀ ਦਲ ਦੇ 68 ਫੀਸਦੀ ਉਮੀਦਵਾਰ ਅਪਰਾਧਿਕ ਕੇਸਾਂ ਵਿੱਚ ਫਸੇ ਹੋਏ ਹਨ ਜਦੋਂਕਿ ਪੰਜਾਬ ਲੋਕ ਕਾਂਗਰਸ ਦੇ ਸਿਰਫ ਦੋ ਫੀਸਦੀ ਉਮੀਦਵਾਰਾਂ ਵਿਰੁੱਧ ਮਾਮਲੇ ਦਰਜ ਹਨ।

248 ਉਮੀਦਵਾਰ ਅਪਰਾਧਿਕ ਅਕਸ਼ ਵਾਲੇ
248 ਉਮੀਦਵਾਰ ਅਪਰਾਧਿਕ ਅਕਸ਼ ਵਾਲੇ

ਆਮ ਆਦਮੀ ਪਾਰਟੀ ਦੇ ਅੱਧੇ ਉਮੀਦਵਾਰਾਂ ਵਿਰੁੱਧ ਅਪਰਾਧਿਕ ਮਾਮਲੇ

ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸਾਰੀਆਂ 117 ਸੀਟਾਂ ’ਤੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਆਮ ਆਦਮੀ ਦੀ ਪਾਰਟੀ ਅਖਵਾਉਣ ਵਾਲੀ ਆਮ ਆਦਮੀ ਪਾਰਟੀ ਦੇ 50 ਫੀਸਦੀ ਉਮੀਦਵਾਰਾਂ ਵਿਰੁੱਧ ਮਾਮਲੇ ਦਰਜ ਹਨ। ‘ਆਪ’ ਦੇ 58 ਉਮੀਦਵਾਰਾਂ ਨੇ ਹਲਫਨਾਮਿਆਂ ਵਿੱਚ ਉਨ੍ਹਾਂ ’ਤੇ ਮਾਮਲੇ ਦਰਜ ਹੋਏ ਹੋਣ ਦੀ ਜਾਣਕਾਰੀ ਚੋਣ ਕਮਿਸ਼ਨ ਕੋਲ ਦਾਖ਼ਲ ਕਰਵਾਈ ਹੈ। ਦੂਜੇ ਪਾਸੇ ਕਾਂਗਰਸ ਦੇ ਕੁਲ 117 ਵਿੱਚੋਂ ਸਿਰਫ 16 ਵਿਰੁੱਧ ਅਪਰਾਧਿਕ ਮਾਮਲੇ ਚੱਲ ਰਹੇ ਹਨ। ਇਨ੍ਹਾਂ ਮਾਮਲਿਆਂ ਵਿੱਚੋਂ ਵੀ ਆਮ ਆਦਮੀ ਪਾਰਟੀ ਦੇ 58 ਵਿੱਚੋਂ 27 ਵਿਰੁੱਧ ਗੰਭੀਰ ਦੋਸ਼ਾਂ ਵਾਲੇ ਕੇਸ ਹਨ ਤੇ ਕਾਂਗਰਸ ਦੇ ਕੁਲ 16 ਵਿੱਚੋਂ ਨੌ ਵਿਰੁੱਧ ਗੰਭੀਰ ਦੋਸ਼ਾਂ ਦੇ ਮਾਮਲੇ ਚੱਲ ਰਹੇ ਹਨ।

