ਬਠਿੰਡਾ:ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਦਾ ਨਿੱਘ ਦੇਣ ਵਾਲੇ ਮਾਲਵਾ ਨੂੰ ਰਾਜਸਭਾ ਮੈਂਬਰੀ ਨਹੀਂ ਮਿਲੀ ਹੈ (malwa can not get representation in rajyasabha)। ਮਾਲਵੇ ਦੀਆਂ 69 ਸੀਟਾਂ ਚੋਂ 66 ਸੀਟਾਂ ’ਤੇ ਆਮ ਆਦਮੀ ਪਾਰਟੀ ਜੇਤੂ ਰਹੀ ਸੀ। ਇਸੇ ਕਾਰਨ ਹੁਣ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ’ਤੇ ਹੈ ਤੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੂਰੀ ਤਰ੍ਹਾਂ ਘੇਰਿਆ ਹੈ ਤੇ ਨਾਲ ਹੀ ਕਿਹਾ ਹੈ ਕਿ ਚਾਬੀ ਦਿੱਲੀ ਹੱਥ ਚਲੀ ਗਈ ਹੈ(delhi has key of punjab govt)।
ਅਕਸਰ ਸਿਆਸੀ ਲੋਕ ਕਹਿੰਦੇ ਹਨ ਕਿ ਜਿਸ ਵੀ ਸਿਆਸੀ ਪਾਰਟੀ ਨੂੰ ਜਾਭ ਵਿੱਚ ਸਰਕਾਰ ਬਣਾਉਣੀ ਹੈ ਤਾਂ ਉਸ ਨੂੰ ਮਾਲਵੇ ਵਿਚ ਵੱਡਾ ਬਹੁਮਤ ਮਿਲਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੀਆਂ ਇੱਕ ਸੌ ਸਤਾਰਾਂ ਵਿਧਾਨ ਸਭਾ ਸੀਟਾਂ ਵਿੱਚੋਂ ਇਕੱਲੇ ਮਾਲਵੇ ਵਿੱਚ 69 ਸੀਟਾਂ ਹਨ ਅਤੇ ਪੰਜਾਬ ਵਿਧਾਨ ਸਭਾ ਦਾ ਭਵਿੱਖ ਮਾਲਵਾ ਹੀ ਤੈਅ ਕਰਦਾ ਹੈ (malwa affixes future of punjab)। ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੂੰ ਮਾਲਵੇ ਦੀਆਂ 69 ਸੀਟਾਂ ਵਿੱਚੋਂ 66 ਸੀਟਾਂ ’ਤੇ ਜਿੱਤ ਪ੍ਰਾਪਤ ਹੋਈ ਹੈ (aap gets 66 out of 69 malwa seats)।
ਪੂਰੇ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਨੂੰ ਬੱਨਵੇ ਸੀਟਾਂ ਤੇ ਬਹੁਮਤ ਹਾਸਲ ਹੋਇਆ ਹੈ ਵੱਡਾ ਬਹੁਮਤ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚੋਂ ਪੰਜ ਰਾਜ ਸਭਾ ਮੈਂਬਰ ਭੇਜਣ ਦਾ ਅਖ਼ਤਿਆਰ ਪ੍ਰਾਪਤ ਹੋਇਆ ਹੈ। ਪਰ ਆਮ ਆਦਮੀ ਪਾਰਟੀ ਵੱਲੋਂ ਜਿਨ੍ਹਾਂ ਪੰਜ ਨਾਵਾਂ ਤੇ ਰਾਜ ਸਭਾ ਭੇਜਣ ਦੀ ਮੋਹਰ ਲਗਾਈ ਗਈ ਹੈ ਉਨ੍ਹਾਂ ਵਿੱਚੋਂ ਜ਼ਿਆਦਾਤਰ ਗ਼ੈਰ ਪੰਜਾਬੀ ਹਨ ਜਿਸ ਕਾਰਨ ਆਮ ਆਦਮੀ ਪਾਰਟੀ ਆਪ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ।
