ETV Bharat / city

ਜੈਤੋਂ ਸੀਟ ’ਤੇ ਤ੍ਰਿਕੋਣਾ ਮੁਕਾਬਲਾ ਹੋਣ ਦੇ ਆਸਾਰ - ਸੂਬਾ ਸਿੰਘ ਬਾਦਲ ਨੂੰ ਮੁੜ ਉਮੀਦਵਾਰ ਬਣਾਇਆ

Punjab Assembly Election 2022: ਕੀ ਜੈਤੋਂ ਸੀਟ (Jaito assembly constituency)'ਤੇ ਇਸ ਵਾਰ ਅਕਾਲੀ ਦਲ ਨੂੰ ਛੱਡ ਕੇ ਬਾਕੀ ਸਾਰੇ ਬਦਲੇ ਹੋਏ ਚਿਹਰੇ ਚੋਣ ਮੈਦਾਨ ਵਿੱਚ ਉਤਰੇ ਹਨ। ਅਜਿਹੇ ਵਿੱਚ ਵੇਖਣਾ ਹੋਵੇਗਾ ਕਿ ਕੀ ਅਕਾਲੀ ਦਲ ਦੇ ਸੂਬਾ ਸਿੰਘ ਕੁਝ ਸੁਧਾਰ ਨਾਲ ਉਤਰਨਗੇ ਚੋਣ ਮੈਦਾਨ ਵਿੱਚ ਜਾਂ ਫੇਰ ਇਲਾਕੇ ਦੀ ਪੁਰਾਣੀ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਮਾਰ ਸਕਣਗੇ ਬਾਜੀ ਤੇ ਜਾਂ ਫੇਰ ਬਦਲੇ ਉਮੀਦਵਾਰ ਨਾਲ ਆਮ ਆਦਮੀ ਪਾਰਟੀ ਮੁੜ ਕਬਜਾ ਕਰ ਸਕੇਗੀ ਜੈਤੋਂ ਸੀਟ ਤੇ ਤੇ ਜਾਂ ਫੇਰ ਕਾਂਗਰਸ ਵੀ ਉਮੀਦਵਾਰ ਬਦਲ ਕੇ ਜਿੱਤ ਸਕੇਗੀ ਇਹ ਸੀਟ, ਜਾਣੋਂ ਇਥੋਂ ਦਾ ਸਿਆਸੀ ਹਾਲ...

ਜੈਤੋਂ ਸੀਟ ’ਤੇ ਤ੍ਰਿਕੋਣਾ ਮੁਕਾਬਲਾ ਹੋਣ ਦੇ ਆਸਾਰ

author img

By

Published : Jan 31, 2022, 9:37 PM IST

ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਜੈਤੋਂ ਸੀਟ (Jaiton Assembly Constituency) ਤੋਂ ਆਮ ਆਦਮੀ ਪਾਰਟੀ (AAP) ਦੇ ਬਲਦੇਵ ਸਿੰਘ ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਲਈ ਨਾਮਜਦਗੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਜੈਤੋਂ (Jaiton Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਜੈਤੋਂ (Jaiton Assembly Constituency)

ਜੇਕਰ ਜੈਤੋਂ (Jaiton Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਆਮ ਆਦਮੀ ਪਾਰਟੀ (Congress) ਦੇ ਬਲਦੇਵ ਸਿੰਘ ਵਿਧਾਇਕ ਹਨ। ਬਲਦੇਵ ਸਿਘ (Baldev singh) ਨੇ ਜਿੱਤ ਹਾਸਲ ਕੀਤੀ ਸੀ। ਬਲਦੇਵ ਸਿੰਘ 2017 ਵਿੱਚ ਇਥੋਂ ਪਹਿਲੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਜੈਤੋਂ ਤੋਂ ਪਹਿਲੀ ਵਾਰ ਚੋਣ ਲੜੀ ਸੀ ਤੇ ਕਾਂਗਰਸ (Congress) ਦੇ ਮੁਹੰਮਦ ਸਦੀਕ (Mohammad Sadique) ਨੂੰ ਹਰਾਇਆ ਸੀ। ਕਾਂਗਰਸ ਦੇ ਸਦੀਕ ਦੂਜੇ ਨੰਬਰ ’ਤੇ ਰਹੇ ਸੀ, ਜਦੋਂਕਿ ਅਕਾਲੀ ਦਲ ਦੇ ਸੂਬਾ ਸਿੰਘ ਬਾਦਲ ਤੀਜੇ ਨੰਬਰ ’ਤੇ ਰਹੇ ਸੀ।

