ETV Bharat / city

ਸਿਲੰਡਰ ਫਟਣ ਨਾਲ ਦੋ ਲੋਕ ਗੰਭੀਰ ਜ਼ਖ਼ਮੀ

ਬਠਿੰਡਾ ਦੇ ਮੁਲਤਾਨੀਆ ਰੋਡ 'ਤੇ ਗੈਸ ਗੁਬਾਰੇ ਤਿਆਰ ਕਰਨ ਵਾਲਾ ਸਿਲੰਡਰ ਫਟ ਜਾਣ ਦੀ ਖ਼ਬਰ ਹੈ। ਸਿਲੰਡਰ ਫਟਣ ਕਾਰਨ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਹਨ ਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

author img

By

Published : Jan 30, 2020, 4:24 PM IST

ਸਿਲੰਡਰ ਫੱਟਣ ਨਾਲ ਦੋ ਲੋਕ ਗੰਭੀਰ ਜ਼ਖ਼ਮੀ
ਸਿਲੰਡਰ ਫੱਟਣ ਨਾਲ ਦੋ ਲੋਕ ਗੰਭੀਰ ਜ਼ਖ਼ਮੀ

ਬਠਿੰਡਾ: ਸ਼ਹਿਰ ਦੇ ਮੁਲਤਾਨੀਆ ਇਲਾਕੇ 'ਚ ਗੈਸੀ ਗੁਬਾਰੇ ਤਿਆਰ ਕਰਨ ਵਾਲਾ ਸਿਲੰਡਰ ਫਟ ਜਾਣ ਕਾਰਨ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਹਨ।

ਜ਼ਖਮੀ ਲੋਕਾਂ ਦੀ ਪਹਿਚਾਨ ਵੀਰਪਾਲ 'ਤੇ ਬਿੱਛੂ ਵਾਸੀ ਹਨੂਮਾਨਗੜ੍ਹ , ਰਾਜਸਥਾਨ ਵਜੋਂ ਹੋਈ ਹੈ। ਵੀਰਪਾਲ ਦੀ ਭੈਣ ਨੇ ਦੱਸਿਆ ਕਿ ਉਹ ਬਸੰਤ ਪੰਚਮੀ ਦੇ ਤਿਉਹਾਰ ਦੇ ਚਲਦੇ ਦੋ ਪਹਿਲਾਂ ਬਠਿੰਡਾ 'ਚ ਗੈਸ ਵਾਲੇ ਗੁਬਾਰੇ ਵੇਚਣ ਆਏ ਸਨ। ਜਦੋਂ ਉਸ ਦਾ ਭਰਾ ਗੁਬਾਰੇ ਤਿਆਰ ਕਰ ਰਹੇ ਸਨ। ਅਚਾਨਕ ਸਿਲੰਡਰ ਫਟਣ ਨਾਲ ਉਸ ਦਾ ਭਰਾ ਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਏ।

ਸਿਲੰਡਰ ਫੱਟਣ ਨਾਲ ਦੋ ਲੋਕ ਗੰਭੀਰ ਜ਼ਖ਼ਮੀ

ਇਸ ਬਾਰੇ ਦੱਸਦੇ ਹੋਏ ਸਹਾਰਾ ਜਨ ਸੇਵਾ ਦੇ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 1 ਵਜੇ ਘਟਨਾ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਉਨ੍ਹਾਂ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਜ਼ਖਮੀਆਂ ਦਾ ਇਲਾਜ ਕਰ ਰਹੇ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਦੋਹਾਂ ਜ਼ਖਮੀਆਂ ਦੀ ਅੱਖਾਂ 'ਚ ਕੈਮੀਕਲ ਚਲਾ ਗਿਆ ਹੈ ਅਤੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਮੈਡੀਕਲ ਕਾਲਜ ਰੈਫ਼ਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਕੈਨਾਲ ਦੀ ਪੁਲਿਸ ਟੀਮ ਮੌਕੇ 'ਤੇ ਜਾਇਜ਼ਾ ਲੈਣ ਪੁਜੀ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

