ਚੰਡੀਗੜ੍ਹ: ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਬੁੱਧਵਾਰ ਨੂੰ ਜਲਿਆਂਵਾਲਾ ਬਾਗ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਜਲਿਆਂਵਾਲਾ ਬਾਗ ’ਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਨਾਲ ਹੀ ਉਨ੍ਹਾਂ ਨੇ ਜਲਿਆਂਵਾਲਾ ਬਾਗ ਸਾਕੇ ਨੂੰ ਸ਼ਰਮਨਾਕ ਘਟਨਾ ਦੱਸਿਆ, ਨਾਲ ਅਫਸੋਸ ਵੀ ਪ੍ਰਗਟ ਕੀਤਾ।
ਦੱਸ ਦਈਏ ਕਿ ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ, ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਭਾਰਤ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਜਲਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਵੀ ਟੇਕਿਆ।
ਇਸ ਦੌਰਾਨ ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ 13 ਅਪ੍ਰੈਲ 1919 ਨੂੰ ਹੋਏ ਕਤਲੇਆਮ ਨੂੰ ਬਰਤਾਨੀਆ ਅਤੇ ਭਾਰਤ ਦੇ ਇਤਿਹਾਸ ਵਿੱਚ ਇੱਕ ਕਾਲਾ ਦਿਨ ਆਖਿਆ। ਨਾਲ ਹੀ ਉਨ੍ਹਾਂ ਨੇ ਵਿਜ਼ਟਰ ਬੁੱਕ 'ਚ ਆਪਣੀਆਂ ਭਾਵਨਾਵਾਂ ਵੀ ਲਿਖਿਆ। ਜਿਸ ਚ ਉਨ੍ਹਾਂ ਨੇ ਲਿਖਿਆ ਕਿ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ’ਚ ਜੋ ਕੁਝ ਵੀ ਹੋਇਆ ਉਹ ਬਹੁਤ ਹੀ ਸ਼ਰਮਨਾਕ ਸੀ। ਉਸ ਸਮੇਂ ਜੋ ਕੁਝ ਵੀ ਹੋਇਆ ਸੀ ਉਹ ਬਹੁਤ ਹੀ ਦੁਖਦ ਸੀ। ਉਸਦਾ ਸਾਨੂੰ ਬਹੁਤ ਹੀ ਅਫਸੋਸ ਹੈ। ਉਨ੍ਹਾਂ ਅੱਗੇ ਕਿਹਾ ਕਿ ਉਸ ਕਤਲੇਆਮ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਕਾਬਿਲੇਗੌਰ ਹੈ ਕਿ ਇਨ੍ਹਾਂ ਤੋਂ ਪਹਿਲਾਂ ਯੂਕੇ ਦੇ ਡਿਪਲੋਮੈਟਾਂ ਨੇ ਆਪਣੇ ਪਰਿਵਾਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਜਿੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਨੂੰ ਸਿੱਖ ਰਹਿਤ ਮਰਿਯਾਦਾ ਅਤੇ ਪਰੰਪਰਾਵਾਂ ਤੋਂ ਜਾਣੂ ਕਰਵਾਇਆ।
ਇਹ ਵੀ ਪੜੋ: ਸਿੱਧੂ ਦੇ ਕਤਲ ਦੀ 5 ਗੈਂਗਸਟਰਾਂ ਨੇ ਰਚੀ ਸਾਜਿਸ਼, ਕੈਨੇਡਾ ਤੇ ਦੁਬਾਈ ਕੁਨੈਕਸ਼ਨ ਵੀ ਆਇਆ ਸਾਹਮਣੇ !