ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਦਾ ਪੰਜਾਬ ਵਿੱਚ ਕਾਂਗਰਸ ਦੇ ਸੀਐਮ ਚਿਹਰੇ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ। ਵੇਰਕਾ ਨੇ ਕਿਹਾ ਕਿ ਕਾਂਗਰਸ ਕਲੈਕਟਿਵ ਫੇਸ ਦੇ ਨਾਲ ਚੋਣ ਲੜਦੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਸਾਡੇ ਸੀਐਮ ਚਰਨਜੀਤ ਚੰਨੀ ਹਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਚੋਣ ਲੜ ਰਹੇ ਹਾਂ।
ਉਨ੍ਹਾਂ ਕਿਹਾ ਕਿ ਚੰਨੀ ਦਲਿਤ ਫੇਸ ਹਨ। ਇਸਦੇ ਨਾਲ ਹੀ ਉਨ੍ਹਾਂ ਨਵਜੋਤ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਸਿੱਧੂ ਸਿੱਖ ਫੇਸ ਹਨ ਅਤੇ ਉਹ ਕਾਂਗਰਸ ਪ੍ਰਧਾਨ ਹਨ। ਇਸਦੇ ਨਾਲ ਹੀ ਉਨ੍ਹਾਂ ਸੁਨੀਲ ਜਾਖੜ ਸਬੰਧੀ ਬੋਲਦਿਆਂ ਕਿਹਾ ਕਿ ਉਹ ਹਿੰਦੂ ਚਿਹਰਾ ਹਨ। ਵੇਰਕਾ ਨੇ ਕਿਹਾ ਕਿ ਜਾਖੜ ਇਲੈਕਸ਼ਨ ਕਮੇਟੀ ਦੇ ਚੇਅਰਮੈਨ ਹਨ। ਉਨ੍ਹਾਂ ਕਿਹਾ ਕਿ ਪਾਰਟੀ ਸਾਰਿਆਂ ਨੂੰ ਨਾਲ ਲੈ ਕੇ ਚੋਣ ਲੜੇਗੀ। ਇਸਦੇ ਨਾਲ ਹੀ ਸੀਐਮ ਚਿਹਰੇ ਨੂੰ ਲੈਕੇ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਹਾਈਕਮਾਨ ਦਾ ਫੈਸਲਾ ਹਾਈਕਮਾਨ ਕਰੇਗੀ ਨਾਲ ਹੀ ਉਨ੍ਹਾਂ ਕਿਹਾ ਕਿ ਚੁਣੇ ਹੋਏ ਐਮਐਲਏ ਸੀਐਮ ਚੁਣਦੇ ਹਨ।
ਡਰੱਗ ਰੈਕਟ ਮਾਮਲੇ ਨੂੰ ਲੈਕੇ ਵੇਰਕਾ ਦਾ ਬਿਆਨ
ਇਸਦੇ ਨਾਲ ਹੀ ਰਾਜਕੁਮਾਰ ਵੇਰਕਾ ਦਾ ਪੰਜਾਬ ਡਰੱਗ ਮਾਮਲੇ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ। ਵੇਰਕਾ ਨੇ ਕਿਹਾ ਕਿ ਮਜੀਠੀਆ ਖਿਲਾਫ਼ ਐਸਟੀਐਫ ਦੀ ਰਿਪੋਰਟ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ 2014-15 ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜਗਦੀਸ਼ ਭੋਲਾ ਦਾ ਬਿਆਨ ਸਾਹਮਣੇ ਆਇਆ ਸੀ ਕਿ ਡਰੱਗ ਮਾਮਲੇ ਵਿੱਚ ਬਿਕਰਮ ਮਜੀਠੀਆ ਸ਼ਾਮਿਲ ਹੈ।
ਵੇਰਕਾ ਨੇ ਕਿਹਾ ਕਿ ਇਹ ਕੇਸ ਉਸ ਸਮੇਂ ਦਾ ਹੈ ਜਦੋਂ ਮਜੀਠੀਆ ਦੀ ਭੈਣ ਹਰਸਿਮਰਤ ਬਾਦਲ ਕੇਂਦਰ ਵਿੱਚ ਮੰਤਰੀ ਸਨ। ਉਨ੍ਹਾਂ ਕਿਹਾ ਕਿ ਅਜੇ ਜ਼ਮਾਨਤ ਹੋਈ ਹੈ ਕੇਸ ਖਤਮ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਰਵਾਈ ਜ਼ਰੂਰ ਹੋਵੇਗੀ। ਨਾਲ ਹੀ ਉਨ੍ਹਾਂ ਦਾਅਵਾ ਕੀਤਾ ਹੈ ਕਿ ਮਜੀਠਾ ਹਲਕੇ ਵਿੱਚ ਕਾਂਗਰਸ ਮਜੀਠੀਆ ਨੂੰ ਹਰਾਵੇਗੀ।
ਇਹ ਵੀ ਪੜ੍ਹੋ: 2022 Assembly Election: ਟਿਕਟਾਂ ਨੂੰ ਲੈ ਕੇ ਆਪਸ ’ਚ ਭਿੜੇ ਸਿੱਧੂ, ਚੰਨੀ ਅਤੇ ਜਾਖੜ