ਬਠਿੰਡਾ:ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਹਾਲੇ ਕੁਝ ਦਿਨ ਹੀ ਹੋਏ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਲਏ ਜਾ ਰਹੇ ਫ਼ੈਸਲਿਆਂ ਕਾਰਨ ਆਮ ਆਦਮੀ ਪਾਰਟੀ ਸਰਕਾਰ ਜਿੱਥੇ ਚਰਚਾ ਵਿੱਚ ਹੈ ਉੱਥੇ ਹੀ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਤੋਂ ਦੂਸਰੀ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਤੇ ਵਿਧਾਇਕ ਬਣੀ ਪ੍ਰੋ ਬਲਜਿੰਦਰ ਕੌਰ ਦੀ ਸੋਸ਼ਲ ਮੀਡੀਆ ਤੇ ਪੋਸਟ ਨੇ ਨਵੀਂ ਚਰਚਾ ਛੇੜ ਦਿੱਤੀ ਹੈ (Prof. Baljinder Kaur's social media post sparked a new discussion)।
ਇਹ ਪੋਸਟ ਹੈ, ‘ਖ਼ਾਮੋਸ਼ੀ ਕਭੀ ਬੇਵਜ੍ਹਾ ਨਹੀਂ ਹੋਤੀ ਕੁਝ ਦਰਦ ਆਵਾਜ਼ ਛੀਨ ਲੇਤੇ ਹੈਂ’। ਇਸਦੇ ਨਾਲ ਹੀ ਨੀਚੇ ਲਿਖਿਆ ਗਿਆ ਹੈ ਕਿ ਇਸ ਦਾ ਕੋਈ ਰਾਜਨੀਤਕ ਅਰਥ ਨਾ ਕੱਢਿਆ ਜਾਵੇ ਪਰ ਪ੍ਰੋਫ਼ੈਸਰ ਬਲਜਿੰਦਰ ਕੌਰ ਦੀ ਇਸ ਪੋਸਟ ਨੇ ਰਾਜਨੀਤਿਕ ਗਲਿਆਰਿਆਂ ਵਿੱਚ ਇਕ ਨਵੀਂ ਚਰਚਾ ਛੇੜ ਦਿੱਤੀ ਹੈ।
2017 ਵਿੱਚ ਪਹਿਲੀ ਵਾਰ ਬਣੇ ਸੀ ਵਿਧਾਇਕ:ਪ੍ਰੋ ਬਲਜਿੰਦਰ ਕੌਰ ਵੱਲੋਂ ਆਪਣੇ ਕੈਰੀਅਰ ਦੀ ਪਹਿਲੀ ਚੋਣ ਦੋ ਹਜਾਰ ਸਤਾਰਾਂ ਵਿਚ ਹਲਕਾ ਤਲਵੰਡੀ ਸਾਬੋ ਤੋਂ ਲੜੀ ਸੀ ਅਤੇ ਉਸ ਵੱਲੋਂ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਸਿਰਕੱਢ ਆਗੂ ਜੀਤ ਮਹਿੰਦਰ ਸਿੰਘ ਨੂੰ ਹਰਾਇਆ ਸੀ ਪੰਜਾਬੀ ਯੂਨੀਵਰਸਿਟੀ ਤੋਂ ਐਮ ਫਿਲ ਪ੍ਰੋ ਬਲਜਿੰਦਰ ਕੌਰ ਮਾਲਵਾ ਵਿੱਚ ਕਾਫ਼ੀ ਸਰਗਰਮ ਸਿਆਸਤਦਾਨ ਵਜੋਂ ਵਿਚਰੇ ਹਨ।
ਬਲਜਿੰਦਰ ਕੌਰ 2019 ਵਿਚ ਆਮ ਆਦਮੀ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਵਾਈ ਗਈ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਤੋਂ ਪ੍ਰੋ ਬਲਜਿੰਦਰ ਕੌਰ ਪਾਰਲੀਮੈਂਟ ਚੋਣਾਂ ਹਾਰ ਗਏ ਸਨ ਫੇਰ ਆਮ ਆਦਮੀ ਪਾਰਟੀ ਵੱਲੋਂ 2022 ਵਿਧਾਨ ਸਭਾ ਚੋਣਾਂ ਵਿਚ ਫਿਰ ਤੋਂ ਪ੍ਰੋ ਬਲਜਿੰਦਰ ਕੌਰ ਨੂੰ ਹਲਕਾ ਤਲਵੰਡੀ ਸਾਬੋ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਅਤੇ ਪ੍ਰੋ ਬਲਜਿੰਦਰ ਕੌਰ ਮੁੜ ਵਿਧਾਇਕ ਬਣੇ।
ਚੰਗਾ ਸਮਾਂ ਆਇਆ ਤਾਂ ਦਿੱਤਾ ਵਿਸਾਰ:2017 ਦੋ ਹਜਾਰ ਸਤਾਰਾਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ 20 ਸੀਟਾਂ ’ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਿੱਥੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਜੋਂ ਅਹਿਮ ਰੋਲ ਅਦਾ ਕੀਤਾ ਉਥੇ ਹੀ ਬਠਿੰਡਾ ਜ਼ਿਲ੍ਹੇ ਦੀਆਂ ਤਿੰਨ ਸੀਟਾਂ ਤੇ ਕਾਬਜ਼ ਆਮ ਆਦਮੀ ਪਾਰਟੀ ਨੂੰ ਉਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਮੌੜ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਜੀਤ ਸਿੰਘ ਕਮਾਲੂ, ਸੁਖਪਾਲ ਸਿੰਘ ਖਹਿਰਾ ਧੜੇ ਨਾਲ ਜਾ ਖੜ੍ਹੇ ਹੋਏ ਅਤੇ ਫਿਰ ਉਨ੍ਹਾਂ ਵੱਲੋਂ ਸੁਖਪਾਲ ਸਿੰਘ ਖਹਿਰਾ ਨਾਲ ਹੀ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਲਈ ਗਈ।
2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਥੋੜ੍ਹਾ ਸਮਾਂ ਪਹਿਲਾਂ ਬਠਿੰਡਾ ਦੇ ਹਲਕਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਵੀ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਲਿਆ ਉਸ ਸਮੇਂ ਬਠਿੰਡਾ ਜਿਲ੍ਹਾ ਵਿੱਚੋਂ ਪ੍ਰੋ ਬਲਜਿੰਦਰ ਕੌਰ ਇੱਕੋ ਇੱਕ ਵਿਧਾਇਕਾ ਸੀ ਜੋ ਪਾਰਟੀ ਨਾਲ ਖੜ੍ਹੇ ਸੀ ਅਤੇ ਬਠਿੰਡਾ ਜ਼ਿਲ੍ਹੇ ਦੀ ਨੁਮਾਇੰਦਗੀ ਪ੍ਰੋਫੈਸਰ ਬਲਜਿੰਦਰ ਕੌਰ ਵਲੋਂ ਕੀਤੀ ਜਾ ਰਹੀ ਸੀ (baljinder kaur is the main leader in bathinda distt.)