ਇਸ ਵਾਰ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਦਲ ਦਿੱਤਾ ਹੈ ਤੇ ਬਲਦੇਵ ਸਿੰਘ ਦੀ ਥਾਂ ਅਮੋਲਕ ਸਿੰਘ ਨੂੰ ਟਿਕਟ ਦਿੱਤੀ ਹੈ ਤੇ ਇਸੇ ਤਰ੍ਹਾਂ ਕਾਂਗਰਸ ਨੇ ਵੀ ਸਦੀਕ ਦੀ ਥਾਂ ਦਰਸ਼ਨ ਸਿੰਘ ਦਿਲਵਾਨ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜਦੋਂਕਿ ਅਕਾਲੀ ਦਲ ਨੇ ਸੂਬਾ ਸਿੰਘ ਬਾਦਲ ਨੂੰ ਮੁੜ ਉਮੀਦਵਾਰ ਬਣਾਇਆ ਹੈ ਤੇ ਅਕਾਲੀ ਦਲ ਸੰਯੁਕਤ ਨੇ ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਨੂੰ ਟਿਕਟ ਦਿੱਤੀ ਹੈ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਜੈਤੋਂ (aiton Constituency) ’ਤੇ 83.16 ਫੀਸਦ ਵੋਟਿੰਗ ਹੋਈ ਸੀ ਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਬਲਦੇਵ ਸਿੰਘ ਚੋਣ ਜਿੱਤੇ ਸੀ, ਜਦੋਂਕਿ ਕਾਂਗਰਸ ਦੇ ਮੁਹੰਮਦ ਸਦੀਕ ਦੂਜੇ ਨੰਬਰ ’ਤੇ ਰਹੇ ਸੀ ਤੇ ਅਕਾਲੀ ਦਲ ਦੇ ਸੂਬਾ ਸਿੰਘ ਤੀਜੇ ਨੰਬਰ ’ਤੇ ਆਏ ਸੀ।

