ETV Bharat / city

ਲੌਕਡਾਊਨ 'ਚ ਚੋਰਾਂ ਦੇ ਹੌਂਸਲੇ ਬੁਲੰਦ, ਇੱਕੋ ਰਾਤ 'ਚ ਤਿੰਨ ਕਰਿਆਨੇ ਦੀਆਂ ਦੁਕਾਨਾਂ 'ਚ ਚੋਰੀ

ਕਰਫਿਊ ਕਾਰਨ ਜਿਥੇ ਲੋਕ ਆਪਣੇ-ਆਪਣੇ ਘਰਾਂ 'ਚ ਬੰਦ ਹਨ, ਉੱਥੇ ਹੀ ਬਠਿੰਡਾ 'ਚ ਇੱਕੋ ਰਾਤ 'ਚ ਤਿੰਨ ਕਰਿਆਨੇ ਦੀਆਂ ਦੁਕਾਨਾਂ 'ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

author img

By

Published : Apr 25, 2020, 3:15 PM IST

ਲੌਕਡਾਊਨ 'ਚ ਚੋਰਾਂ ਦੇ ਹੌਸਲੇ ਬੁਲੰਦ
ਲੌਕਡਾਊਨ 'ਚ ਚੋਰਾਂ ਦੇ ਹੌਸਲੇ ਬੁਲੰਦ

ਬਠਿੰਡਾ: ਲੌਕਡਾਊਨ ਤੋਂ ਬਾਅਦ ਚੋਰਾਂ ਦੇ ਹੌਸਲੇ ਹੋਰ ਜ਼ਿਆਦਾ ਬੁਲੰਦ ਹੋ ਗਏ ਹਨ। ਇਸ ਮਾਹੌਲ 'ਚ ਵੀ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਹਨ। ਬਠਿੰਡਾ ਦੇ ਪ੍ਰਤਾਪ ਨਗਰ ਅਤੇ ਪਰਸਰਾਮ ਨਗਰ ਵਿੱਚ ਚੋਰਾਂ ਵੱਲੋਂ ਸ਼ਾਤਿਰ ਦਿਮਾਗ਼ੀ ਦੇ ਨਾਲ ਤਾਲੇ ਖੋਲ੍ਹ ਕੇ ਕਰਿਆਨੇ ਦੀਆਂ ਦੁਕਾਨ ਵਿੱਚੋਂ ਸਾਰਾ ਸਾਮਾਨ ਗਾਇਬ ਕਰ ਦਿੱਤਾ ਗਿਆ।

ਲੌਕਡਾਊਨ 'ਚ ਚੋਰਾਂ ਦੇ ਹੌਸਲੇ ਬੁਲੰਦ, ਇੱਕੋ ਰਾਤ 'ਚ ਤਿੰਨ ਕਰਿਆਨੇ ਦੀਆਂ ਦੁਕਾਨਾਂ 'ਚ ਚੋਰੀ

ਇਸ ਮੌਕੇ ਕਰਿਆਨਾ ਦੁਕਾਨ ਦੇ ਮਾਲਕ ਜੋਨੀ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਆਲੇ ਦੁਆਲੇ ਦੇ ਲੋਕਾਂ ਵੱਲੋਂ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੀ ਦੁਕਾਨ ਦਾ ਅੱਧਾ ਸ਼ਟਰ ਖੁੱਲ੍ਹਾ ਪਿਆ ਹੈ। ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਦੁਕਾਨ ਦਾ ਤਾਲਾ ਖੁੱਲ੍ਹਿਆ ਹੋਇਆ ਸੀ। ਕਰਿਆਨੇ ਦੀ ਦੁਕਾਨ ਵਿੱਚੋਂ ਸਾਰਾ ਸਾਮਾਨ ਗਾਇਬ ਸੀ ਅਤੇ ਦੁਕਾਨ ਦੇ ਗੱਲੇ ਵਿੱਚੋਂ ਲਗਭਗ 1200 ਰੁਪਏ ਕੈਸ਼ ਵੀ ਗਾਇਬ ਹੈ। ਚੋਰੀ ਦੀ ਸੂਚਨਾ ਕਨਾਲ ਥਾਣਾ ਪੁਲਿਸ ਨੂੰ ਦਿੱਤੀ ਗਈ, ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਲੌਕਡਾਊਨ 'ਚ ਚੋਰਾਂ ਦੇ ਹੌਸਲੇ ਬੁਲੰਦ
ਲੌਕਡਾਊਨ 'ਚ ਚੋਰਾਂ ਦੇ ਹੌਸਲੇ ਬੁਲੰਦ