ਵਿਰੋਧੀਆਂ ਵਲੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਰਾਜ ਸਭਾ ਚ ਭੇਜੇ ਗਏ ਵਿਅਕਤੀਆਂ ਸਬੰਧੀ ਸਵਾਲ ਕੀਤੇ ਜਾ ਰਹੇ ਹਨ ਰਾਜ ਸਭਾ ਭੇਜੇ ਜਾਣ ਵਾਲੇ ਪੰਜੇ ਮੈਂਬਰਾਂ ਵਿੱਚੋਂ ਇੱਕ ਵੀ ਮੈਂਬਰ ਮਾਲਵਾ ਨਾਲ ਸਬੰਧ ਨਹੀਂ ਰੱਖਦਾ ਜਿਸ ਕਾਰਨ ਮਾਲਵੇ ਦੇ ਲੋਕਾਂ ਵਿਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਇਸੇ ਕਾਰਨ ਆਮ ਆਦਮੀ ਪਾਰਟੀ ਦੇ ਕੁਝ ਵਾਲੰਟੀਅਰਾਂ ਵੱਲੋਂ ਇਸ ਫੈਸਲੇ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ।
ਪੰਜਾਬ ਦੀ ਥਾਂ ਦਿੱਲੀ ਤੋਂ ਚੱਲ ਰਹੀ ਹੈ ਭਗਵੰਤ ਮਾਨ ਦੀ ਸਰਕਾਰ: ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਸ਼ਹਿਰੀ ਤੋਂ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਪੰਜਾਬ ਵਿਚ ਬਣਨ ਜਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚਾਬੀ ਦਿੱਲੀ ਦੇ ਹੱਥ ਹੋਵੇਗੀ ਰਾਜ ਸਭਾ ਭੇਜਣ ਦਾ ਫ਼ੈਸਲਾ ਵੀ ਦਿੱਲੀ ਵਿਚਲੇ ਆਮ ਆਦਮੀ ਪਾਰਟੀ ਦੇ ਹੀ ਆਗੂਆਂ ਵੱਲੋਂ ਲਿਆ ਗਿਆ ਹੈ। ਪੰਜਾਬ ਦੇ ਲੋਕਾਂ ਨੇ ਵੱਡਾ ਬਹੁਮਤ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਵਿੱਚ ਪੰਜ ਅਜਿਹੇ ਚਿਹਰੇ ਵੀ ਨਹੀਂ ਸਨ ਜਿਨ੍ਹਾਂ ਨੂੰ ਰਾਜ ਸਭਾ ਭੇਜਿਆ ਜਾ ਸਕੇ ਉਨ੍ਹਾਂ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਸ ਨੂੰ ਇਸ ਮਾਮਲੇ ਤੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਭਗਵੰਤ ਮਾਨ ਸਰਕਾਰ ਨੂੰ ਪੰਜਾਬ ਨਾਲੋਂ ਦਿੱਲੀ ਦੇ ਹਿੱਤ ਪਿਆਰੇ: ਰਾਜ ਸਭਾ ਵਿੱਚ ਪੰਜਾਬ ਤੋਂ ਬਾਹਰੀ ਲੋਕਾਂ ਨੂੰ ਮੈਂਬਰ ਬਣਾਏ ਜਾਣ ਤੇ ਬਠਿੰਡਾ ਕਾਂਗਰਸ ਦੇ ਪ੍ਰਧਾਨ ਅਰੁਣ ਜੀਤ ਮੱਲ ਨੇ ਕਿਹਾ ਕਿ ਸਰਕਾਰ ਬਣਨ ਸਾਰ ਹੀ ਤੈਅ ਹੋ ਗਿਆ ਸੀ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਚਾਬੀ ਦਿੱਲੀ ਦੇ ਹੱਥ ਵਿੱਚ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਰਾਜ ਸਭਾ ਮੈਂਬਰ ਦੀ ਨੁਮਾਇੰਦਗੀ ਲਈ ਭੇਜਿਆ ਗਿਆ ਹੈ ਉਹ ਵੱਡੇ ਕਾਰੋਬਾਰੀ ਹਨ ਅਤੇ ਉਹ ਕਿਸ ਤਰ੍ਹਾਂ ਪੰਜਾਬ ਦੇ ਮੁੱਦਿਆਂ ਨੂੰ ਰਾਜ ਸਭਾ ਵਿਚ ਚੁੱਕਣਗੇ।