ਇਸ ਦੌਰਾਨ ਆਪ (AAP) ਬਲਦੇਵ ਸਿੰਘ ਨੂੰ 45344 ਵੋਟਾਂ ਹਾਸਲ ਹੋਈਆਂ ਸੀ, ਜਦੋਂਕਿ ਕਾਂਗਰਸ (Congress) ਦੇ ਮੁਹੰਮਦ ਸਦੀਕ ਨੇ 35351 ਵੋਟਾਂ ਹਾਸਲ ਕੀਤੀਆਂ ਸੀ। ਅਕਾਲੀ ਦਲ (SAD)ਦੇ ਸੂਬਾ ਸਿੰਘ ਨੂੰ 33064 ਵੋਟਾਂ ਪਈਆਂ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕੁਲ 83.16 ਵੋਟਿੰਗ ਹੋਈ ਸੀ। ਇਸ ਦੌਰਾਨ ਆਪ ਨੂੰ 38.05 ਫੀਸਦੀ ਵੋਟ ਸ਼ੇਅਰ ਮਿਲਿਆ ਸੀ, ਜਦੋਂਕਿ ਕਾਂਗਰਸ ਨੂੰ 29.67 ਤੇ ਅਕਾਲੀ ਦਲ ਨੂੰ 27.75 ਫੀਸਦੀ ਵੋਟ ਸ਼ੇਅਰ ਆਇਆ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਜੈਤੋਂ (Jaiton Assembly Constituency) ਸੀਟ ’ਤੇ 84.82 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਤੋਂ ਕਾਂਗਰਸ ਦੇ ਜੋਗਿੰਦਰ ਸਿੰਘ ਨੇ ਚੋਣ ਜਿੱਤੀ ਸੀ, ਉਨ੍ਹਾਂ ਨੇ ਅਕਾਲੀ ਦਲ ਦੇ ਗੁਰਦੇਵ ਸਿੰਘ ਨੂੰ ਮਾਤ ਦਿੱਤੀ ਸੀ ਤੇ ਪੀਪੀਪੀ ਦਾ ਉਮੀਦਵਾਰ ਤੀਜੇ ਨੰਬਰ ’ਤੇ ਰਿਹਾ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਜੈਤੋਂ (Jaiton Assembly Constituency) 'ਤੇ 84.82 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਨੂੰ 49435 ਵੋਟਾਂ ਨਾਲ 44.59 ਫੀਸਦੀ ਵੋਟ ਸ਼ੇਅਰ ਪ੍ਰਾਪਤ ਹੋਇਆ ਸੀ, ਜਦੋਂਕਿ ਅਕਾਲੀ ਦਲ 43093 ਵੋਟਾਂ ਲੈ ਗਿਆ ਸੀ ਤੇ ਵੋਟ ਸ਼ੇਅਰ 38.87 ਰਿਹਾ ਸੀ, ਜਦੋਂਕਿ ਪੀਪੀਪੀ ਨੂੰ 12326 ਵੋਟਾਂ ਹਾਸਲ ਹੋਈਆਂ ਸੀ ਤੇ ਉਸ ਦਾ ਸ਼ੇ੍ਰ 11.12 ਫੀਸਦੀ ਬਣਦਾ ਹੈ।

ਜੈਤੋਂ (Jaiton Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਇਸ ਸੀਟ ’ਤੇ ਆਮ ਆਦਮੀ ਪਾਰਟੀ ਵੱਲੋਂ ਬਲਦੇਵ ਸਿੰਘ ਦੀ ਥਾਂ ਅਮੋਲਕ ਸਿੰਘ ਚੋਣ ਮੈਦਾਨ ਵਿੱਚ ਹਨ ਤੇ ਕਾਂਗਰਸ ਨੇ ਵੀ ਉਮੀਦਵਾਰ ਬਦਲ ਕੇ ਦਰਸ਼ਨ ਸਿੰਘ ਦਿਲਵਾਨ ਨੂੰ ਟਿਕਟ ਦਿੱਤੀ ਹੈ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਪੁਰਾਣੇ ਉਮੀਦਵਾਰ ਸੂਬਾ ਸਿੰਘ ਬਾਦਲ ਨੂੰ ਟਿਕਟ ਦਿੱਤੀ ਹੈ ਤੇ ਅਕਾਲੀ ਦਲ ਸੰਯੁਕਤ ਨੇ ਮਜਬੂਤ ਉਮੀਦਵਾਰ ਵਜੋਂ ਸਾਬਕਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਇਥੋਂ ਦਾ ਮੁਕਾਬਲਾ ਦਿਲਚਸਪ ਬਣਾ ਦਿੱਤਾ ਹੈ। ਕੁਲ ਮਿਲਾ ਕੇ ਇਥੋਂ ਤ੍ਰਿਕੋਣਾ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ:ਪੰਜਾਬ ਦੇ ਵੱਡੇ ਦਿੱਗਜਾਂ ਵੱਲੋਂ ਭਰੀਆਂ ਗਈਆਂ ਨਾਮਜ਼ਦਗੀਆਂ

ETV Bharat Logo

Copyright © 2025 Ushodaya Enterprises Pvt. Ltd., All Rights Reserved.