ਚੰਡੀਗੜ੍ਹ: ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਹਾਈਕੋਰਟ ਵਿੱਚ ਅਰਜੀਆਂ ਦਾਖ਼ਲ ਕਰਕੇ ਕਿਹਾ ਗਿਆ ਸੀ ਕਿ ਇਸ ਮਾਮਲੇ ਦੀ ਸੁਣਵਾਈ ਛੇਤੀ ਕੀਤੀ ਜਾਵੇ। ਦੋਵਾਂ ਨੇ ਬਹਿਬਲ ਕਲਾਂ ਕੇਸ ਵਿੱਚ ਟਰਾਇਲ ਕੋਰਟ ਵਿੱਚ ਦਾਖ਼ਲ ਦੋਸ਼ ਪੱਤਰ ਨੂੰ ਚੁਣੌਤੀ ਦਿੱਤੀ ਹੋਈ ਹੈ ਤੇ ਇਸ ਮਾਮਲੇ ਦੀ ਸੁਣਵਾਈ ਹਾਈਕੋਰਟ ਨੇ ਪਹਿਲਾਂ ਹੀ ਤਿੰਨ ਦਸੰਬਰ ਲਈ ਤੈਅ ਕੀਤੀ ਹੋਈ ਹੈ।
ਇਸੇ ਦੌਰਾਨ ਉਕਤ ਦੋਵਾਂ ਮੁਲਜਮਾਂ ਨੇ ਅਰਜੀ ਦਾਖ਼ਲ ਕਰਕੇ ਕਿਹਾ ਸੀ ਹਾਈਕੋਰਟ ਵਿੱਚ ਸੁਣਵਾਈ ਤੱਕ ਹੇਠਲੀ ਅਦਾਲਤ ਵਿੱਚ ਸੁਣਵਾਈ ਅੱਗੇ ਜਾਰੀ ਰਹਿ ਚੁੱਕੀ ਹੋਵੇਗੀ ਤੇ ਇਸ ਲਿਹਾਜ ਨਾਲ ਹਾਈਕੋਰਟ ਵਿੱਚ ਦਾਖ਼ਲ ਕੇਸ ਵਿੱਚ ਕੀਤੀਆਂ ਬੇਨਤੀਆਂ ਦੀ ਕੋਈ ਮਹੱਤਤਾ ਨਹੀਂ ਰਹਿ ਜਾਵੇਗੀ। ਹਾਈਕੋਰਟ ਨੇ ਦੋਵਾਂ ਦੀ ਛੇਤੀ ਸੁਣਵਈ ਦੀ ਅਰਜੀਆਂ ਰੱਦ ਕਰਦਿਆਂ ਮੁੱਖ ਕੇਸ ਪਹਿਲਾਂ ਤੈਅ ਤਰੀਕ ਨੂੰ ਹੀ ਸੁਣੇ ਜਾਣ ਦਾ ਫੈਸਲਾ ਲਿਆ ਹੈ। ਇਸ ਦੌਰਾਨ ਟਰਾਇਲ ਕੋਰਟ ਵਿੱਚ ਟਰਾਇਲ ਜਾਰੀ ਰਹੇਗਾ। ਜਿਕਰਯੋਗ ਹੈ ਕਿ ਅੱਜ ਸਰਕਾਰ ਵੱਲੋਂ ਵਿਸ਼ੇਸ਼ ਪਲਬਿਲਕ ਪ੍ਰਾਸੀਕਿਊਟਰ ਆਰ.ਐਸ.ਬੈਂਸ ਪੇਸ਼ ਹੋਏ ਸੀ।