ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈਕੇ ਕਈ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਬਾਵਜੂਦ ਵੀ ਸੂਬੇ 'ਚ ਕਈ ਅਣਸੁਖਾਵੀ ਘਟਨਾਵਾਂ ਵਾਪਰ ਰਹੀਆਂ ਹਨ। ਹੁਣ ਇੱਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ।
ਜਿਸ 'ਚ ਪਤਾ ਲੱਗਿਆ ਹੈ ਕਿ ਐਨ.ਡੀ.ਪੀ.ਐਸ (NDPS) ਮਾਮਲਿਆਂ 'ਚ 2000 ਤੋਂ ਵੱਧ ਕੈਦੀ ਪੰਜਾਬ ਪੁਲਿਸ ਦੀ ਗ੍ਰਿਫ਼ਤ ਚੋਂ ਹੁਣ ਤੱਕ ਬਾਹਰ ਹਨ। ਇਹ ਖੁਲਾਸਾ ਪੰਜਾਬ ਸਰਕਾਰ ਦੀ ਉਸ ਰਿਪੋਰਟ ਵਿੱਚ ਹੋਇਆ ਹੈ, ਜੋ ਸਰਕਾਰ ਨੇ ਸੁਪਰੀਮ ਕੋਰਟ ਚ ਦਾਖ਼ਲ ਕੀਤੀ ਗਈ ਸੀ।
ਸਰਕਾਰ ਵਲੋਂ ਪੇਸ਼ ਉਸ ਰਿਪੋਰਟ ਅਨੁਸਾਰ ਇਹ 2000 ਕੈਦੀ ਪੈਰੋਲ 'ਤੇ ਗਏ ਸਨ ਜੋ ਹੁਣ ਤੱਕ ਪਰਤੇ ਹੀ ਨਹੀਂ ਹਨ। ਜਦਕਿ ਇਨ੍ਹਾਂ ਤੋਂ ਇਲਾਵਾ 200 ਹੋਰ ਮੁਲਜ਼ਮਾਂ ਨੂੰ ਭਗੌੜਾ ਐਲਾਨ ਕੀਤਾ ਜਾ ਚੁੱਕਿਆ ਹੈ। ਜੋ ਹੁਣ ਤੱਕ ਪੰਜਾਬ ਪੁਲਿਸ ਦੇ ਹੱਥ ਹੀ ਨਹੀਂ ਆ ਸਕੇ ਹਨ।
ਇਸ ਸਬੰਧੀ ਜਾਣਕਾਰੀ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਵਲੋਂ ਮੀਡੀਆ ਅਦਾਰਿਆਂ ਨਾਲ ਗੱਲਬਾਤ ਕੀਤੀ ਗਈ, ਜਿਸ ਵਿੱਚ ਹੋਰ ਵੀ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਾਲ 2020 ਤੋਂ ਸੁਪਰੀਮ ਕੋਰਟ `ਚ ਇਸ ਤਰ੍ਹਾਂ ਦੇ ਕਈ ਮਾਮਲੇ ਪੈਂਡਿੰਗ ਹਨ।
ਇਸ ਵਿਸ਼ੇ `ਤੇ ਉੱਚਤਮ ਅਦਾਲਤ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ, ਕਿ ਐਨਡੀਪੀਐਸ ਮਾਮਲਿਆਂ 'ਚ ਕਿੰਨੇ ਹੋਰ ਅਪਰਾਧੀ ਪੈਰੋਲ 'ਤੇ ਬਾਹਰ ਗਏ, ਪਰ ਵਾਪਸ ਨਹੀਂ ਪਰਤੇ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ `ਚ ਆਪਣਾ ਜਵਾਬ ਦਾਖ਼ਲ ਕਰ ਇਹ ਸੂਚਨਾ ਦਿਤੀ ਹੈ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਦਾ ਮਾਈਨਿੰਗ ਵਿਭਾਗ ਹੋਇਆ ਮਾਲਾਮਾਲ !, ਕਾਨੂੰਨੀ ਮਾਈਨਿੰਗ 1 ਲੱਖ ਮੀਟ੍ਰਿਕ ਟਨ ਤੋਂ ਹੋਈ ਪਾਰ