ਬਠਿੰਡਾ: ਸਿਆਣੇ ਕਹਿੰਦੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਪਰ ਬਠਿੰਡਾ ਦਾ ਇੱਕ ਅਜਿਹਾ ਵਿਅਕਤੀ ਹੈ ਜੋ ਮਨੁੱਖਤਾ ਦੇ ਨਾਲ-ਨਾਲ ਬੇਜ਼ੁਬਾਨ ਬੇਸਹਾਰਾ ਜਾਨਵਰਾਂ ਦੀ ਸੇਵਾ ਵਿਚ ਅਹਿਮ ਯੋਗਦਾਨ ਨਿਭਾ ਰਿਹਾ ਹੈ। ਬਠਿੰਡਾ ਦਾ ਰਹਿਣ ਵਾਲਾ ਟੇਕ ਚੰਦ ਪਿਛਲੇ ਦੋ ਦਹਾਕਿਆਂ ਤੋਂ ਬੇਸਹਾਰਾ ਬੇਜ਼ੁਬਾਨ ਜਾਨਵਰਾਂ ਦੀ ਜਿੱਥੇ ਭਾਸ਼ਾ ਸਮਝ ਕੇ ਉਨ੍ਹਾਂ ਦਾ ਇਲਾਜ ਕਰਦਾ ਹੈ। ਉੱਥੇ ਹੀ ਇੱਕ ਫੋਨ ਕਾਲ ’ਤੇ ਇਨ੍ਹਾਂ ਬੇਸਹਾਰਾ ਜਾਨਵਰਾਂ ਦੀ ਮਦਦ ਲਈ ਮੈਡੀਕਲ ਕਿੱਟ ਲੈ ਕੇ ਪਹੁੰਚਦਾ ਹੈ।
ਬੇਸਹਾਰਿਆਂ ਦੀ ਮਦਦ ਕਰਦਾ ਹੈ ਬਠਿੰਡਾ ਦਾ ਟੇਕ ਚੰਦ: ਐਨੀਮਲ ਵੈੱਲਫੇਅਰ ਸੋਸਾਇਟੀ ਦੇ ਮੈਂਬਰ ਟੇਕ ਚੰਦ ਨੇ ਦੱਸਿਆ ਕਿ ਮਨੁੱਖ ਬੋਲ ਕੇ ਆਪਣੀ ਦੁੱਖ ਤਕਲੀਫ਼ ਦੱਸ ਸਕਦਾ ਹੈ ਪਰ ਇਨ੍ਹਾਂ ਬੇਸਹਾਰਾ ਅਤੇ ਬੇਜ਼ੁਬਾਨ ਜਾਨਵਰਾਂ ਦੀ ਤਕਲੀਫ ਵੀ ਮਨੁੱਖ ਨੂੰ ਸਮਝਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਇਨ੍ਹਾਂ ਬੇਸਹਾਰਾ ਜਾਨਵਰਾਂ ਦੀ ਭਾਸ਼ਾ ਸਮਝ ਕੇ ਇਨ੍ਹਾਂ ਦਾ ਇਲਾਜ ਕਰ ਰਹੇ ਹਨ ਜਦੋਂ ਵੀ ਉਨ੍ਹਾਂ ਨੂੰ ਕਿਸੇ ਵਿਅਕਤੀ ਦੀ ਬੇਜ਼ੁਬਾਨ ਦੀ ਮਦਦ ਲਈ ਕਾਲ ਆਉਂਦੀ ਹੈ ਤਾਂ ਉਹ ਆਪਣਾ ਪੇਂਟਰ ਦਾ ਕੰਮ ਛੱਡ ਕੇ ਉਸ ਦੀ ਮਦਦ ਲਈ ਪਹੁੰਚ ਜਾਂਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਹਰ ਸੰਭਵ ਸਹਾਇਤਾ ਇਨ੍ਹਾਂ ਬੇਜ਼ੁਬਾਨ ਦੀ ਕੀਤੀ ਜਾ ਸਕੇ ਉਹ ਇੱਕ ਮੈਡੀਕਲ ਕਿੱਟ ਨਾਲ ਲੈ ਕੇ ਚੱਲਦੇ ਹਨ, ਕਿਉਂਕਿ ਉਨ੍ਹਾਂ ਨੂੰ ਪਿਛਲੇ ਦੋ ਦਹਾਕਿਆਂ ਵਿੱਚ ਮੈਡੀਸਨ ਸਬੰਧੀ ਪੂਰੀ ਜਾਣਕਾਰੀ ਆ ਗਈ ਹੈ ਅਤੇ ਇਸ ਜਾਣਕਾਰੀ ਦੇ ਆਧਾਰ ’ਤੇ ਹੀ ਉਹ ਜਾਨਵਰਾਂ ਦਾ ਇਲਾਜ ਕਰਦੇ ਹਨ।