ਇਸ ਸਬੰਧੀ ਕਰਨਾਲ ਪੁਲਿਸ ਥਾਣੇ ਵਿੱਚ ਗੱਲਬਾਤ ਕਰਨ ਲਈ ਈਟੀਵੀ ਭਾਰਤ ਦੀ ਟੀਮ ਪਹੁੰਚੀ ਤਾਂ ਦੋ ਹੋਰ ਦੁਕਾਨਦਾਰ ਆਪਣੀ ਇਸ ਚੋਰੀ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਮਿਲੇ। ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵੀ ਪਰਸਰਾਮ ਨਗਰ ਵਿੱਚ ਹੈ ਅਤੇ ਉਨ੍ਹਾਂ ਦੀ ਦੁਕਾਨ ਦੇ ਵੀ ਤਾਲੇ ਬੀਤੀ ਰਾਤ ਨੂੰ ਟੁੱਟੇ ਹਨ ਅਤੇ ਕਰਿਆਨੇ ਦਾ ਸਾਰਾ ਸਾਮਾਨ ਗਾਇਬ ਹੋ ਗਿਆ ਹੈ। ਇਸ ਤੋਂ ਇਲਾਵਾ ਕੁਝ ਨਕਦੀ ਵੀ ਗਾਇਬ ਹੈ। ਦੁਕਾਨ ਦਾ ਕੁਝ ਸਾਮਾਨ ਗਲੀ ਦੇ ਨੁੱਕੜ 'ਤੇ ਵੀ ਖਿੱਲਰਿਆ ਹੋਇਆ ਹੈ, ਜਿਸ ਦੀ ਦਰਖਾਸਤ ਦੇਣ ਦੇ ਲਈ ਉਹ ਕਰਨਾਲ ਥਾਣਾ ਦੇ ਵਿੱਚ ਪਹੁੰਚੇ ਹਨ।

ਹਨੀ ਕਰਿਆਨਾ ਸਟੋਰ ਦਾ ਵੀ ਉਨ੍ਹਾਂ ਚੋਰਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੀ ਗੱਲ ਹਨੀ ਕਰਿਆਨਾ ਸਟੋਰ ਦੇ ਮਾਲਕ ਹਰਸ਼ ਅਰੋੜਾ ਨੇ ਦੱਸੀ। ਉਨ੍ਹਾਂ ਨੇ ਦੱਸਿਆ ਕਿ ਉਸੇ ਰਾਤ ਨੂੰ ਉਸ ਦੀ ਦੁਕਾਨ ਦੇ ਵਿੱਚ ਵੀ ਚੋਰੀ ਕਰਨ ਦੀ ਕੋਸ਼ਿਸ਼ ਚੋਰਾਂ ਵੱਲੋਂ ਕੀਤੀ ਗਈ, ਪਰ ਉਸ ਦੀ ਦੁਕਾਨ ਦੇ ਸ਼ਟਰ ਵਿੱਚ ਸੈਂਟਰ ਲੋਕ ਲੱਗਿਆ ਹੋਣ ਕਰਕੇ ਚੋਰ ਤਾਲਾ ਖੋਲ੍ਹਣ ਵਿੱਚ ਕਾਮਯਾਬ ਨਹੀਂ ਹੋ ਸਕੇ

ETV Bharat Logo

Copyright © 2024 Ushodaya Enterprises Pvt. Ltd., All Rights Reserved.