ਬਠਿੰਡਾ: ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਉਵੇਂ-ਉਵੇਂ ਪੰਜਾਬ ਦੀ ਸਿਆਸੀ ਦੀ ਗਰਮੀ ਵੀ ਵਧਦੀ ਹੀ ਜਾ ਰਹੀ ਹੈ। ਸੂਬੇ ’ਚ ਵੱਡੀ ਗਿਣਤੀ ’ਚ ਮੌਜੂਦ ਦਲਿਤ ਸਮਾਜ ਨੂੰ ਨੁਮਾਇੰਦਗੀ ਦੇਣ ਦੀਆਂ ਗੱਲਾਂ ਨੇ ਸਿਆਸੀ ਹਵਾਵਾਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਸਬੰਧੀ ਲੋਕ ਜਨ ਸ਼ਕਤੀ ਪਾਰਟੀ (Lok Jan Shakti Party) ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਜੋ ਹਰ ਸਿਆਸੀ ਪਾਰਟੀ ਦਲਿਤਾਂ ਨੂੰ ਨੁਮਾਇੰਦਗੀ ਦੇਣ ਦੀ ਗੱਲ ਕਰ ਰਹੀ ਹੈ ਉਸ ਦਾ ਵੱਡਾ ਕਾਰਨ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਵਿੱਚ ਚੇਤਨਤਾ ਆਉਣਾ ਹੈ, ਇਸੇ ਕਾਰਨ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਦਲਿਤ ਵਰਗ ਨਾਲ ਮੁੱਖ ਮੰਤਰੀ, ਉਪ ਮੁੱਖ ਮੰਤਰੀ ਬਣਾਉਣ ਦੇ ਵਾਅਦੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਦਲਿਤ ਨੂੰ ਨੁਮਾਇੰਦਗੀ ਦੇਣ ਦੀ ਗੱਲ ਕਹੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਦਲਿਤਾਂ ਦੀ ਵੋਟ ਨੂੰ ਵਿਕਾਊ ਵੋਟ ਸਮਝਦੀਆਂ ਸਨ।
ਇਹ ਵੀ ਪੜੋ: ਐਡੀਸ਼ਨਲ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਦਾ ਅਸਤੀਫ਼ਾ ਮਨਜ਼ੂਰ
ਰਵਨੀਤ ਬਿੱਟੂ (Ravneet Singh Bittu) ਵੱਲੋਂ ਬਸਪਾ ਤੇ ਅਕਾਲੀ ਦਲ ਦੇ ਗੱਠਜੋੜ (BSP and Akali Dal alliance) ਦੌਰਾਨ ਦਿੱਤੇ ਗਏ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਦੇਸ਼ ਦੇ ਐਸਸੀ ਕਮਿਸ਼ਨ (SC Commission) ਨੂੰ ਰਵਨੀਤ ਸਿੰਘ ਬਿੱਟੂ (Ravneet Singh Bittu) ਖ਼ਿਲਾਫ਼ ਸਖਤ ਐਕਸ਼ਨ ਲੈਂਦਿਆਂ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਰਵਨੀਤ ਬਿੱਟੂ (Ravneet Singh Bittu) ਨੂੰ ਕਿਹਾ ਕਿ ਜੇ ਦਾਦਾ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਬਣਿਆ ਸੀ ਤਾਂ ਉਹ ਦਲਿਤ ਸਮਾਜ ਦੀਆਂ ਵੋਟਾਂ ਨਾਲ ਹੀ ਬਣਿਆ ਸੀ, ਕਿਉਂਕਿ ਉਸ ਟਾਈਮ ਪੰਜਾਬ ਦਾ ਮਾਹੌਲ ਬਹੁਤਾ ਸੁਖਾਵਾਂ ਨਹੀਂ ਸੀ।