। ਪਾਰਟੀ ਦੇ ਉਸ ਮਾੜੇ ਦੌਰ ਵਿਚ ਉਨ੍ਹਾਂ ਨੇ ਜਿਥੇ ਪਾਰਟੀ ਦਾ ਸਾਥ ਦਿੱਤਾ, ਉਥੇ ਹੀ ਹੁਣ ਸਰਕਾਰ ਬਣਨ ਤੋਂ ਬਾਅਦ ਪਾਰਟੀ ਨੇ ਪ੍ਰੋ ਬਲਜਿੰਦਰ ਕੌਰ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ (baljinder kaur didn't got berth in cabinet)।
ਸੀਐਮ ਦੇ ਸਮਾਗਮ ਤੋਂ ਬਣਾਈ ਦੂਰੀ:ਆਮ ਆਦਮੀ ਪਾਰਟੀ ਦੀਆਂ ਲਗਾਤਾਰ ਗਤੀਵਿਧੀਆਂ ਅਤੇ ਵਿਰੋਧੀ ਧਿਰ ਵਜੋਂ ਲਗਾਤਾਰ ਪ੍ਰੋ ਬਲਜਿੰਦਰ ਕੌਰ ਆਵਾਜ਼ ਉਠਾਉਂਦੇ ਰਹੇ ਪਰ ਸਰਕਾਰ ਬਣਨ ’ਤੇ ਬਣਦਾ ਮਾਣ ਨਾ ਮਿਲਣ ਦਾ ਰੋਸਾ ਸੀਐਮ ਭਗਵੰਤ ਮਾਨ ਨੇ ਪਹਿਲੇ ਜਨਤਕ ਪ੍ਰੋਗਰਾਮ ਵਿੱਚ ਵੇਖਣ ਨੂੰ ਮਿਲਿਆ। ਪ੍ਰੋਗਰਾਮ ਬਲਜਿੰਦਰ ਕੌਰ ਦੇ ਨਾਲ ਵਾਲੇ ਹਲਕੇ ਨਾਲ ਲਗਦੇ ਮਾਨਸਾ ਵਿਖੇ ਸੀ ਤੇ ਬਲਜਿੰਦਰ ਕੌਰ ਦੀ ਕੁਰਸੀ ਵੀ ਲਗਾਈ ਗਈ ਪਰ ਉਹ ਨਹੀਂ ਪੁੱਜੇ, ਜਿਸ ਦੀ ਸਿਆਸੀ ਹਲਕਿਆਂ ਵਿੱਚ ਕਾਫ਼ੀ ਚਰਚਾ ਹੋਈ ਹੈ।
ਚੁੱਪੀ ਨੇ ਖੜ੍ਹੇ ਕੀਤੇ ਕਈ ਸਵਾਲ:ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣਨ ਤੋਂ ਬਾਅਦ ਜਿਥੇ ਨਵੇਂ ਚਿਹਰਿਆਂ ਨੂੰ ਕੈਬਨਿਟ ਵਿਚ ਜਗ੍ਹਾ ਦਿੱਤੀ ਗਈ ਉਥੇ ਹੀ ਪੁਰਾਣੇ ਅਤੇ ਦੂਜੀ ਵਾਰ ਵਿਧਾਇਕ ਬਣੇ ਲੋਕਾਂ ਲਈ ਕੋਈ ਖ਼ਾਸ ਅਹੁਦਾ ਆਮ ਆਦਮੀ ਪਾਰਟੀ ਵੱਲੋਂ ਨਹੀਂ ਦਿੱਤਾ ਗਿਆ ਜਿਸ ਕਾਰਨ ਪੁਰਾਣੇ ਅਹੁਦੇਦਾਰ ਅਤੇ ਵਿਧਾਇਕਾਂ ਵੱਲੋਂ ਭਾਵੇਂ ਜਨਤਕ ਤੌਰ ਤੇ ਪਾਰਟੀ ਨਾਲ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ ਜਾ ਰਹੀ ਪਰ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਅਸਿੱਧੇ ਢੰਗ ਨਾਲ ਆਪਣੇ ਦਰਦ ਬਿਆਨ ਕੀਤੇ ਜਾ ਰਹੇ ਹਨ। ਵੇਖਣਾ ਇਹ ਹੋਵੇਗਾ ਕਿ ਅਜਿਹੇ ਰੁੱਸੇ ਆਗੂਆਂ ਨਾਲ ਪਾਰਟੀ ਅੱਗਿਉਂ ਕੀ ਵਤੀਰਾ ਅਪਣਾਉਂਦੀ ਹੈ।
ਇਹ ਵੀ ਪੜ੍ਹੋ:ਤਿਵਾੜੀ ਨੇ ਘੇਰਿਆ ਕਾਂਗਰਸ ਹਾਈਕਮਾਂਡ, ਲੀਡਰਸ਼ਿੱਪ ਬਦਲਾਅ ਤੇ ਟਿਕਟਾਂ ਦੀ ਵੰਡ ’ਤੇ ਚੁੱਕੇ ਸੁਆਲ