Intro:ਗੁਬਾਰੇ ਵਾਲਾ ਸਿਲੰਡਰ ਡਰ ਫਟਿਆ
ਦੋ ਵਿਅਕਤੀ ਗੰਭੀਰ ਜ਼ਖਮੀ, ਇਲਾਜ ਲਈ ਸਿਵਲ ਹਸਪਤਾਲ ਭਰਤੀ Body:
ਬਠਿੰਡਾ ਦੇ ਮੁਲਤਾਨੀਆ ਰੋਡ ਤੇ ਵੀਰਵਾਰ ਨੂੰ ਗੁਬਾਰੇ
ਭਰਨ ਦਾ ਇੱਕ ਸਿਲੰਡਰ ਅਚਾਨਕ ਫੱਟ ਗਿਆ ,ਇਸ ਹਾਦਸੇ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ।ਜਿੰਨਾਂ ਨੂੰ ਸਹਾਰਾ ਜਨ ਸੇਵਾ ਵੱਲੋਂ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ । ਫੱਟੜਾਂ ਦਾ ਇਲਾਜ ਕਰ ਰਹੇ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਦੋਨਾਂ ਦੇ ਅੱਖਾਂ ਦੇ ਵਿੱਚ ਕੈਮੀਕਲ ਚਲਾ ਗਿਆ ਹੈ ਅਤੇ ਉਨ੍ਹਾਂ ਨੂੰ ਮੈਡੀਕਲ ਕਾਲਜ ਰੈਫਰ ਕੀਤਾ ਜਾ ਰਿਹਾ ਹੈ ।
ਜਾਣਕਾਰੀ ਦਿੰਦੇ ਹੋਏ ਸਹਾਰਾ ਜਨ ਸੇਵਾ ਦੇ ਹਰਬੰਸ ਸਿੰਘ ਨੇ ਦੱਸਿਆ ਕਿ ਵੀਰਵਾਰ ਕਰੀਬ ਇੱਕ ਵਜੇ ਸਹਾਰਾ ਜਨ ਸੇਵਾ ਨੂੰ ਸੂਚਨਾ ਮਿਲੀ ਕਿ ਮੁਲਤਾਨੀਆ ਰੋਡ ਤੇ ਸਿਲੰਡਰ ਫੱਟ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ ਤੇ ਪਹੁੰਚੇ ਅਤੇ ਫੱਟੜਾਂ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜ਼ਖਮੀਆਂ ਦੀ ਸ਼ਨਾਖਤ ਵੀਰਪਾਲ ਅਤੇ ਬਿੱਛੂ ਵਾਸੀ ਹਨੂਮਾਨਗੜ੍ਹ ਰਾਜਸਥਾਨ ਦੇ ਤੌਰ ਤੇ ਹੋਈ ਹੈ ।
ਵੀਰਪਾਲ ਦੀ ਭੈਣ ਸ਼ੀਲਾ ਨੇ ਦੱਸਿਆ ਕਿ ਉਹ ਹਨੂਮਾਨਗੜ੍ਹ ਦੇ ਰਹਿਣ ਵਾਲੇ ਹਨ ਅਤੇ ਬਸੰਤ ਪੰਚਮੀ ਦੇ ਚੱਲਦੇ ਦੋ ਦਿਨ ਪਹਿਲਾਂ ਹੀ ਬਠਿੰਡਾ ਗੁਬਾਰੇ ਵੇਚਣ ਲਈ ਆਏ ਹਨ, ਉਨ੍ਹਾਂ ਨੇ ਦੱਸਿਆ ਕਿ ਅਚਾਨਕ ਗੈਸ ਦਾ ਸਿਲੰਡਰ ਫਟ ਗਿਆ ਅਤੇ ਉਨ੍ਹਾਂ ਦਾ ਭਰਾ ਫੱਟੜ ਹੋ ਗਿਆ ।
ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਕੈਨਾਲ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਉਨ੍ਹਾਂ ਨੇ ਸਿਲੰਡਰ ਨੂੰ ਆਪਣੇ ਕਬਜ਼ੇ ਵਿੱਚ ਲਿਆ। Conclusion:ਪੁਲਿਸ ਕਰਮਚਾਰੀ ਦਾ ਕਹਿਣਾ ਹੈ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਾਂਚ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ETV Bharat Logo

Copyright © 2024 Ushodaya Enterprises Pvt. Ltd., All Rights Reserved.