ਬਠਿੰਡਾ: ਬਠਿੰਡਾ ਦੇ ਅਜੀਤ ਰੋਡ ਉੱਤੇ ਉਸਾਰੀ ਅਧੀਨ ਨਵੀਂ ਇਮਾਰਤ ਦਾ ਲੈਂਟਰ ਡਿੱਗ ਗਿਆ। ਇਸ ਦੌਰਾਨ ਕਰੀਬ ਅੱਧੀ ਦਰਜਨ ਮਜ਼ਦੂਰ ਇਸ ਲੈਂਟਰ ਹੇਠ ਦੱਬੇ ਗਏ। ਇਸ ਮੌਕੇ 'ਤੇ ਪਹੁੰਚੀਆਂ ਸਮਾਜ ਸੇਵੀ ਸੰਸਥਾ ਦੀਆਂ ਟੀਮਾਂ ਵੱਲੋਂ ਲੈਂਟਰ ਹੇਠਾਂ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਇਲਾਜ ਲਈ ਲਿਆਂਦਾ ਗਿਆ।
ਇਸ ਸਬੰਧੀ ਕੰਮ ਕਰ ਰਹੇ ਮਜ਼ਦੂਰ ਦਾ ਕਹਿਣਾ ਕਿ ਲੈਂਟਰ ਲੱਗਭਗ ਪੂਰਾ ਹੋ ਚੁੱਕਿਆ ਸੀ, ਜਿਸ ਕਾਰਨ ਜਿਆਦਾਤਰ ਮਜ਼ਦੂਰ ਪਾਸੇ ਹੋ ਚੁੱਕੇ ਸੀ। ਉਨ੍ਹਾਂ ਦਾ ਕਹਿਣਾ ਕਿ ਲੈਂਟਰ ਡਿੱਗਣ ਦੇ ਕਾਰਨਾਂ ਦਾ ਪਤਾ ਨਾ ਲੱਗ ਸਕਿਆ। ਇਸ 'ਚ ਉਨ੍ਹਾਂ ਦੱਸਿਆ ਕਿ ਕਈ ਮਜ਼ਦੂਰ ਇਸ ਲੈਂਟਰ ਹੇਠ ਆ ਗਏ। ਮਜ਼ਦੂਰ ਦਾ ਕਹਿਣਾ ਕਿ ਲੈਂਟਰ ਨੂੰ ਲੱਗੀ ਸਪੋਰਟ ਹਿਲਣ ਕਾਰਨ ਸ਼ਾਇਦ ਲੈਂਟਰ ਡਿੱਗਿਆ ਹੋ ਸਕਦਾ ਹੈ।
ਇਸ ਸਬੰਧੀ ਸਮਾਜ ਸੇਵੀ ਸੰਸਥਾ ਦੇ ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਉਸਾਰੀ ਅਧੀਨ ਨਵੀਂ ਬਿਲਡਿੰਗ ਦਾ ਲੈਂਟਰ ਡਿੱਗ ਗਿਆ ਹੈ। ਉਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਕਰੀਬ ਅੱਧੀ ਦਰਜਨ ਮਜ਼ਦੂਰਾਂ ਨੂੰ ਬਾਹਰ ਕੱਢ ਹਸਪਤਾਲ ਪਹੁੰਚਾਇਆ ਗਿਆ।
ਇਸ ਸਬੰਧੀ ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਕਿ ਸਮਾਜ ਸੇਵੀ ਸੰਸਥਾ ਇਨ੍ਹਾਂ ਮਜ਼ਦੂਰਾਂ ਨੂੰ ਨਾਲ ਲੈਕੇ ਆਈ ਸੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਮਜ਼ਦੂਰਾਂ ਦੀ ਹਾਲਤ ਸਥਿਰ ਹੈ, ਪਰ ਫਿਰ ਵੀ ਉਨ੍ਹਾਂ ਵੱਲੋਂ ਜ਼ਖ਼ਮੀ ਮਜ਼ਦੂਰਾਂ ਦਾ ਇਲਾਜ ਚੌਵੀ ਘੰਟੇ ਆਪਣੀ ਨਿਗਰਾਨੀ ਵਿੱਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਕਲੇਸ਼: ਪਰਗਟ ਸਿੰਘ ਖਿਲਾਫ਼ ਹੋ ਸਕਦੀ ਹੈ ਕਾਰਵਾਈ: ਸੂਤਰ