ਅਕਾਲੀਆਂ ਦੇ 65 ਉਮੀਦਵਾਰਾਂ ਵਿਰੁੱਧ ਮਾਮਲੇ

ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਕੇ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਕੁਲ 96 ਵਿੱਚੋਂ 65 ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਇਹ ਫੀਸਦ 68 ਬਣਦਾ ਹੈ ਤੇ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਕੁਲ 65 ਵਿੱਚੋਂ 60 ਵਿਰੁੱਧ ਗੰਭੀਰ ਦੋਸ਼ਾਂ ਦੇ ਕੇਸ ਚੱਲ ਰਹੇ ਹਨ। ਭਾਜਪਾ ਦੇ ਵੀ 38 ਫੀਸਦੀ ਉਮੀਦਵਾਰਾ ਅਪਰਾਧਿਕ ਮਾਮਿਲਆਂ ਦਾ ਸਾਹਮਣਾ ਕਰ ਰਹੇ ਹਨ। ਇਸ ਪਾਰਟੀ ਦੇ ਚੋਣ ਲੜ ਰਹੇ ਕੁਲ 71 ਵਿੱਚੋਂ 27 ਉਮੀਦਵਾਰਾਂ ਨੇ ਅਪਰਾਧਿਕ ਮਾਮਲੇ ਦਰਜ ਹੋਏ ਹੋਣ ਦੀ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਵਿੱਚੋਂ 15 ਵਿਰੁੱਧ ਗੰਭੀਰ ਦੋਸ਼ਾਂ ਵਾਲੇ ਮਾਮਲੇ ਚੱਲ ਰਹੇ ਹਨ। ਪੰਜਾਬ ਲੋਕ ਕਾਂਗਰਸ ਦੇ 27 ਉਮੀਦਵਾਰ ਮੈਦਾਨ ਵਿੱਚ ਹਨ ਤੇ ਸਿਰਫ 3 ਵਿਰੁੱਧ ਮਾਮਲੇ ਦਰਜ ਹਨ ਤੇ ਇਨ੍ਹਾਂ ਵਿੱਚੋਂ ਦੋ ਉਮੀਦਵਾਰ ਗੰਭੀਰ ਦੋਸ਼ਾਂ ਵਾਲੇ ਮਾਮਿਲਆਂ ਦਾ ਸਾਹਮਣਾ ਕਰ ਰਹੇ ਹਨ।

ਆਜਾਦ ਵੀ ਪਿੱਛੇ ਨਹੀਂ

ਜਿੱਥੇ ਪਾਰਟੀ ਦੀ ਟਿਕਟ ’ਤੇ ਚੋਣ ਲੜ ਰਹੇ ਉਮੀਦਵਾਰਾਂ ਵਿਰੁੱਧ ਮਾਮਲੇ ਦਰਜ ਹਨ, ਉਥੇ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹੋਰ ਵਿਅਕਤੀ ਵੀ ਪੰਜਾਬ ਦੇ ਚੋਣ ਮੈਦਾਨ ਵਿੱਚ ਕੁੱਦੇ ਹਨ। ਕੁਲ 447 ਉਮੀਦਵਾਰ ਆਜਾਦ ਤੌਰ ’ਤੇ ਕਿਸਮਤ ਅਜਮਾ ਰਹੇ ਹਨ, ਜਿਨ੍ਹਾਂ ਵਿੱਚੋਂ 70 ਵਿਰੁੱਧ ਅਪਰਾਧਿਕ ਮਾਮਲੇ ਚੱਲ ਰਹੇ ਹਨ ਤੇ ਇਨ੍ਹਾਂ ਵਿੱਚੋਂ 52 ਉਮੀਦਵਾਰਾਂ ਵਿਰੁੱਧ ਗੰਭੀਰ ਦੋਸ਼ਾਂ ਦੇ ਮਾਮਲੇ ਚੱਲ ਰਹੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਮਾਨ ਨੇ 79 ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ, ਜਿਸ ਵਿੱਚੋਂ 19 ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ ਤੇ ਇਨ੍ਹਾਂ ਵਿੱਚੋਂ 10 ਉਮੀਦਵਾਰ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ:ਸਿੱਧੂ ਦੇ ਰਹਿੰਦਿਆਂ ਚੰਨੀ ਲਗਾਉਣਗੇ ਬੇੜੀ ਪਾਰ !

ETV Bharat Logo

Copyright © 2024 Ushodaya Enterprises Pvt. Ltd., All Rights Reserved.