ਬਠਿੰਡਾ: ਗੋਨਿਆਣਾ ਮੰਡੀ ਤੇ ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਕੇਂਦਰੀ ਮੈਂਬਰ ਕਿਰਨਜੀਤ ਸਿੰਘ ਗਹਿਰੀ ਵੱਲੋਂ ਅਚਾਨਕ ਐਫ਼ਸੀਆਈ ਦੇ ਗੋਦਾਮ ਅਤੇ ਰੇਲ ਹੈੱਡ ਤੇ ਹੋ ਰਹੀ ਲੋਡਿੰਗ ਤੇ ਚੈਕਿੰਗ ਕੀਤੀ ਗਈ।
ਇਸ ਚੈਕਿੰਗ ਦੌਰਾਨ ਕਿਰਨਜੀਤ ਸਿੰਘ ਗੈਰੀ ਨੇ ਦੱਸਿਆ ਹੈ ਕਿ ਅਨਾਜ ਦੀ ਵੱਡੇ ਪੈਮਾਨੇ ਤੇ ਐੱਫਸੀਆਈ ਦੇ ਮੁਲਾਜ਼ਮਾਂ ਵੱਲੋਂ ਬਾਜ਼ੀ ਕੀਤੀ ਜਾ ਰਹੀ ਹੈ। ਗੋਨਿਆਣਾ ਮੰਡੀ ਦੇ ਐਫਸੀਆਈ ਗੋਦਾਮ ਤੋਂ ਰੇਲਵੇ ਮਾਲ ਵਿੱਚ ਵੀ ਚਾਵਲ ਦੀਆਂ ਬੋਰੀਆਂ ਨੂੰ ਲੋਡਿੰਗ ਸਮੇਂ ਪਾੜਿਆ ਜਾ ਰਿਹਾ ਹੈ, ਤੇ ਡੁੱਲ੍ਹੇ ਹੋਏ ਚਾਵਲਾਂ ਨੂੰ ਇਕੱਠਾ ਕਰਨ ਦੇ ਬਹਾਨੇ ਬਾਹਰ ਵੇਚਿਆ ਜਾ ਰਿਹਾ ਹੈ। ਇਸ ਸਾਰੇ ਮਾਮਲੇ ਵਿੱਚ ਐੱਫਸੀਆਈ ਦੇ ਮੁਲਾਜ਼ਮ ਸਣੇ ਠੇਕੇਦਾਰਾਂ ਦੀ ਮਿਲੀਭੁਗਤ ਸਾਹਮਣੇ ਆਈ ਹੈ
![ਚਾਵਲ ਦੀ ਬੋਰੀਆਂ ਵਿੱਚ ਘਪਲੇਬਾਜ਼ੀ](https://etvbharatimages.akamaized.net/etvbharat/prod-images/pb-bti-1-fci-employees-and-contractors-corruption-story-pb10005_18012020173749_1801f_1579349269_335.jpg)
ਇਸ ਦੇ ਨਾਲ-ਨਾਲ ਐਫਸੀਆਈ ਦੇ ਮੁਲਾਜ਼ਮ ਵੀ ਗ਼ੈਰ ਹਾਜ਼ਰ ਹਨ ਅਤੇ ਅਨਾਜ ਦੀ ਵੱਡੇ ਪੈਮਾਨੇ ਤੇ ਖ਼ਰਾਬ ਹੋਣ ਲਈ ਅਣਗਹਿਲੀ ਵੀ ਵਰਤੀ ਜਾ ਰਹੀ ਹੈ। ਜਦੋਂ ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਬੰਧਕ ਐੱਫਸੀਆਈ ਦੇ ਨਾਲ ਗੱਲ ਕਰਕੇ ਸਮਾਂ ਮੰਗਿਆ ਗਿਆ ਤਾਂ ਉਨ੍ਹਾਂ ਵੱਲੋਂ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਨੂੰ ਲੈ ਕੇ ਕਿਰਨਜੀਤ ਸਿੰਘ ਗੈਰੀ ਵੱਲੋਂ ਤੁਰੰਤ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ।
![ਚਾਵਲ ਦੀ ਬੋਰੀਆਂ ਵਿੱਚ ਘਪਲੇਬਾਜ਼ੀ](https://etvbharatimages.akamaized.net/etvbharat/prod-images/pb-bti-1-fci-employees-and-contractors-corruption-story-pb10005_18012020173749_1801f_1579349269_532.jpg)