ਬਠਿੰਡਾ : ਜ਼ਿਲ੍ਹੇ ਵਿੱਚ ਰਾਮਨਵਮੀ ਦੇ ਸ਼ੁਭ ਦਿਹਾੜੇ ਉੱਤੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਰਾਮਨਵਮੀ ਦੀ ਸ਼ੋਭਾ ਯਾਤਰਾ ਦਾ ਆਯੋਜਨ ਸ਼ਰਧਾਲੂਆਂ ਵੱਲੋਂ ਕੀਤਾ ਗਿਆ ਸੀ। ਇਸ ਵਿੱਚ ਬੱਚਿਆਂ,ਔਰਤਾਂ ਸਮੇਤ ਹਰ ਵਰਗ ਦੇ ਲੋਕ ਸ਼ਾਮਲ ਹੋਏ।
ਇਸ ਸ਼ੋਭਾ ਯਾਤਰਾ 'ਚ ਭਗਵਾਨ ਸ੍ਰੀ ਰਾਮ ਚੰਦਰ, ਲਛਮਣ ਅਤੇ ਸੀਤਾ ਮਾਤਾ ,ਹਨੂਮਾਨ ਦੇ ਰੂਪ ਦੀ ਝਾਕੀਆਂ ਵੀ ਕੱਢੀਆਂ ਗਈਆਂ। ਇਹ ਝਾਕੀਆਂ ਸ਼ੋਭਾ ਯਾਤਰਾ ਦੇ ਦੌਰਾਨ ਖਿੱਚ ਦਾ ਕੇਂਦਰ ਰਹੀਆਂ। ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣ ਵਾਲੀ ਸੰਗਤਾਂ ਲਈ ਥਾਂ-ਥਾਂ ਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਸਨ। ਸੰਗਤਾਂ ਨੇ ਪੂਰੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਵਿੱਚ ਹਿੱਸਾ ਲਿਆ ਅਤੇ ਨੱਚ-ਗਾ ਕੇ ਖੁਸ਼ੀ ਮਨਾਈ।