ਬੇਸਹਾਰਾ ਜਾਨਵਰਾਂ ਦਾ ਮੁਫ਼ਤ ਵਿੱਚ ਕਰਦੇ ਹਨ ਇਲਾਜ: ਟੇਕ ਚੰਦ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ ਜਦੋਂ ਇਨ੍ਹਾਂ ਬੇਸਹਾਰਾ ਜਾਨਵਰਾਂ ਦੀ ਮਦਦ ਕਰਦੇ ਹਨ ਜਦੋਂ ਵੀ ਕਾਲ ਆਉਂਦੀ ਹੈ ਤਾਂ ਪਹਿਲ ਦੇ ਆਧਾਰ ’ਤੇ ਉਹ ਪਹੁੰਚ ਕੇ ਬੇਜੁਬਾਨ ਜਾਨਵਰਾਂ ਦੀ ਭਾਸ਼ਾ ਇਲਾਜ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਵਿਅਕਤੀ ਤੋਂ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਦੇ ਇਲਾਜ ਸਬੰਧੀ ਪੈਸਾ ਨਹੀਂ ਲੈਂਦੇ ਹਾਂ ਜੇਕਰ ਕੋਈ ਵਿਅਕਤੀ ਮੱਲ੍ਹਮ ਪੱਟੀ ਜਾਂ ਦਵਾਈ ਲੈ ਕੇ ਆਉਂਦਾ ਹੈ ਤਾਂ ਉਸ ਉਹ ਉਸਦਾ ਧੰਨਵਾਦ ਜ਼ਰੂਰ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਕ-ਇਕ ਆਪਣੀ ਟੀਮ ਬਣਾਈ ਹੋਈ ਹੈ।
ਹਰ ਵਿਅਕਤੀ ਲਈ ਸੰਭਵ ਇਨ੍ਹਾਂ ਬੇਜ਼ੁਬਾਨਾਂ ਦੀ ਭਾਸ਼ਾ ਸਮਝਣਾ: ਟੇਕ ਚੰਦ ਨੇ ਦੱਸਿਆ ਕਿ ਜਾਨਵਰ ਪਿਆਰ ਦੇ ਭੁੱਖੇ ਹੁੰਦੇ ਹਨ ਜਦੋਂ ਤੁਸੀਂ ਇੱਕ ਵਾਰ ਇਨ੍ਹਾਂ ਨਾਲ ਪਿਆਰ ਨਾਲ ਪੇਸ਼ ਆਓਗੇ ਤਾਂ ਇਹ ਆਪਣੇ ਆਪ ਤੁਹਾਨੂੰ ਪਛਾਨਣ ਲੱਗਣਗੇ ਅਤੇ ਜਦੋਂ ਵੀ ਤੁਸੀਂ ਇਨ੍ਹਾਂ ਦੇ ਸਾਹਮਣੇ ਜਾਓਗੇ ਤਾਂ ਇਹ ਤੁਹਾਨੂੰ ਆਪਣੇ ਪਿਆਰ ਦਾ ਹਜ਼ਾਰ ਇਜ਼ਹਾਰ ਪੂੰਛ ਹਿਲਾ ਕੇ ਕਰਨਗੇ। ਉਨ੍ਹਾਂ ਕਿਹਾ ਕਿ ਜਾਨਵਰ ਦੀ ਭਾਸ਼ਾ ਸਮਝਣੀ ਕੋਈ ਔਖੀ ਗੱਲ ਨਹੀਂ ਸਿਰਫ਼ ਪਿਆਰ ਹੈ ਜੋ ਇਨ ਜਾਨਵਰਾਂ ਨੂੰ ਤੁਹਾਡੇ ਨੇੜੇ ਲੈ ਕੇ ਆਉਂਦਾ ਹੈ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰ ਦੇ ਬਾਹਰ ਪਾਣੀ ਅਤੇ ਇਨ੍ਹਾਂ ਲਈ ਦਾਣਾ ਪਾਣੀ ਜ਼ਰੂਰ ਰੱਖਣ ਕਿਉਂਕਿ ਗਰਮੀ ਦੇ ਇਸ ਮੌਸਮ ਵਿੱਚ ਮਨੁੱਖ ਤਾਂ ਮੰਗ ਕੇ ਪਾਣੀ ਪੀ ਸਕਦਾ ਹੈ ਪਰ ਇਹ ਜਾਨਵਰ ਕਿਸ ਦੇ ਦਰ ’ਤੇ ਜਾ ਕੇ ਪਾਣੀ ਮੰਗਣ।
ਇਹ ਵੀ ਪੜੋ: ਸੰਗਰੂਰ ਜ਼ਿਮਨੀ ਚੋਣ ਲੜਨ ਤੋਂ ਰਾਜੋਆਣਾ ਦੀ ਭੈਣ ਵੱਲੋਂ ਇਨਕਾਰ