ਬਠਿੰਡਾ: ਇੱਥੋਂ ਦੇ ਸਿਵਲ ਹਸਪਤਾਲ ਵਿੱਚ ਪਿਛਲੇ ਦੋ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਕਮੀ ਹੋਣ ਕਰਕੇ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਪਰਿਵਾਰਾਂ ਨੂੰ ਕਾਫੀ ਪਰੇਸ਼ਾਨ ਹੋ ਰਹੀ ਹੈ। ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਣੀ ਵਾਲੀ ਮੋਟਰ ਖ਼ਰਾਬ ਹੈ।
ਆਪਣੀ ਬੇਟੀ ਨੂੰ ਹਸਪਤਾਲ ਲੈ ਕੇ ਆਏ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਇੱਥੇ ਪਾਣੀ ਦੀ ਕੋਈ ਸਹੂਲਤ ਨਹੀਂ ਹੈ। ਪੀਣ ਵਾਲਾ ਪਾਣੀ ਉਹ ਗੁਰਦੁਆਰਾ ਸਾਹਿਬ ਤੋਂ ਲੈ ਕੇ ਆ ਰਹੇ ਹਨ ਤੇ ਕਈ ਖ਼ਰੀਦ ਕੇ ਪੀ ਰਹੇ ਹਨ।
ਜਦੋਂ ਇਸ ਸਬੰਧੀ ਹਸਪਤਾਲ ਦੇ ਐਸਐਮਓ ਐਸ.ਐਸ. ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਾਣੀ ਵਾਲੀ ਮੋਟਰ ਖ਼ਰਾਬ ਹੈ, ਜੋ ਕਿ ਉਨ੍ਹਾਂ ਮੁਤਾਬਕ ਮੰਗਲਵਾਰ ਠੀਕ ਹੋ ਜਾਵੇਗੀ। ਜਦ ਪੁੱਛਿਆ ਗਿਆ ਕਿ ਇਸ ਦਾ ਵਿਕਲਪ ਕੁੱਝ ਨਹੀਂ ਤਾਂ ਉਨ੍ਹਾਂ ਕਿਹਾ ਕਿ ਨਹੀਂ ਕੋਈ ਦੂਜਾ ਤਰੀਕਾ ਨਹੀ ਹੈ ਕਿ ਪੀਣ ਵਾਲਾ ਪਾਣੀ ਛੱਡਿਆ ਜਾਵੇ। ਹੁਣ ਵੇਖਣਾ ਹੋਵੇਗਾ ਕਿ ਪੀਣ ਵਾਲੇ ਪਾਣੀ ਦੀ ਕਮੀ ਤੋਂ ਜੂਝਦੇ ਮਰੀਜ਼ ਤੇ ਮਰੀਜ਼ ਦੇ ਪਰਿਵਾਰ ਵਾਲੇ ਕਿੰਨ੍ਹਾਂ ਚਿਰ ਪਾਣੀ ਮੁੱਲ ਜਾਂ ਹੋਰ ਪਾਸੋਂ ਲਿਆ ਕੇ ਪੀਣ ਲਈ ਮਜ਼ਬੂਰ ਰਹਿਣਗੇ।