ਉਨ੍ਹਾਂ ਕਿਹਾ ਕਿ ਸਰਕਾਰ ਹੁਣ ਤਕ ਸਿੱਖਿਆ ਖੇਤਰ ਵਿਚ ਵੱਡੇ ਕਦਮ ਚੁੱਕਣ ਦੀ ਗੱਲ ਆਖ ਰਹੀ ਸੀ ਪਰ ਸਿੱਖਿਆ ਦਾ ਵਪਾਰੀਕਰਨ ਵਾਲੇ ਲੋਕਾਂ ਨੂੰ ਹੀ ਰਾਜ ਸਭਾ ਭੇਜ ਰਹੀ ਹੈ ਫਿਰ ਉਕਤ ਤਾਂ ਸਿੱਖਿਆ ਦੇ ਸੁਧਾਰ ਲਈ ਕਦਮ ਚੁੱਕਣਗੇ ਉਨ੍ਹਾਂ ਸਵਾਲ ਕੀਤਾ ਕਿ ਕੀ ਆਮ ਆਦਮੀ ਪਾਰਟੀ ਕੋਲੋਂ ਪੰਜ ਅਜਿਹੇ ਚਿਹਰੇ ਵੀ ਨਹੀਂ ਸਨ ਜਿਨ੍ਹਾਂ ਨੂੰ ਰਾਜ ਸਭਾ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਭੇਜਿਆ ਜਾ ਸਕਦਾ ਸੀ ਜਿਸ ਤੋਂ ਇਨ੍ਹਾਂ ਦੀ ਮਨਸ਼ਾ ਸਾਫ਼ ਜ਼ਾਹਰ ਹੁੰਦੀ ਹੈ ਕਿ ਇਹ ਲੋਕ ਕਹਿੰਦੇ ਕੁਝ ਹਨ ਤੇ ਕਰਦੇ ਕੁਝ ਹਨ।
ਕਾਰੋਬਾਰੀਆਂ ਨੂੰ ਰਾਜ ਸਭਾ ਮੈਂਬਰ ਬਣਾਉਣਾ ਮੰਦਭਾਗਾ: ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਛੱਡ ਕੇ ਬਾਹਰੀ ਰਾਜਾਂ ਦੇ ਮੈਂਬਰਾਂ ਨੂੰ ਰਾਜ ਸਭਾ ਭੇਜਣ ਮਾਮਲੇ ਤੇ ਤਿੱਖੀ ਟਿੱਪਣੀ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਮਹਿਲਾ ਮੋਰਚਾ ਦੀ ਕਾਰਜਕਾਰੀ ਮੈਂਬਰ ਮਮਤਾ ਜੈਨ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਨੂੰ ਰਾਜ ਸਭਾ ਮੈਂਬਰ ਭੇਜਿਆ ਜਾਣਾ ਸੀ ਜੋ ਪੰਜਾਬ ਦੇ ਮੁੱਦਿਆਂ ਨੂੰ ਉਭਾਰ ਸਕਣ।
ਉਨ੍ਹਾਂ ਕਿਹਾ ਇਸ ਤੋਂ ਉਲਟ ਆਮ ਆਦਮੀ ਪਾਰਟੀ ਨੇ ਅਜਿਹੇ ਲੋਕਾਂ ਨੂੰ ਭੇਜਿਆ ਹੈ ਜੋ ਵੱਡੇ ਕਾਰੋਬਾਰੀ ਹਨ ਅਤੇ ਉਨ੍ਹਾਂ ਕੋਲ ਸਮਾਂ ਹੀ ਨਹੀਂ ਹੁੰਦਾ ਕਿ ਉਹ ਰਾਜ ਸਭਾ ਵਿੱਚ ਆਪ ਦੀ ਹਾਜ਼ਰੀ ਵੀ ਪੂਰੀਆਂ ਕਰ ਸਕਣ ਨਾ ਹੀ ਉਨ੍ਹਾਂ ਕੋਲ ਇੰਨਾ ਸਮਾਂ ਹੁੰਦਾ ਹੈ ਕਿ ਉਹ ਕਾਰੋਬਾਰ ਛੱਡ ਕੇ ਰਾਜ ਸਭਾ ਵਿਚ ਮੁੱਦੇ ਉਠਾ ਸਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅਜਿਹੇ ਲੋਕਾਂ ਨੂੰ ਰਾਜ ਸਭਾ ਮੈਂਬਰ ਵਜੋਂ ਭੇਜਿਆ ਜਾਣਾ ਚਾਹੀਦਾ ਸੀ ਜੋ ਪੰਜਾਬ ਦੇ ਮੁੱਦਿਆਂ ਨੂੰ ਉਭਾਰਦੇ।
ਇਹ ਵੀ ਪੜ੍ਹੋ:ਕਿਰਪਾਨ ਸਣੇ ਗੁਰਸਿੱਖ ਨੌਜਵਾਨ ਨੂੰ ਮੈਟਰੋ ਅੰਦਰ ਜਾਣ ਤੋਂ ਰੋਕਿਆ, ਐਸਜੀਪੀਸੀ ਨੇ ਲਿਆ ਨੋਟਿਸ