ਬਠਿੰਡਾ: ਪੰਜਾਬ ਵਿਚਲੀ ਮਾਨ ਸਰਕਾਰ ਵੱਲੋਂ ਹੁਣ ਆਪਣਾ ਸ਼ਰਾਬ ਤੋਂ ਰੈਵੇਨਿਊ ਵਧਾਉਣ ਲਈ ਨਵੀਂ ਐਕਸਾਈਜ਼ ਨੀਤੀ ਲਿਆਉਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਹੋਣ ਤੋਂ ਬਾਅਦ ਸ਼ਰਾਬ ਦਾ ਕਾਰੋਬਾਰ ਕਰ ਰਹੇ ਪੰਜਾਬ ਵਿੱਚ ਵਪਾਰੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਹ ਸ਼ਰਾਬ ਨੀਤੀ ਲਾਗੂ ਕੀਤੀ ਜਾਂਦੀ ਹੈ ਤਾਂ ਵੱਡੇ ਪੱਧਰ ਉੱਤੇ ਸ਼ਰਾਬ ਕਾਰੋਬਾਰ ਨਾਲ ਜੁੜੇ ਹੋਏ ਲੋਕ ਬੇਰੁਜ਼ਗਾਰ ਹੋ ਜਾਣਗੇ ਅਤੇ ਛੋਟੇ ਵਪਾਰੀ ਪੰਜਾਬ ਵਿੱਚ ਆਪਣਾ ਸ਼ਰਾਬ ਦਾ ਕਾਰੋਬਾਰ ਨਹੀਂ ਕਰ ਸਕਣਗੇ ਨਵੀਂ ਸ਼ਰਾਬ ਨੀਤੀ ਬਾਰੇ ਗੱਲਬਾਤ ਕਰਦਿਆਂ ਬਠਿੰਡਾ ਦੇ ਸ਼ਰਾਬ ਕਾਰੋਬਾਰੀ ਹਰੀਸ਼ ਕੁਮਾਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਸ਼ਰਾਬ ਨੀਤੀ ਲਿਆਂਦੀ ਗਈ ਹੈ। ਇਸ ਨਾਲ ਪੰਜਾਬ ਦੇ ਸ਼ਰਾਬ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।
ਨਵੀਂ ਸ਼ਰਾਬ ਪਾਲਿਸੀ ਨਾਲ ਚੱਲ ਰਹੇ 750 ਸਰਕਲ ਨੂੰ 177 ਸਰਕਲ ਵਿੱਚ ਤਬਦੀਲ ਕੀਤਾ: ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਸ਼ਰਾਬ ਨੀਤੀ ਅਨੁਸਾਰ ਇਸ ਨੂੰ ਪੰਜਾਬ ਵਿੱਚ 177 ਸਰਕਲਾਂ ਵਿੱਚ ਵੰਡਿਆ ਗਿਆ ਹੈ। ਜਦੋਂ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ 750 ਸ਼ਰਾਬ ਤੇ ਸਰਕਲ ਕੰਮ ਕਰ ਰਹੇ ਸਨ ਸਰਕਲ ਘਟਾਏ ਜਾਣ ਨਾਲ ਜਿੱਥੇ ਛੋਟੇ ਵਪਾਰੀ ਸ਼ਰਾਬ ਕਾਰੋਬਾਰ ਵਿੱਚੋਂ ਬਾਹਰ ਹੋ ਗਏ ਹਨ। ਉੱਥੇ ਹੀ ਵੱਡੇ ਵਪਾਰੀਆਂ ਵੱਲੋਂ ਸ਼ਰਾਬ ਦੇ ਕਾਰੋਬਾਰ ਉੱਤੇ ਕਬਜ਼ਾ ਕਰਨ ਨਾਲ ਮਨਮਾਨੀ ਕੀਤੀ ਜਾਵੇਗੀ ਅਤੇ ਪੰਜਾਬ ਦੇ ਸ਼ਰਾਬ ਕਾਰੋਬਾਰ ਨਾਲ ਜੁੜਿਆ ਹੋਇਆ ਵੱਡਾ ਹਿੱਸਾ ਬੇਰੁਜ਼ਗਾਰ ਹੋ ਜਾਵੇਗਾ।
150 ਤੋਂ 200 ਕਰੋੜ ਦੀ ਇਨਵੈਸਟਮੈਂਟ ਕਰਨ ਵਾਲੇ ਸ਼ਰਾਬ ਕਾਰੋਬਾਰੀ ਨੂੰ ਨਵੀਂ ਪਾਲਿਸੀ ਅਨੁਸਾਰ 10 ਕਰੋੜ ਰੁਪਏ ਦੀ ਕਰਨੀ ਹੋਵੇਗੀ ਇਨਵੈਸਟਮੈਂਟ : ਸ਼ਰਾਬ ਕਾਰੋਬਾਰੀ ਹਰੀਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਲਿਆਂਦੀ ਸ਼ਰਾਬ ਨੀਤੀ ਅਨੁਸਾਰ ਜੇ ਸਰਕਲ ਘਟਾਏ ਜਾਂਦੇ ਹਨ ਤਾਂ ਇਸ ਵਪਾਰ ਵਿਚੋਂ ਛੋਟੇ ਕਾਰੋਬਾਰੀ ਬਾਹਰ ਹੋ ਜਾਣਗੇ। ਜਿਨ੍ਹਾਂ ਵੱਲੋਂ ਡੇਢ ਤੋਂ ਦੋ ਕਰੋੜ ਰੁਪਿਆ ਖਰਚ ਕਰਕੇ ਇਹ ਕਾਰੋਬਾਰ ਚਲਾਇਆ ਜਾ ਰਿਹਾ ਸੀ। ਉਨ੍ਹਾਂ ਨੂੰ ਇੱਕ ਸਰਕਲ ਖ਼ਰੀਦਣ ਲਈ ਘੱਟੋ ਘੱਟ ਦੱਸ ਕਰੋੜ ਰੁਪਿਆ ਚਾਹੀਦਾ ਹੋਵੇਗਾ ਅਤੇ ਇਸ ਤਰ੍ਹਾਂ ਕਰਨ ਨਾਲ ਜਿਥੇ ਸ਼ਰਾਬ ਕਾਰੋਬਾਰ ਵਿਚ ਕੰਪੀਟੀਸ਼ਨ ਪੈਦਾ ਹੋਵੇਗਾ। ਉੱਥੇ ਹੀ ਰੈਵੇਨਿਊ ਵਧਾਉਣ ਲਈ ਵੀ ਵੱਡੇ ਕਾਰੋਬਾਰੀਆਂ ਵੱਲੋਂ ਆਪਣੇ ਪੱਧਰ ਉਪਰ ਨਵੇਂ ਢੰਗ ਤਰੀਕੇ ਅਪਣਾਏ ਜਾਣਗੇ।
ਸ਼ਰਾਬ ਦੇ ਰੇਟ ਘੱਟ ਕਰਨ ਨਾਲ ਨਹੀਂ ਵਧੇਗਾ ਰੈਵਨਿਊ : ਪੰਜਾਬ ਸਰਕਾਰ ਵੱਲੋਂ ਨਵੀਂ ਪਾਲਿਸੀ ਅਨੁਸਾਰ ਜਿੱਥੇ ਸ਼ਰਾਬ ਦੇ ਰੇਟ ਘੱਟ ਕਰ ਕੇ ਰੈਵੇਨਿਊ ਵਧਾਉਣ ਦੀ ਗੱਲ ਆਖੀ ਜਾ ਰਹੀ ਹੈ ਅਤੇ ਤਰਕ ਉੱਤੇ ਟਿੱਪਣੀ ਕਰਦੇ ਹੋਏ ਸ਼ਰਾਬ ਠੇਕੇਦਾਰ ਹਰੀਸ਼ ਕੁਮਾਰ ਨੇ ਕਿਹਾ ਕਿ ਸ਼ਰਾਬ ਦਾ ਰੇਟ ਘੱਟ ਕਰਨ ਨਾਲ ਰੈਵਨਿਊ ਨਹੀਂ ਵਧੇਗਾ, ਕਿਉਂਕਿ ਜੇ ਇੱਕ ਵਿਅਕਤੀ ਇਕ ਸ਼ਰਾਬ ਦੀ ਬੋਤਲ ਖਰੀਦਦਾ ਹੈ ਤਾਂ ਉਹ ਤਿੰਨ ਬੋਤਲਾਂ ਸ਼ਰਾਬ ਦੀਆਂ ਨਹੀਂ ਖਰੀਦੇਗਾ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਰੇਟ ਘੱਟ ਕਰ ਕੇ ਜਿੱਥੇ ਰੈਵੇਨਿਊ ਵਧਾਉਣ ਦੀ ਗੱਲ ਕਹੀ ਜਾ ਰਹੀ ਹੈ। ਇਸ ਨਾਲ ਰੈਵੇਨਿਊ ਨਹੀਂ ਵਧੇਗਾ ਉਲਟਾ ਵਪਾਰੀਆਂ ਨੂੰ ਇਸ ਦਾ ਘਾਟਾ ਝੱਲਣਾ ਪਵੇਗਾ ਅੱਜ ਪੰਜਾਬ ਸਰਕਾਰ ਦੇ ਰੈਵੇਨਿਊ ਵਿੱਚ ਵੀ ਵੱਡੀ ਕਮੀ ਦੇਖਣ ਨੂੰ ਮਿਲੇਗੀ।
ਦਿੱਲੀ ਵਿੱਚ ਨਵੀਂ ਐਕਸਾਈਜ਼ ਪਾਲਿਸੀ ਲਾਗੂ ਕਰਨ ਨਾਲ 200 ਦੇ ਕਰੀਬ ਬੰਦ ਹੋਏ ਸ਼ਰਾਬ ਦੇ ਠੇਕੇ : ਪੰਜਾਬ ਸਰਕਾਰ ਵੱਲੋਂ ਜੋ ਨਵੀਂ ਸ਼ਰਾਬ ਨੀਤੀ ਪੰਜਾਬ ਵਿੱਚ ਲਾਗੂ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਸ ਸਬੰਧੀ ਸ਼ਰਾਬ ਦੇ ਠੇਕੇਦਾਰ ਹਰੀਸ਼ ਕੁਮਾਰ ਨੇ ਦੱਸਿਆ ਕਿ ਪਾਲਿਸੀ ਪਹਿਲਾਂ ਦਿੱਲੀ ਵਿੱਚ ਦਿੱਲੀ ਸਰਕਾਰ ਵੱਲੋਂ ਲਾਗੂ ਕੀਤੀ ਗਈ ਸੀ ਪਰ ਉੱਥੇ ਹੀ ਪਾਲ ਸੀ ਫੇਲ੍ਹ ਹੋਣ ਕਾਰਨ ਕਰੀਬ 200 ਤੋਂ ਵੱਧ ਸ਼ਰਾਬ ਦੀਆਂ ਦੁਕਾਨਾਂ ਬੰਦ ਹੋ ਗਈਆਂ ਹਨ। ਜਿਸ ਦਾ ਸਰਕਾਰ ਨੂੰ ਹਰ ਮਹੀਨੇ 150 ਤੋਂ 200 ਕਰੋੜ ਰੁਪਏ ਦਾ ਘਾਟਾ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ਰਾਬ ਠੇਕੇਦਾਰਾਂ ਨਾਲ ਬੈਠ ਕੇ ਵਿਚਾਰ ਚਰਚਾ ਕਰੇ ਅਤੇ ਫਿਰ ਨਵੀਂ ਪਾਲਿਸੀ ਲਿਆਉਣ ਦਾ ਐਲਾਨ ਕਰੇ।
ਇਹ ਵੀ ਪੜ੍ਹੋ : ਰਾਹਤ ਵਾਲੀ ਖ਼ਬਰ: ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਕਟੌਤੀ, ਜਾਣੋ ਪੂਰਾ ਵੇਰਵਾ